ਜਿਓ ਤੋਂ ਬਾਅਦ ਹੁਣ ਏਅਰਟੈੱਲ ਨੇ ਵੀ ਆਪਣੇ ਪਲਾਨ ਮਹਿੰਗੇ ਕਰ ਦਿੱਤੇ ਹਨ। ਏਅਰਟੈੱਲ ਨੇ ਆਪਣੇ ਟੈਰਿਫ ਪਲਾਨ 'ਚ 10 ਤੋਂ 21 ਫੀਸਦੀ ਦਾ ਵਾਧਾ ਕੀਤਾ ਹੈ। ਜਿਸ ਦੇ ਮੁਤਾਬਕ ਹੁਣ 179 ਰੁਪਏ ਵਾਲਾ ਰੀਚਾਰਜ 199 ਰੁਪਏ ਦਾ ਹੋਵੇਗਾ ਅਤੇ 265 ਰੁਪਏ ਦਾ ਰੀਚਾਰਜ 299 ਰੁਪਏ ਦਾ ਹੋਵੇਗਾ। ਨਵੇਂ ਪਲਾਨ ਦੀਆਂ ਦਰਾਂ 3 ਜੁਲਾਈ ਤੋਂ ਲਾਗੂ ਹੋਣਗੀਆਂ।
ਏਅਰਟੈੱਲ ਨੇ ਇਹ ਗੱਲ ਕਹੀ
ਏਅਰਟੈੱਲ ਨੇ ਕਿਹਾ ਕਿ ਉਸ ਦਾ ਮੰਨਣਾ ਹੈ ਕਿ ਭਾਰਤ ਵਿੱਚ ਦੂਰਸੰਚਾਰ ਕੰਪਨੀਆਂ ਲਈ ਵਿੱਤੀ ਤੌਰ 'ਤੇ ਮਜ਼ਬੂਤ ਕਾਰੋਬਾਰੀ ਮਾਡਲ ਨੂੰ ਸਮਰੱਥ ਬਣਾਉਣ ਲਈ ਪ੍ਰਤੀ ਉਪਭੋਗਤਾ ਔਸਤ ਆਮਦਨੀ, ਭਾਵ, ARPU, ₹300 ਤੋਂ ਵੱਧ ਹੋਣੀ ਚਾਹੀਦੀ ਹੈ। ਅਸੀਂ ਐਂਟਰੀ ਲੈਵਲ ਪਲਾਨ ਨੂੰ 70 ਪੈਸੇ ਪ੍ਰਤੀ ਦਿਨ ਵਧਾ ਰਹੇ ਹਾਂ।