ਏਅਰ ਇੰਡੀਆ ਐਕਸਪ੍ਰੈਸ ਨੇ ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਅੰਮ੍ਰਿਤਸਰ ਤੋਂ ਬੈਂਕਾਕ ਅਤੇ ਬੈਂਗਲੁਰੂ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਉਡਾਣਾਂ 27 ਦਸੰਬਰ 2024 ਤੋਂ ਸ਼ੁਰੂ ਹੋਣਗੀਆਂ, ਨਾਲ ਹੀ, ਇਹ ਸੇਵਾਵਾਂ ਹਫ਼ਤੇ ਵਿੱਚ ਚਾਰ ਦਿਨ ਉਪਲਬਧ ਹੋਣਗੀਆਂ ਅਤੇ ਬੋਇੰਗ 737 ਮੈਕਸ 8 ਜਹਾਜ਼ਾਂ ਦੁਆਰਾ ਸੰਚਾਲਿਤ ਕੀਤੀਆਂ ਜਾਣਗੀਆਂ।
ਅੰਮ੍ਰਿਤਸਰ-ਬੈਂਕਾਕ ਸੇਵਾ (ਹਫ਼ਤੇ ਵਿੱਚ 4 ਦਿਨ)
ਅੰਮ੍ਰਿਤਸਰ ਤੋਂ ਬੈਂਕਾਕ ਸਵੇਰੇ 10:40 ਵਜੇ - ਸ਼ਾਮ 5:00 ਵਜੇ (ਫਲਾਈਟ IX168) ਇਸੇ ਤਰ੍ਹਾਂ ਬੈਂਕਾਕ ਤੋਂ ਅੰਮ੍ਰਿਤਸਰ ਸ਼ਾਮ 6:00 ਵਜੇ - ਰਾਤ 9:30 ਵਜੇ (ਫਲਾਈਟ IX167)
ਅੰਮ੍ਰਿਤਸਰ-ਬੈਂਗਲੁਰੂ ਸੇਵਾ (ਹਫ਼ਤੇ ਵਿੱਚ 4 ਦਿਨ)
ਬੈਂਗਲੁਰੂ ਤੋਂ ਅੰਮ੍ਰਿਤਸਰ ਸਵੇਰੇ 5:55 ਵਜੇ - ਸਵੇਰੇ 9:20 ਵਜੇ (ਫਲਾਈਟ IX1975 ਅੰਮ੍ਰਿਤਸਰ ਤੋਂ ਬੈਂਗਲੁਰੂ: 11:30 ਵਜੇ ਰਾਤ - ਸਵੇਰੇ 2:45 ਵਜੇ (ਫਲਾਈਟ IX1976)