ਖ਼ਬਰਿਸਤਾਨ ਨੈੱਟਵਰਕ- ਬਾਲੀਵੁੱਡ ਹੈਰੋਇਨ ਐਸ਼ਵਰਿਆ ਰਾਏ ਦੀ ਕਾਰ ਦਾ ਐਕਸੀਡੈਂਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਬੱਸ ਅਤੇ ਇੱਕ ਕਾਰ ਦੀ ਟੱਕਰ ਹੋ ਗਈ। ਇਹ ਕਾਰ ਫਿਲਮ ਅਦਾਕਾਰਾ ਐਸ਼ਵਰਿਆ ਰਾਏ ਦੀ ਹੈ। ਜਦੋਂ ਵੀਡੀਓ ਵਾਇਰਲ ਹੋਇਆ ਤਾਂ ਲੋਕਾਂ ਨੇ ਇਸ ਨੂੰ ਵੱਡੀ ਗਿਣਤੀ ਵਿੱਚ ਸ਼ੇਅਰ ਕੀਤਾ।
ਰਿਪੋਰਟਾਂ ਅਨੁਸਾਰ, ਇਹ ਘਟਨਾ 26 ਮਾਰਚ ਦੀ ਸ਼ਾਮ ਨੂੰ ਮੁੰਬਈ ਵਿੱਚ ਵਾਪਰੀ। ਕਿਹਾ ਜਾ ਰਿਹਾ ਹੈ ਕਿ ਇੱਕ ਲਾਲ ਰੰਗ ਦੀ ਬੱਸ ਨੇ ਐਸ਼ਵਰਿਆ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਅਤੇ ਟੱਕਰ ਕਾਰਨ ਅਦਾਕਾਰਾ ਦੀ ਕਾਰ ਦਾ ਪਿਛਲਾ ਹਿੱਸਾ ਨੁਕਸਾਨਿਆ ਗਿਆ। ਕਾਰ ਦੇ ਅੰਦਰ ਕੌਣ ਸੀ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਐਸ਼ਵਰਿਆ ਅਤੇ ਉਨ੍ਹਾਂ ਦੀ ਟੀਮ ਵੱਲੋਂ ਇਸ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ। ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਸੂਤਰਾਂ ਅਨੁਸਾਰ ਹਾਦਸੇ ਸਮੇਂ ਐਸ਼ਵਰਿਆ ਕਾਰ ਵਿੱਚ ਮੌਜੂਦ ਨਹੀਂ ਸੀ। ਉਸ ਦੀ ਗੱਡੀ ਵਿੱਚ ਸਿਰਫ਼ ਡਰਾਈਵਰ ਹੀ ਸੀ। ਐਸ਼ਵਰਿਆ ਦੀਆਂ ਸਾਰੀਆਂ ਕਾਰਾਂ ਦੀ ਨੰਬਰ ਪਲੇਟਾਂ 'ਤੇ 5050 ਲਿਖਿਆ ਹੁੰਦਾ ਹੈ।
ਸੋਨੂੰ ਸੂਦ ਦੀ ਪਤਨੀ ਨਾਲ ਵੀ ਵਾਪਰ ਚੁੱਕਾ ਸੜਕ ਹਾਦਸਾ
ਦੱਸ ਦੇਈਏ ਕਿ 25 ਮਾਰਚ ਨੂੰ ਸੋਨੂੰ ਸੂਦ ਦੀ ਪਤਨੀ ਸੋਨਾਲੀ ਸੂਦ ਦੇ ਕਾਰ ਹਾਦਸੇ ਦੀ ਖ਼ਬਰ ਵੀ ਸਾਹਮਣੇ ਆਈ ਸੀ। ਮੁੰਬਈ-ਨਾਗਪੁਰ ਹਾਈਵੇਅ 'ਤੇ ਉਸ ਦੀ ਕਾਰ ਨੂੰ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ ਸੀ ਹਾਲਾਂਕਿ, ਹਾਦਸੇ ਵਿੱਚ ਉਸਨੂੰ ਕੋਈ ਗੰਭੀਰ ਸੱਟਾਂ ਨਹੀਂ ਲੱਗੀਆਂ।