ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਐਕਸ 'ਤੇ ਲਿਖਿਆ ਕਿ ਜਿਵੇਂ ਹੀ ਮੰਡੀ 'ਚ ਟਰਾਲੀ 'ਚੋਂ ਕਣਕ ਉਤਾਰਨਗੇ ਉਸੇ ਦੌਰਾਨ ਹੀ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦੀ ਅਦਾਇਗੀ ਕਰ ਦਿੱਤੀ ਜਾਵੇਗੀ। ਉਨ੍ਹਾਂ ਇਹ ਫੈਸਲਾ ਅੱਜ ਮੰਡੀਆਂ ਵਿੱਚ ਕਣਕ ਦੀ ਖਰੀਦ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਉਪਰੰਤ ਲਿਆ ਹੈ।
ਸੀ ਐਮ ਨੇ ਇਹ ਟਵੀਟ ਕੀਤਾ
ਸੀ ਐਮ ਮਾਨ ਨੇ ਲਿਖਿਆ ਕਿ ਅੱਜ ਮੰਡੀਆਂ ਵਿੱਚ ਕਣਕ ਦੀ ਖਰੀਦ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਮੰਡੀਆਂ ਵਿੱਚ ਪ੍ਰਬੰਧ ਮੁਕੰਮਲ ਹਨ। ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦੀ ਅਦਾਇਗੀ ਨਾਲੋਂ-ਨਾਲ ਹੀ ਕੀਤੀ ਜਾਵੇਗੀ ਜਿਵੇਂ ਹੀ ਟਰਾਲੀ ਤੋਂ ਫ਼ਸਲ ਉਤਾਰੀ ਜਾਵੇਗੀ ਉਸੇ ਦੌਰਾਨ ਕਿਸਾਨਾਂ ਨੂੰ ਫਸਲ ਦਾ ਭੁਗਤਾਨ ਕਰ ਦਿੱਤਾ ਜਾਵੇਗਾ। ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ 12 ਲੱਖ ਮੀਟ੍ਰਿਕ ਟਨ ਝਾੜ ਵਧਣ ਦੀ ਉਮੀਦ ਹੈ। ਨਾਲ ਹੀ ਨਰਮਾ ਬੈਲਟ ਵਿੱਚ ਰਹਿੰਦੇ ਕਿਸਾਨਾਂ ਨੂੰ ਵਿਸਾਖੀ ਤੋਂ ਨਹਿਰੀ ਪਾਣੀ ਮਿਲਣਾ ਸ਼ੁਰੂ ਹੋ ਜਾਵੇਗਾ।