ਜਲੰਧਰ ਦੇ ਅਰਜੁਨ ਨਗਰ ਵਿੱਚ ਅੱਜ ਸਵੇਰੇ ਇੱਕ ਖਾਲੀ ਪਲਾਟ 'ਚੋਂ 18 ਸਾਲ ਦੀ ਲੜਕੀ ਦੀ ਸੜੀ ਹੋਈ ਲਾਸ਼ ਮਿਲੀ ਸੀ, ਲਾਸ਼ ਦੇ ਕੋਲੋਂ ਲਿਖਿਆ ਮਿਲਿਆ ਹੈ ਕਿ ਰੱਬ ਮੇਰੇ ਵਰਗੀ ਔਲਾਦ ਪ੍ਰਮਾਤਮਾ ਕਿਸੇ ਨੂੰ ਨਾ ਦੇਵੇ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।
ਪੁਲਸ ਨੇ ਉਕਤ ਥਾਂ ਤੋਂ ਨਮੂਨੇ ਵੀ ਲਏ ਹਨ ਤਾਂ ਜੋ ਪਤਾ ਲੱਗ ਸਕੇ ਕਿ ਉਕਤ ਜ਼ਮੀਨ ’ਤੇ ਲਿਖਾਈ ਖ਼ੁਦ ਲੜਕੀ ਵੱਲੋਂ ਲਿਖੀ ਗਈ ਹੈ ਜਾਂ ਪੁਲਸ ਨੂੰ ਗੁੰਮਰਾਹ ਕਰਨ ਲਈ ਲਿਖੀ ਗਈ ਹੈ।
ਸਕੂਲ ਤੋਂ ਘਰ ਨਹੀਂ ਪਰਤੀ
ਲੜਕੀ ਦੇ ਪਿਤਾ ਕਿਸ਼ੋਰੀ ਲਾਲ ਨੇ ਦੱਸਿਆ ਕਿ ਉਸ ਦੀ ਲੜਕੀ ਦੀ ਉਮਰ 18 ਸਾਲ ਹੈ ਅਤੇ ਉਹ ਦਸਵੀਂ ਜਮਾਤ ਵਿੱਚ ਪੜ੍ਹਦੀ ਸੀ।ਉਹ ਕੱਲ੍ਹ ਸਵੇਰੇ ਸਕੂਲ ਗਈ ਸੀ, ਜਦੋਂ ਦੁਪਹਿਰ ਬਾਅਦ ਘਰ ਨਾ ਪਰਤੀ ਤਾਂ ਉਸ ਨੇ ਆਸ-ਪਾਸ ਅਤੇ ਰਿਸ਼ਤੇਦਾਰਾਂ ਵਿੱਚ ਭਾਲ ਕੀਤੀ ਪਰ ਲੜਕੀ ਨਹੀਂ ਮਿਲੀ, ਜਿਸ ਤੋਂ ਬਾਅਦ ਸਵੇਰੇ ਜਦੋਂ ਮੈਂ ਆਪਣੇ ਘਰ ਦੇ ਨਾਲ ਲੱਗਦੇ ਖਾਲੀ ਪਲਾਟ 'ਚ ਗਿਆ ਤਾਂ ਉਸ ਦੀ ਲੜਕੀ ਦੀ ਸੜੀ ਹੋਈ ਲਾਸ਼ ਮਿਲੀ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ।