ਫਰੀਦਕੋਟ ਦੇ ਕੋਟਕਪੂਰਾ 'ਚ ਜੈਤੋ ਰੋਡ 'ਤੇ ਸ਼ਨੀਵਾਰ ਸਵੇਰੇ ਧੁੰਦ ਕਾਰਨ 7 ਵਾਹਨ ਆਪਸ 'ਚ ਟਕਰਾ ਗਏ, ਜਿਸ ਵਿਚ ਕਈ ਲੋਕ ਜ਼ਖਮੀ ਹੋ ਗਏ। ਹਾਦਸੇ ਵਿੱਚ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਕੋਟਕਪੂਰਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੋਂ ਇੱਕ ਨੂੰ ਬਠਿੰਡਾ ਰੈਫ਼ਰ ਕਰ ਦਿੱਤਾ ਗਿਆ।
ਬੱਸ ਚਾਲਕ ਬੇਅੰਤ ਸਿੰਘ ਨੇ ਦੱਸਿਆ ਕਿ ਟਾਟਾ ਏਸ ਗੱਡੀ ਪਹਿਲਾਂ ਹੀ ਹਾਦਸਾਗ੍ਰਸਤ ਹੋਈ ਸੀ। ਇਸ ਤੋਂ ਇਲਾਵਾ ਸੜਕ 'ਤੇ ਦੋ ਟਰੈਕਟਰ ਬਿਨਾਂ ਰਿਫਲੈਕਟਰ ਦੇ ਖੜ੍ਹੇ ਸਨ, ਜਿਸ ਕਾਰਨ ਉਹ ਧਿਆਨ ਨਹੀਂ ਦੇ ਸਕੇ।ਟਰੈਕਟਰ ਚਾਲਕ ਨੇ ਦੱਸਿਆ ਕਿ ਉਹ ਖੜ੍ਹਾ ਸੀ ਤਾਂ ਬੱਸ ਚਾਲਕ ਨੇ ਪਿੱਛੇ ਤੋਂ ਆ ਕੇ ਉਸ ਨੂੰ ਟੱਕਰ ਮਾਰ ਦਿੱਤੀ।
ਇਸ ਮਾਮਲੇ ਸਬੰਧੀ ਕਿਸਾਨ ਨੱਥਾ ਸਿੰਘ ਨੇ ਦੱਸਿਆ ਕਿ ਤੇਜ਼ ਰਫ਼ਤਾਰ ਬੱਸ ਕਾਰਨ ਇਹ ਹਾਦਸਾ ਵਾਪਰਿਆ ਹੈ।