ਸ਼੍ਰੋਮਣੀ ਅਕਾਲੀ ਦਲ ਦੀ ਪ੍ਰੈੱਸ ਕਾਨਫਰੰਸ ਦੌਰਾਨ ਬਿਕਰਮਜੀਤ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਉਤੇ ਨਿਸ਼ਾਨਾ ਸਾਧਿਆ। ਮਜੀਠੀਆ ਨੇ ਕਿਹਾ ਕਿ ਆਪ ਸਰਕਾਰ ਪੰਜਾਬ ਵਿਚੋਂ ਨਸ਼ਾ ਖਤਮ ਕਰਨ ਵਿਚ ਨਾਕਾਮ ਰਹੀ ਹੈ। ਗੁਰੂ ਘਰਾਂ ਨੂੰ ਸਿਆਸਤ ਵਜੋਂ ਨਹੀਂ ਵਰਤਣਾ ਚਾਹੀਦਾ, ਦਰਬਾਰ ਸਾਹਿਬ ਜਾ ਕੇ ਇਹ ਸਭ ਸਿਆਸੀ ਸਟੰਟ ਹੈ।
ਉਨਾਂ ਕਿਹਾ ਕਿ ਇਸ ਨਾਲ ਸਕੂਲਾਂ ਦੇ ਬੱਚਿਆਂ ਨੂੰ ਵੀ ਸਿਆਸੀ ਸਟੰਟ ਲਈ ਵਰਤਿਆ ਜਾ ਰਿਹਾ ਹੈ। ਸਰਕਾਰ ਦੀ ਨਸ਼ਿਆਂ ਖਿਲਾਫ ਮੁਹਿੰਮ ਸਿਰਫ ਇਕ ਡਰਾਮਾ ਹੈ। ਦਰਬਾਰ ਸਾਹਿਬ ਕੋਈ ਪਾਲੀਟਕਲ ਈਵੈਂਟ ਦੀ ਜਗ੍ਹਾ ਨਹੀਂ।
ਮਜੀਠੀਆ ਨੇ ਕਿਹਾ ਕਿ ਕੈਪਟਨ ਨੇ ਵੀ ਇਕ ਸਟੇਜ ਲਾਈ ਸੀ ਤੇ ਸਟੇਜ ਉਤੇ ਗੁਟਕਾ ਸਾਹਿਬ ਲੈ ਕੇ ਸਹੁੰ ਖਾਧੀ ਕਿ ਅਸੀਂ ਨਸ਼ਾ ਖਤਮ ਕਰਾਂਗੇ। ਮਾਨ ਨੇ ਸਟੇਜ ਹੀ ਹਰਿਮੰਦਰ ਸਾਹਿਬ ਲਾ ਦਿੱਤੀ। ਉਹ ਤਾਂ ਗੁਟਕਾ ਸਾਹਿਬ ਸਟੇਜ ਉਤੇ ਲੈ ਕੇ ਆਏ ਸਨ। ਮਜੀਠੀਆ ਨੇ ਕਿਹਾ ਕਿ ਮਾਨ ਸਾਹਬ ਤੁਸੀਂ ਵੀ ਸਹੁੰ ਖਾਧੀ ਹੈ ਕਿ ਖਵਾਈ ਹੀ ਹੈ,ਤੁਸੀਂ ਪਹਿਲਾਂ ਵੀ ਆਪਣੀ ਮਾਤਾ ਦੀ ਝੂਠੀ ਸਹੁੰ ਖਾਧੀ ਸੀ। ਇਸ ਦੌਰਾਨ ਉਨਾਂ ਆਪਣੇ ਮੋਬਾਇਲ ਵਿਚ ਉਸ ਸਮੇਂ ਦੀ ਵੀਡੀਓ ਵੀ ਦਿਖਾਈ।