ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੀਤੇ ਦਿਨੀਂ ਰਾਹੁਲ ਗਾਂਧੀ ਨਤਮਸਤਕ ਹੋਣ ਆਏ ਸਨ। ਇਸ ਦੌਰਾਨ ਇੱਕ ਔਰਤ ਸ਼ਰਧਾਲੂ ਵੱਲੋਂ ਰਾਹੁਲ ਗਾਂਧੀ ਦਾ ਵਿਰੋਧ ਕੀਤਾ ਗਿਆ। ਦਰਅਸਲ, ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨਾਲ ਵੱਡੀ ਗਿਣਤੀ ਵਿੱਚ ਪੁਲਸ ਦਾ ਕਾਫਲਾ ਤੇ ਬਾਡੀਗਾਰਡ ਸਨ।
ਇਸ ਦੌਰਾਨ ਇੱਕ ਔਰਤ ਸ਼ਰਧਾਲੂ ਜੋ ਕਿ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਆਈ ਸੀ, ਉਸ ਨੇ ਰਾਹੁਲ ਗਾਂਧੀ ਦਾ ਵਿਰੋਧ ਕੀਤਾ ਤੇ ਸਿਕਓਰਿਟੀ ਕਾਰਨ ਸ਼ਰਧਾਲੂਆਂ ਨੂੰ ਹੋਣ ਵਾਲੀ ਪਰੇਸ਼ਾਨੀ ‘ਤੇ ਨਰਾਜ਼ਗੀ ਜਤਾਈ। ਉਸ ਨੇ ਕਿਹਾ ਕਿ ਜੇਕਰ ਕੋਈ ਵੀਆਈਪੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਆਉਂਦਾ ਹੈ ਤਾਂ ਉਸ ਨੂੰ ਆਪਣੀ ਪੁਲਸ ਸੁਰੱਖਿਆ ਬਾਹਰ ਖੜ੍ਹੀ ਕਰ ਕੇ ਆਮ ਸ਼ਰਧਾਲੂ ਦੇ ਵਾਂਗ ਦਰਬਾਰ ਸਾਹਿਬ ਵਿਖੇ ਮੱਥਾ ਟੇਕਣਾ ਚਾਹੀਦਾ ਹੈ।
ਔਰਤ ਸ਼ਰਧਾਲੂ ਨੇ ਕਿਹਾ ਕਿ ਤੁਸੀਂ ਗੁਰੂ ਘਰ ਮੱਥਾ ਟੇਕਣ ਆ ਰਹੇ ਹੋ ਤਾਂ ਇਨੀ ਸਿਕਿਉਰਟੀ ਕਿਉਂ ਲੈ ਕੇ ਆਉਂਦੇ ਹੋ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਰੂਹਾਨੀਅਤ ਦਾ ਕੇਂਦਰ ਹੈ, ਇੱਥੇ ਆਮ ਸ਼ਰਧਾਲੂ ਦੇ ਵਾਂਗ ਆਉਣਾ ਚਾਹੀਦਾ ਹੈ।