• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

CM ਮਾਨ ਨੇ ਭਾਰਤ-ਕੈਨੇਡਾ ਵਿਚਾਲੇ ਤਣਾਅ 'ਤੇ ਪ੍ਰਗਟਾਈ ਚਿੰਤਾ, ਕਿਹਾ-ਦੋਵੇਂ ਦੇਸ਼ਾਂ ਵਿਚਾਲੇ ਬਣਨ ਦੋਸਤਾਨਾ ਸਬੰਧ

भारत-कनाडा के रिश्तों पर आई तल्खी में CM मान ने जताई चिंता,
10/18/2024 5:49:43 PM Raj     India Canada relations, CM Mann, Punjabi in Canada, Ind vs Canada, Modi vs Trudeu,     CM ਮਾਨ ਨੇ ਭਾਰਤ-ਕੈਨੇਡਾ ਵਿਚਾਲੇ ਤਣਾਅ 'ਤੇ ਪ੍ਰਗਟਾਈ ਚਿੰਤਾ, ਕਿਹਾ-ਦੋਵੇਂ ਦੇਸ਼ਾਂ ਵਿਚਾਲੇ ਬਣਨ ਦੋਸਤਾਨਾ ਸਬੰਧ   भारत-कनाडा के रिश्तों पर आई तल्खी में CM मान ने जताई चिंता,

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੈਨੇਡਾ ਤੇ ਭਾਰਤ ਵਿਚ ਤਲਖੀ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। ਦੱਸ ਦੇਈਏ ਕਿ ਹਰਦੀਪ ਨਿੱਝਰ ਦੇ ਕਤਲ ਨੂੰ ਲੈ ਕੇ ਕੈਨੇਡਾ ਅਤੇ ਭਾਰਤ ਆਹਮੋ-ਸਾਹਮਣੇ ਆ ਗਏ ਹਨ। ਦੋਵਾਂ ਦੇਸ਼ਾਂ ਵਿਚਾਲੇ ਵਧਦੇ ਤਣਾਅ ਦਾ ਸਭ ਤੋਂ ਵੱਧ ਅਸਰ ਪੰਜਾਬੀਆਂ 'ਤੇ ਪਿਆ ਕਿਉਂਕਿ ਕੈਨੇਡਾ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਰਹਿੰਦੇ ਹਨ। 

ਦੋਵਾਂ ਦੇਸ਼ਾਂ ਨੂੰ ਦੋਸਤਾਨਾ ਸਬੰਧ ਬਣਾਉਣੇ ਚਾਹੀਦੇ 

ਸੀ ਐਮ ਮਾਨ ਨੇ ਕਿਹਾ ਕਿ ਕੈਨੇਡਾ ਵਿੱਚ ਲੱਖਾਂ ਪੰਜਾਬੀ ਰਹਿੰਦੇ ਹਨ, ਜੋ ਦੋਵਾਂ ਦੇਸ਼ਾਂ ਦੀ ਆਰਥਿਕਤਾ ਵਿੱਚ ਸਰਗਰਮ ਭੂਮਿਕਾ ਨਿਭਾਉਂਦੇ ਹਨ। ਕੇਂਦਰ ਸਰਕਾਰ ਨੂੰ ਦੁਨੀਆ ਭਰ ਦੇ ਸਾਰੇ ਦੇਸ਼ਾਂ ਨਾਲ ਦੋਸਤਾਨਾ ਸਬੰਧ ਯਕੀਨੀ ਬਣਾਉਣੇ ਚਾਹੀਦੇ ਹਨ ਕਿਉਂਕਿ ਇਹ ਲੋਕਾਂ ਦੇ ਹਿੱਤ ਵਿੱਚ ਹੈ। ਪੰਜਾਬੀ ਗਲੋਬਲ ਸਿਟੀਜ਼ਨ ਹਨ, ਇਸ ਲਈ ਸਾਰੇ ਦੇਸ਼ਾਂ ਨਾਲ ਸਦਭਾਵਨਾ ਹੋਣੀ ਚਾਹੀਦੀ ਹੈ, ਜਿਸ ਲਈ ਕੇਂਦਰ ਸਰਕਾਰ ਨੂੰ ਕਦਮ ਚੁੱਕਣੇ ਚਾਹੀਦੇ ਹਨ।

ਜਾਣੋ ਕੀ ਹੈ ਭਾਰਤ-ਕੈਨੇਡਾ ਵਿਵਾਦ

ਭਾਰਤ ਨੇ ਹਰਦੀਪ ਨਿੱਝਰ ਨੂੰ ਅੱਤਵਾਦੀ ਘੋਸ਼ਿਤ ਕੀਤਾ ਸੀ। 18 ਜੂਨ 2023 ਨੂੰ ਉਸ ਦੀ ਹੱਤਿਆ ਕੈਨੇਡਾ ਵਿਚ ਕਰ ਦਿੱਤੀ ਗਈ ਸੀ। ਕੈਨੇਡਾ ਦੀ ਰਾਇਲ ਕੈਨੇਡੀਅਨ ਮਾਉਂਟਿਡ ਪੁਲਸ (ਆਰਸੀਐਮਪੀ) ਅਜੇ ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਜਾਂਚ ਦੌਰਾਨ ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਨੇ ਨਿੱਝਰ ਦੇ ਕਤਲ ਲਈ ਭਾਰਤ 'ਤੇ ਦੋਸ਼ ਲਾਉਂਦਿਆਂ ਕਿਹਾ ਸੀ ਕਿ ਇਸ ਵਿੱਚ ਭਾਰਤੀ ਏਜੰਸੀਆਂ ਦਾ ਹੱਥ ਸੀ।

ਭਾਰਤ ਨੇ ਆਪਣੇ ਡਿਪਲੋਮੈਟਾਂ ਨੂੰ ਵਾਪਸ ਬੁਲਾਇਆ

ਇਸ ਤੋਂ ਬਾਅਦ ਭਾਰਤ ਨੇ ਕੈਨੇਡਾ ਤੋਂ ਆਪਣੇ ਡਿਪਲੋਮੈਟਾਂ ਨੂੰ ਵਾਪਸ ਬੁਲਾ ਲਿਆ ਸੀ। ਇਸ ਦੇ ਨਾਲ ਹੀ 6 ਕੈਨੇਡੀਅਨ ਡਿਪਲੋਮੈਟਾਂ ਨੂੰ ਦੇਸ਼ ਛੱਡਣ ਦੇ ਹੁਕਮ ਜਾਰੀ ਕੀਤੇ ਗਏ ਹਨ। ਭਾਰਤ ਨੇ ਵੀ ਕੈਨੇਡਾ ਨੂੰ ਇਸ ਦਾ ਜਵਾਬ ਦਿੱਤਾ ਹੈ। ਭਾਰਤ ਨੇ ਕਿਹਾ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਬੇਤੁਕੇ ਸ਼ਬਦਾਂ ਨੇ ਰਿਸ਼ਤੇ ਨੂੰ ਖਤਰੇ ਵਿੱਚ ਪਾ ਦਿੱਤਾ ਹੈ। ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਤਣਾਅ ਵਧਦਾ ਜਾ ਰਿਹਾ ਹੈ।

ਕੈਨੇਡਾ ਨੇ ਭਾਰਤ ਨੂੰ ਸਾਰੇ ਸਬੂਤ ਦਿੱਤੇ - ਸਟੂਅਰਟ ਵ੍ਹੀਲਰ

ਭਾਰਤ ਵਿੱਚ ਕੈਨੇਡਾ ਦੇ ਡਿਪਟੀ ਹਾਈ ਕਮਿਸ਼ਨਰ ਸਟੂਅਰਟ ਵ੍ਹੀਲਰ ਨੇ ਵਿਦੇਸ਼ ਮੰਤਰਾਲੇ ਵਿੱਚ ਬੋਲਦਿਆਂ ਕਿਹਾ ਕਿ ਕੈਨੇਡਾ ਸਰਕਾਰ ਨੇ ਭਾਰਤ ਵੱਲੋਂ ਮੰਗੇ ਗਏ ਸਾਰੇ ਸਬੂਤ ਮੁਹੱਈਆ ਕਰਵਾਏ ਹਨ। ਅਸੀਂ ਭਾਰਤ ਸਰਕਾਰ ਨੂੰ ਕੈਨੇਡਾ ਵਿੱਚ ਇੱਕ ਕੈਨੇਡੀਅਨ ਨਾਗਰਿਕ ਦੇ ਕਤਲ ਮਾਮਲੇ ਨਾਲ ਸੰਬੰਧਤ ਸਾਰੇ ਠੋਸ ਸਬੂਤ ਦਿੱਤੇ ਹਨ। ਪਰ ਦੇਖਣਾ ਇਹ ਹੋਵੇਗਾ ਕਿ ਭਾਰਤ ਇਸ ਮਾਮਲੇ 'ਤੇ ਕੀ ਕਾਰਵਾਈ ਕਰਦਾ ਹੈ।

