ਬਿਹਾਰ ਦੇਸ਼ ਦਾ ਅਜਿਹਾ ਰਾਜ ਹੈ ਜਿੱਥੋਂ ਅਜੀਬੋ-ਗਰੀਬ ਖ਼ਬਰਾਂ ਸਾਹਮਣੇ ਆਉਂਦੀਆਂ ਹਨ। ਹੁਣ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਕਿ ਆਮਦਨ ਕਰ ਵਿਭਾਗ ਨੇ ਗਯਾ ਦੇ ਤੇਲ ਵੇਚਣ ਵਾਲੇ ਨੂੰ 2 ਕਰੋੜ ਰੁਪਏ ਦਾ ਨੋਟਿਸ ਜਾਰੀ ਕੀਤਾ ਹੈ। ਇਨਕਮ ਟੈਕਸ ਦਾ ਨੋਟਿਸ ਮਿਲਣ ਤੋਂ ਬਾਅਦ ਵਿਅਕਤੀ ਕਾਫੀ ਪਰੇਸ਼ਾਨ ਹੈ, ਕਿਉਂਕਿ ਉਹ ਮਜ਼ਦੂਰੀ ਕਰ ਕੇ ਆਪਣਾ ਘਰ ਚਲਾ ਰਿਹਾ ਹੈ ਅਤੇ ਉਸ ਨੂੰ 2 ਕਰੋੜ ਰੁਪਏ ਦਾ ਟੈਕਸ ਭਰਨ ਦਾ ਨੋਟਿਸ ਜਾਰੀ ਕੀਤਾ ਗਿਆ ਹੈ।
67 ਲੱਖ ਜੁਰਮਾਨਾ ਵੀ ਅਦਾ ਕਰਨ ਦੇ ਦਿੱਤੇ ਹੁਕਮ
ਰਾਜੀਵ ਵਰਮਾ ਨੇ ਦੱਸਿਆ ਕਿ ਉਹ ਤੇਲ ਦਾ ਕਾਰੋਬਾਰੀ ਹੈ ਅਤੇ ਉਸ ਨੂੰ ਆਮਦਨ ਕਰ ਵਿਭਾਗ ਵੱਲੋਂ 2 ਕਰੋੜ 3 ਹਜ਼ਾਰ 308 ਰੁਪਏ ਦਾ ਟੈਕਸ ਭਰਨ ਦਾ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਨੋਟਿਸ 'ਚ 67 ਲੱਖ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਗਿਆ ਹੈ, ਜੋ 2 ਦਿਨਾਂ 'ਚ ਅਦਾ ਕਰਨ ਲਈ ਕਿਹਾ ਗਿਆ ਹੈ।
ਸਾਲ 2015 ਦਾ ਹੈ ਮਾਮਲਾ
ਦਰਅਸਲ ਸਾਲ 2015 'ਚ ਰਾਜੀਵ ਨੇ ਕਾਰਪੋਰੇਸ਼ਨ ਬੈਂਕ 'ਚ 2 ਲੱਖ ਰੁਪਏ ਦੀ ਐੱਫ.ਡੀ. ਕਰਵਾਈ ਸੀ | ਲੋੜ ਪੈਣ 'ਤੇ ਉਸ ਨੇ 2016 'ਚ ਇਹ ਐੱਫ.ਡੀ. ਇਸ ਤੋਂ ਬਾਅਦ ਉਸ ਨੇ ਪੁਰਾਣੇ ਗੋਦਾਮ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਪਰ ਅਚਾਨਕ ਆਮਦਨ ਕਰ ਵਿਭਾਗ ਨੇ 2 ਕਰੋੜ 3 ਹਜ਼ਾਰ 308 ਰੁਪਏ ਦਾ ਟੈਕਸ ਨੋਟਿਸ ਭੇਜ ਕੇ ਉਸ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ।
ਨੋਟਿਸ ਮਿਲਣ ਤੋਂ ਬਾਅਦ ਕੰਮ 'ਤੇ ਵੀ ਨਹੀਂ ਜਾ ਰਿਹਾ
ਇਨਕਮ ਟੈਕਸ ਵਿਭਾਗ ਦੇ ਨੋਟਿਸ ਨੇ ਰਾਜੀਵ ਦੀ ਜ਼ਿੰਦਗੀ 'ਚ ਤੂਫਾਨ ਲਿਆ ਦਿੱਤਾ ਹੈ। ਉਹ ਪਿਛਲੇ 4 ਦਿਨਾਂ ਤੋਂ ਕੰਮ 'ਤੇ ਨਹੀਂ ਜਾ ਸਕਿਆ ਹੈ। ਨਿਰਾਸ਼ ਹੋ ਕੇ ਉਹ ਗਯਾ ਸਥਿਤ ਆਮਦਨ ਕਰ ਵਿਭਾਗ ਦੇ ਦਫ਼ਤਰ ਪਹੁੰਚਿਆ, ਜਿੱਥੇ ਉਸ ਨੂੰ ਪਟਨਾ ਜਾਣ ਲਈ ਕਿਹਾ ਗਿਆ।