ਲੁਧਿਆਣਾ ਦੇ ਰਾਹੋਂ ਰੋਡ 'ਤੇ ਇੱਕ ਮੋਬਾਈਲ ਦੁਕਾਨਦਾਰ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਪਰ ਦੁਕਾਨਦਾਰ ਨੇ ਬਹਾਦਰੀ ਨਾਲ ਲੜਦੇ ਹੋਏ ਇੱਕ ਲੁਟੇਰੇ ਨੂੰ ਫੜ ਲਿਆ ਅਤੇ ਉਸ ਦੀ ਜੰਮ ਕੇ ਛਿੱਤਰ ਪਰੇਡ ਕੀਤੀ। ਲੁੱਟ ਦੀ ਕੋਸ਼ਿਸ਼ ਦੀ ਇਹ ਸਾਰੀ ਘਟਨਾ ਸੀਸੀਟੀਵੀ ਫੁਟੇਜ ਵਿੱਚ ਰਿਕਾਰਡ ਹੋ ਗਈ।
ਮੋਬਾਈਲ ਖੋਹਣ ਦੇ ਬਹਾਨੇ ਆਏ ਲੁਟੇਰੇ
ਸੀਸੀਟੀਵੀ 'ਚ ਨਜ਼ਰ ਆ ਰਿਹਾ ਹੈ ਕਿ ਦੋ ਨੌਜਵਾਨ ਮੋਬਾਈਲ ਖਰੀਦਣ ਦੇ ਬਹਾਨੇ ਦੁਕਾਨ 'ਤੇ ਆਉਂਦੇ ਹਨ। ਜਦੋਂ ਦੁਕਾਨਦਾਰ ਮੋਬਾਈਲ ਦਿਖਾਉਣ ਵਿਚ ਰੁੱਝ ਜਾਂਦਾ ਹੈ ਤਾਂ ਇਸ ਦੌਰਾਨ ਇੱਕ ਲੁਟੇਰੇ ਨੇ ਡੰਡੇ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਉਸ ਦੇ ਨਾਲ ਆਏ ਲੁਟੇਰੇ ਨੇ ਦੁਕਾਨਦਾਰ 'ਤੇ ਵੀ ਹਥੌੜੀ ਨਾਲ ਹਮਲਾ ਕਰ ਦਿੱਤਾ।
ਦੁਕਾਨਦਾਰ ਨੇ ਲੁਟੇਰੇ ਨੂੰ ਫੜ ਲਿਆ
ਇਸ ਤੋਂ ਪਹਿਲਾਂ ਕਿ ਦੁਕਾਨਦਾਰ ਕੁਝ ਸਮਝਦਾ, ਦੋਵਾਂ ਲੁਟੇਰਿਆਂ ਨੇ ਉਸ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਪਰ ਦੁਕਾਨਦਾਰ ਬੜੀ ਬਹਾਦਰੀ ਨਾਲ ਲੜਦਾ ਹੈ ਅਤੇ ਇੱਕ ਲੁਟੇਰੇ ਨੂੰ ਫੜ ਲੈਂਦਾ ਹੈ। ਜਦਕਿ ਦੂਜਾ ਲੁਟੇਰਾ ਭੱਜਣ ਵਿੱਚ ਕਾਮਯਾਬ ਹੋ ਗਿਆ।