ਦਿੱਲੀ ਸੀ ਐਮ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੱਲ੍ਹ ਯਾਨੀ ਐਤਵਾਰ 7 ਅਪ੍ਰੈਲ ਨੂੰ ਵਰਤ ਰੱਖਣਗੇ। ਇਸ ਦੇ ਨਾਲ ਹੀ 'ਆਪ' ਦੇ ਹੋਰ ਆਗੂ ਵੀ ਸਮਰਥਨ ਕਰਨਗੇ ਅਤੇ ਭਾਜਪਾ ਅਤੇ ਕੇਂਦਰ ਵੱਲੋਂ ਕੀਤੀ ਜਾ ਰਹੀ ਕਾਰਵਾਈ ਦਾ ਵਿਰੋਧ ਕਰਨਗੇ।
‘ਆਪ’ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਅਸੀਂ ਦੇਸ਼ ‘ਚ ਲੋਕਤੰਤਰ ਨੂੰ ਬਚਾਉਣ ਲਈ ਵੱਡੀ ਲੜਾਈ ਲੜ ਰਹੇ ਹਾਂ, ਕੇਂਦਰ ਦੀ ਭਾਜਪਾ ਸਰਕਾਰ ਲੋਕਤੰਤਰ ਨੂੰ ਖਤਮ ਕਰ ਰਹੀ ਹੈ, ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਅਤੇ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਨਿਸ਼ਾਨਾ ਬਣਾ ਕੇ ਜੇਲ੍ਹ ਭੇਜਿਆ ਜਾ ਰਿਹਾ ਹੈ।
ਦਿਨੇਸ਼ ਚੱਢਾ ਨੇ ਕਿਹਾ ਕਿ ਲੋਕਤੰਤਰ ਨੂੰ ਬਚਾਉਣ ਲਈ 7 ਅਪ੍ਰੈਲ ਨੂੰ ‘ਆਪ’ ਪਾਰਟੀ ਦੇ ਵਲੰਟੀਅਰ ਪੰਜਾਬੀਆਂ ਨੂੰ ਨਾਲ ਲੈ ਕੇ ਜ਼ਿਲ੍ਹਾ ਹੈੱਡਕੁਆਰਟਰ ਤੇ ਖਟਕੜ ਕਲਾਂ ਵਿਖੇ ਵੀ ਇੱਕ ਰੋਜ਼ਾ ਵਰਤ ਰੱਖਣਗੇ, ਜਿਸ ‘ਚ ਵਿਧਾਇਕ ਭਾਗ ਲੈਣਗੇ ਅਤੇ ਸੀ.ਐਮ ਭਗਵੰਤ ਮਾਨ ਵੀ ਸ਼ਿਰਕਤ ਕਰਨਗੇ।