ਭਾਰਤ ਨੇ ਕੈਨੇਡਾ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ

ਇਸ ਦੇ ਨਾਲ ਹੀ ਭਾਰਤੀ ਵਿਦੇਸ਼ ਮੰਤਰਾਲੇ ਨੇ ਕੈਨੇਡਾ ਦੇ ਸਾਰੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਇਸ ਦੇ ਪਿੱਛੇ ਟਰੂਡੋ ਸਰਕਾਰ ਦਾ ਸਿਆਸੀ ਏਜੰਡਾ ਹੈ, ਜੋ ਵੋਟ ਬੈਂਕ ਤੋਂ ਪ੍ਰੇਰਿਤ ਹੈ। ਕੈਨੇਡਾ ਲੰਬੇ ਸਮੇਂ ਤੋਂ ਅਜਿਹਾ ਕਰ ਰਿਹਾ ਹੈ। ਉਨ੍ਹਾਂ ਦੇ ਮੰਤਰੀ ਮੰਡਲ ਵਿੱਚ ਉਹ ਵਿਅਕਤੀ ਸ਼ਾਮਲ ਹਨ ਜੋ ਭਾਰਤ ਵਿਰੁੱਧ ਕੱਟੜਪੰਥੀ ਅਤੇ ਵੱਖਵਾਦੀ ਏਜੰਡੇ ਨਾਲ ਜੁੜੇ ਹੋਏ ਹਨ। ਇਹ ਨਵਾਂ ਦੋਸ਼ ਵੀ ਇਸੇ ਤਰ੍ਹਾਂ ਲਗਾਇਆ ਗਿਆ ਹੈ।

 

'India Canada relations','CM Mann','Punjabi in Canada','Ind vs Canada','Modi vs Trudeu',''

Please Comment Here

Similar Post You May Like

Recent Post

  • ਸੇਵਾ ਕੇਂਦਰ ਹੁਣ 12 ਘੰਟੇ ਰਹੇਗਾ OPEN, ਜਾਣੋ ਕੀ ਹੈ Timing...

  • ਬੀਬੀ ਜਗੀਰ ਕੌਰ ਨੇ ਸਪੈਸ਼ਲ ਸੈਸ਼ਨ ਦੀ ਕੀਤੀ ਮੰਗ , ਕਿਹਾ-ਕੌਮ ਦੀਆਂ ਮੁਸ਼ਕਿਲਾਂ ਦੂਰ ਕਰਨਾ SGPC ਦਾ ਹੈ ਫਰਜ਼ ...

  • ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁਲਜ਼ਮ ਇੱਕ ਵਾਰ ਫਿਰ ਫ਼ਰਾਰ, ਪਤਨੀ ਦੀ ਸਰਜਰੀ ਦਾ ਹਵਾਲਾ ਦੇ ਲਈ ਸੀ ਜ਼ਮਾਨਤ ...

  • ਕਪਿਲ ਸ਼ਰਮਾ ਨੂੰ ਅੱਤਵਾਦੀ ਪੰਨੂ ਦੀ ਧਮਕੀ , ਕਿਹਾ- ਕੈਨੇਡਾ 'ਚ ਕਿਉਂ ਕਰ ਰਹੇ ਹੋ ਕਾਰੋਬਾਰ...

  • ਪੰਜਾਬ 'ਚ IPS ਅਫ਼ਸਰਾਂ ਦਾ ਟ੍ਰਾਂਸਫ਼ਰ, ਨਾਨਕ ਸਿੰਘ ਨੂੰ DIG ਬਣਾਇਆ ਗਿਆ ...

  • PUNJAB: ਪ੍ਰਵਾਸੀਆਂ ਨੂੰ ਪਿੰਡ ਛੱਡਣ ਦਾ ਆਦੇਸ਼ , ਪੰਚਾਇਤ ਨੇ ਇੱਕ ਹਫ਼ਤੇ ਦਾ ਦਿੱਤਾ ਸਮਾਂ ...

  • ਬਲੋਚ ਆਰਮੀ ਦਾ ਪਾਕਿਸਤਾਨ 'ਤੇ ਹਮਲਾ, 9 ISI ਏਜੰਟ ਸਮੇਤ 50 ਸੈਨਿਕਾਂ ਦੀ ਮੌਤ ...

  • ਪੰਜਾਬ ਦੇ DSP ਨਾਲ ਹੋਈ ਲੱਖਾਂ ਦੀ ਧੋਖਾਧੜੀ, ਪਿਓ-ਪੁੱਤ ਖਿਲਾਫ਼ ਮਾਮਲਾ ਦਰਜ ...

  • ਅਮਰੀਕਾ 'ਚ 8 ਪੰਜਾਬੀ ਗ੍ਰਿਫ਼ਤਾਰ, ਕਿਡਨੈਪਿੰਗ ਅਤੇ ਫਿਰੌਤੀ ਨਾਲ ਜੁੜਿਆ ਮਾਮਲਾ, ਕਈ ਹਥਿਆਰ ਬਰਾਮਦ...

  • ਜਲੰਧਰ 'ਚ ਲੁਟੇਰੇ ਬੇਖੌਫ਼, ਦਿਨ-ਦਿਹਾੜੇ ਮਹਿਲਾ ਨਾਲ ਹੋਈ ਲੁੱਟ, CCTV ਆਈ ਸਾਹਮਣੇ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY