ਇੱਕ ਵਾਰ ਫਿਰ ਵੱਡਾ ਰੇਲ ਹਾਦਸਾ ਹੋਣ ਤੋਂ ਟਲ ਗਿਆ ਹੈ। ਦਰਭੰਗਾ ਤੋਂ ਨਵੀਂ ਦਿੱਲੀ ਜਾ ਰਹੀ 12565 ਬਿਹਾਰ ਸੰਪਰਕ ਕ੍ਰਾਂਤੀ ਐਕਸਪ੍ਰੈਸ ਰੇਲਗੱਡੀ ਅਚਾਨਕ ਦੋ ਹਿੱਸਿਆਂ ਵਿੱਚ ਵੰਡੀ ਗਈ। ਜਿਸ ਤੋਂ ਬਾਅਦ ਰੇਲ ਯਾਤਰੀਆਂ ਵਿਚ ਹਫੜਾ-ਦਫੜੀ ਮਚ ਗਈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਰੇਲਵੇ ਪ੍ਰਸ਼ਾਸਨ ਚੌਕਸ ਹੋ ਗਿਆ। ਇਸ ਦੇ ਨਾਲ ਹੀ ਆਸ-ਪਾਸ ਦੇ ਪਿੰਡ ਵਾਸੀਆਂ ਦੀ ਵੀ ਭਾਰੀ ਭੀੜ ਇਕੱਠੀ ਹੋ ਗਈ। ਉਹ ਰੇਲਵੇ ਦੇ ਇੰਜਣ ਨਾਲ ਡੱਬਿਆਂ ਨੂੰ ਜੋੜਨ ਦੇ ਕੰਮ 'ਚ ਲੱਗੇ ਹੋਏ ਹਨ।
ਕ੍ਰਾਂਤੀ ਐਕਸਪ੍ਰੈਸ ਦੋ ਹਿੱਸਿਆਂ 'ਚ ਵੰਡੀ ਗਈ
ਜਾਣਕਾਰੀ ਮੁਤਾਬਕ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਇਹ ਘਟਨਾ ਬਿਹਾਰ ਦੇ ਸਮਸਤੀਪੁਰ-ਮੁਜ਼ੱਫਰਪੁਰ ਰੇਲਵੇ ਸੈਕਸ਼ਨ ਦੇ ਖੁਦਵੀਰਾਮ ਬੋਸ ਪੂਸਾ ਰੇਲਵੇ ਸਟੇਸ਼ਨ ਨੇੜੇ ਵਾਪਰੀ। ਜਿੱਥੇ ਬਿਹਾਰ ਸੰਪਰਕ ਕ੍ਰਾਂਤੀ ਐਕਸਪ੍ਰੈਸ ਦੋ ਹਿੱਸਿਆਂ ਵਿੱਚ ਵੰਡੀ ਗਈ।
ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ
ਟਰੇਨ ਦੇ ਦੋ ਹਿੱਸਿਆਂ 'ਚ ਵੰਡੇ ਜਾਣ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਟਰੇਨ ਦੋ ਹਿੱਸਿਆਂ 'ਚ ਵੰਡੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇੰਜਣ ਨੂੰ ਬੋਗੀ ਨਾਲ ਜੋੜਨ ਵਾਲਾ ਕਪਲਿੰਗ ਟੁੱਟ ਗਿਆ ਸੀ , ਜਿਸ ਕਾਰਨ ਇਹ ਹਾਦਸਾ ਵਾਪਰਿਆ। ਇਸ ਘਟਨਾ ਕਾਰਨ ਰੇਲਗੱਡੀ ਕਰੀਬ ਡੇਢ ਘੰਟਾ ਰੁਕੀ ਰਹੀ। ਬਾਅਦ 'ਚ ਇੰਜਣ ਨੂੰ ਬੋਗੀ ਨਾਲ ਜੋੜ ਕੇ ਟਰੇਨ ਨੂੰ ਸਵੇਰੇ 11.16 'ਤੇ ਰਵਾਨਾ ਕੀਤਾ ਗਿਆ।