ਜਲੰਧਰ 'ਚ ਸਵੇਰੇ ਸੀ.ਪੀ. ਸਵਪਨ ਸ਼ਰਮਾ ਦੀ ਲਾਅ ਐਂਡ ਆਰਡਰ ਮੀਟਿੰਗ ਤੋਂ ਕੁਝ ਮਿੰਟ ਬਾਅਦ ਬੱਸ ਸਟੈਂਡ ਨੇੜੇ ਬਾਈਕ ਸਵਾਰ ਤਿੰਨ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਬਣ ਗਿਆ।
ਫਾਇਰਿੰਗ ਇੱਕ ਟਰੈਵਲ ਏਜੰਟ ਦੀ ਪਾਰਕਿੰਗ ਵਿੱਚ ਖੜ੍ਹੀ ਇੱਕ ਕਾਰ ‘ਤੇ ਕੀਤੀ ਗਈ, ਜਿਸ ਵਿੱਚੋਂ ਦੋ ਗੋਲੀਆਂ ਕਾਰ ਦੇ ਪਿਛਲੇ ਪਾਸੇ ਦੇ ਸ਼ੀਸ਼ੇ ਵਿੱਚ ਵੱਜੀਆਂ। ਮੌਕੇ 'ਤੇ ਮੌਜੂਦ ਲੋਕ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਣ ਲੱਗੇ। ਹਾਲਾਂਕਿ ਇਸ ਗੋਲੀਬਾਰੀ 'ਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ। ਗੋਲੀਬਾਰੀ ਫਿਰੌਤੀ ਮੰਗਣ ਲਈ ਕੀਤੀ ਗਈ ਦੱਸੀ ਜਾ ਰਹੀ ਹੈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।