ਨਗਰ ਨਿਗਮ ਚੋਣਾਂ ਦਾ ਐਲਾਨ ਹੋ ਚੁੱਕਾ ਹੈ। ਜਲੰਧਰ ਦੇ 85 ਵਾਰਡਾਂ ਤੋਂ ਦਾਅਵੇਦਾਰਾਂ ਨੇ ਨਾਮਜ਼ਦਗੀਆਂ ਦਾਖਲ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਹਾਲਾਂਕਿ ਅਜੇ ਤੱਕ ਕਿਸੇ ਵੀ ਪਾਰਟੀ ਵੱਲੋਂ ਉਮੀਦਵਾਰਾਂ ਦੀ ਸੂਚੀ ਜਾਂ ਨਾਮ ਜਾਰੀ ਨਹੀਂ ਕੀਤੇ ਗਏ ਹਨ। ਉਂਜ ਜੇਕਰ ਪੰਜਾਬ ਦੀਆਂ ਚਾਰ ਵੱਡੀਆਂ ਪਾਰਟੀਆਂ ਦੀ ਗੱਲ ਕਰੀਏ ਤਾਂ ਇਨ੍ਹਾਂ ਸਾਰਿਆਂ ਦੇ ਹਰ ਵਾਰਡ 'ਚ ਚਾਰ-ਚਾਰ ਦਾਅਵੇਦਾਰ ਹਨ। ਦਾਅਵੇਦਾਰਾਂ ਦੀ ਵੱਡੀ ਗਿਣਤੀ ਨੂੰ ਦੇਖਦੇ ਹੋਏ ਇਸ ਵਾਰ ਚੋਣਾਂ ਵਿੱਚ ਬਾਗੀ ਪ੍ਰਭਾਵ ਦੇਖਣ ਦੇ ਪੂਰੇ ਆਸਾਰ ਹਨ।
ਚੋਣਾਂ ਤੋਂ ਪਹਿਲਾਂ ਦੀ ਹੇਰਾਫੇਰੀ ਸ਼ੁਰੂ ਹੋ ਗਈ ਹੈ। ਹੁਣ ਤੱਕ ਆਮ ਆਦਮੀ ਦੇ ਕੋਲ ਕਰੀਬ 300, ਭਾਜਪਾ ਦੇ 325 ਅਤੇ ਕਾਂਗਰਸ ਦੇ 250 ਦਾਅਵੇਦਾਰਾਂ ਦੀ ਸੂਚੀ ਪਹੁੰਚ ਚੁੱਕੀ ਹੈ । ਇਸ ਵਾਰ ਕਈਆਂ ਦੇ ਦਿਲ ਟੁੱਟਣਗੇ ਅਤੇ ਚੋਣਾਂ ਤੋਂ ਪਹਿਲਾਂ ਟਿਕਟਾਂ ਦੀ ਦੌੜ ਵੀ ਬੜੀ ਦਿਲਚਸਪ ਸਥਿਤੀ ਵਿੱਚ ਪਹੁੰਚ ਗਈ ਹੈ। ਚੋਣਾਂ ਵਿੱਚ ਹਰ ਪਾਰਟੀ ਸਿਰਫ਼ 85 ਵਿਅਕਤੀਆਂ ਨੂੰ ਹੀ ਟਿਕਟਾਂ ਦੇਵੇਗੀ, ਪਰ ਦਾਅਵੇਦਾਰਾਂ ਦੀ ਵੱਡੀ ਗਿਣਤੀ ਨੂੰ ਦੇਖਦਿਆਂ ਇਹ ਤੈਅ ਹੈ ਕਿ ਇਸ ਵਾਰ ਕਈ ਦਿਲ ਟੁੱਟਣਗੇ।
ਜਲੰਧਰ 'ਚ ਇਸ ਵਾਰ ਇੱਕ ਵੱਡਾ ਫਰਕ ਇਹ ਹੈ ਕਿ ਇਸ ਵਾਰ ਹਰ ਦਾਅਵੇਦਾਰ ਆਪਣੇ ਆਪ ਨੂੰ ਬਹੁਤ ਮਜ਼ਬੂਤ ਸਮਝ ਰਿਹਾ ਹੈ। ਜਲੰਧਰ 'ਚ ਵੀ ਮੇਅਰ ਨੂੰ ਲੈ ਕੇ ਚੋਣ ਲੜਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ | ਜਿਸ 'ਤੇ ਆਮ ਆਦਮੀ ਪਾਰਟੀ ਵੱਲੋਂ ਹਰਭਜਨ ਸਿੰਘ ਈਟੀਓ ਨੂੰ ਜਲੰਧਰ ਦਾ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਭਾਜਪਾ ਨੇ ਆਪਣੇ ਇੰਚਾਰਜ ਅਤੇ ਸਹਿ-ਇੰਚਾਰਜ ਦਾ ਵੀ ਐਲਾਨ ਕਰ ਦਿੱਤਾ ਹੈ। ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਆਪਣੇ ਆਗੂਆਂ ਨੂੰ ਅਹੁਦੇ ਵੀ ਸੌਂਪ ਦਿੱਤੇ ਹਨ | ਹੁਣ ਜਦੋਂ ਚੋਣਾਂ ਦਾ ਐਲਾਨ ਹੋ ਗਿਆ ਹੈ, ਤਾਂ ਪਾਰਟੀਆਂ ਵਿਚ ਤੇਜ਼ੀ ਆਉਣ ਦੇ ਆਸਾਰ ਹਨ।
ਜਲੰਧਰ 'ਚ ਟਿਕਟ ਦੀ ਦੌੜ 'ਚ ਇਸ ਵਾਰ ਵੱਡੀ ਗਿਣਤੀ 'ਚ ਸਿਆਸਤ ਦੀ ਨਵੀਂ ਪਨੀਰੀ ਸਾਹਮਣੇ ਆਈ ਹੈ। ਇਹ ਉਹ ਲੋਕ ਹਨ, ਜਿਨ੍ਹਾਂ ਨੇ ਕੁਝ ਮਹੀਨੇ ਪਹਿਲਾਂ ਹੀ ਰਾਜਨੀਤੀ ਦੀ ਏਬੀਸੀ ਸਿੱਖੀ ਹੈ ਅਤੇ ਆਪੋ-ਆਪਣੇ ਖੇਤਰਾਂ ਵਿੱਚ ਸਰਗਰਮ ਹੋਏ ਹਨ। ਕੱਲ੍ਹ ਤੱਕ ਭਾਜਪਾ ਕੋਲ 325 ਅਰਜ਼ੀਆਂ ਪਹੁੰਚੀਆਂ ਸਨ। ਆਮ ਆਦਮੀ ਪਾਰਟੀ 'ਚ ਟਿਕਟਾਂ ਲਈ ਦਾਅਵੇਦਾਰ ਕਈ ਅਜਿਹੇ ਆਗੂ ਹਨ ਜੋ ਦੂਜੀਆਂ ਪਾਰਟੀਆਂ ਤੋਂ ਆਏ ਹਨ।
ਇਸ ਦੇ ਨਾਲ ਹੀ ਕੁਝ ਨੇ ਭਾਜਪਾ 'ਚ ਐਂਟਰੀ ਅਤੇ ਐਗਜ਼ਿਟ ਵੀ ਲਈ ਸੀ। ਚੋਣਾਂ ਤੋਂ ਪਹਿਲਾਂ ਇਸ ਵਾਰ ਟਿਕਟਾਂ ਦੀ ਦੌੜ ਦੇਖਣਾ ਵੀ ਦਿਲਚਸਪ ਹੋਵੇਗਾ। ਕਿਉਂਕਿ ਇਸ ਵਾਰ ਕਈ ਵਾਰਡਾਂ 'ਚ ਦਾਅਵੇਦਾਰਾਂ ਨੇ ਆਪਣੇ-ਆਪਣੇ ਗੌਡਫਾਦਰਾਂ ਨਾਲ ਐਡਵਾਂਸ 'ਚ ਹੋਰਡਿੰਗਸ ਵੀ ਲਗਾ ਦਿੱਤੇ ਹਨ। ਹੁਣ ਇਹ ਦੇਖਣਾ ਹੋਵੇਗਾ ਕਿ ਇਨ੍ਹਾਂ ਲੋਕਾਂ ਨੂੰ ਟਿਕਟਾਂ ਮਿਲ ਚੁੱਕੀਆਂ ਹਨ । ਜੇਕਰ ਮਿਲ ਚੁੱਕੀ ਹੈ ਤਾਂ ਪਾਰਟੀ ਅਰਜ਼ੀਆਂ ਕਿਉਂ ਲੈ ਰਹੀ ਹੈ?