ਪੰਜਾਬ ਦੀ ਫਰੀਦਕੋਟ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੰਸ ਰਾਜ ਹੰਸ ਪ੍ਰਚਾਰ ਦੌਰਾਨ ਲੋਕਾਂ ਵਿਚਕਾਰ ਨੱਚਦੇ ਨਜ਼ਰ ਆਏ। ਉਨ੍ਹਾਂ ਨੇ ਆਪਣੇ ਮਸ਼ਹੂਰ ਗੀਤ ਨੱਚੀ ਜੋ ਸਾਡੇ ਨਾਲ 'ਤੇ ਡਾਂਸ ਕੀਤਾ। ਪਾਰਕ 'ਚ ਸਵੇਰੇ ਲੋਕਾਂ ਨੇ ਜੋਸ਼ ਨਾਲ ਉਨ੍ਹਾਂ ਦੇ ਗੀਤਾਂ 'ਤੇ ਭੰਗੜਾ ਪਾਇਆ ਤੇ ਨਚੀ ਜੋ ਸਾਡੇ ਨਾਲ ਤੈਨੂੰ ਵੋਟ ਵੀ ਦਿਆਂਗੇ ਦੇ ਨਾਅਰੇ ਲਗਾਏ। ਇਸ ਦੌਰਾਨ ਉਨ੍ਹਾਂ ਨੇ ਆਪਣੇ ਕਈ ਪੁਰਾਣੇ ਗੀਤ ਵੀ ਲੋਕਾਂ ਨੂੰ ਸੁਣਾਏ।
ਦੱਸ ਦੇਈਏ ਕਿ ਕਿਸਾਨਾਂ ਵੱਲੋਂ ਭਾਜਪਾ ਉਮੀਦਵਾਰਾਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਹੰਸ ਰਾਜ ਹੰਸ ਨੂੰ ਪ੍ਰਚਾਰ ਦੌਰਾਨ ਕਈ ਵਾਰ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਹੈ। ਬੀਤੇ ਦਿਨੀਂ ਜਲੰਧਰ ਤੋਂ ਭਾਜਪਾ ਉਮੀਦਵਾਰ ਸੁਸ਼ੀਲ ਰਿੰਕੂ ਦਾ ਵੀ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਸੀ। ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਭਾਜਪਾ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਹਨ। ਅੱਜ ਸਵੇਰੇ ਹੰਸ ਰਾਜ ਹੰਸ ਨੇ ਲੋਕਾਂ ਵਿਚਕਾਰ ਪਹੁੰਚ ਕੇ ਆਪਣੇ ਗੀਤਾਂ 'ਤੇ ਲੋਕਾਂ ਨਾਲ ਭੰਗੜਾ ਪਾਇਆ।