ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬੀਆਂ ਦਾ ਦਬਦਬਾ ਦੇਖਣ ਨੂੰ ਮਿਲਿਆ। ਇਨ੍ਹਾਂ ਚੋਣਾਂ ਵਿੱਚ 37 ਪੰਜਾਬੀ ਉਮੀਦਵਾਰਾਂ ਨੇ ਚੋਣ ਲੜੀ ਸੀ, ਜਿਨ੍ਹਾਂ ਵਿੱਚੋਂ 14 ਜਿੱਤੇ ਹਨ। ਐਨਡੀਪੀ ਪਾਰਟੀ ਦੇ 9 ਪੰਜਾਬੀ ਉਮੀਦਵਾਰ ਚੋਣ ਜਿੱਤੇ ਹਨ ਜਦਕਿ ਕੰਜ਼ਰਵੇਟਿਵ ਪਾਰਟੀ ਦੇ 5 ਉਮੀਦਵਾਰ ਜੇਤੂ ਰਹੇ ਹਨ।
ਇਹ ਪੰਜਾਬੀ ਚਿਹਰੇ ਚੋਣ ਜਿੱਤੇ
ਐਨਡੀਪੀ ਪਾਰਟੀ ਤੋਂ ਜਿੱਤੇ ਇਹ ਪੰਜਾਬੀ ਉਮੀਦਵਾਰ ਰਾਜ ਚੌਹਾਨ, ਜੇ.ਸੀ ਸੁਨਾਰਦ, ਜਗਰੂਪ ਬਰਾੜ, ਰਵੀ ਕਾਹਲੋਂ, ਨਿੱਕੀ ਸ਼ਰਮਾ, ਹਰਵਿੰਦਰ ਸੰਧੂ, ਸੁਨੀਤਾ ਧੀਰ, ਰਵੀ ਪਰਮਾਰ, ਰੀਆ ਅਰੋੜਾ।
ਕੰਜ਼ਰਵੇਟਿਵ ਪਾਰਟੀ ਦੇ ਜੇਤੂ ਉਮੀਦਵਾਰ- ਮਨਦੀਪ ਧਾਲੀਵਾਲ, ਹਨਵੀਰ ਰੰਧਾਵਾ, ਹਰਮਨ ਭੰਗੂ, ਜੋਡੀ ਟੂਰ, ਸਟੀਵ ਕੂਨਰ।
ਇਹ ਪੰਜਾਬੀ ਚਿਹਰੇ ਹਾਰੇ
ਹਾਰਨ ਵਾਲੇ ਪ੍ਰਮੁੱਖ ਪੰਜਾਬੀ ਉਮੀਦਵਾਰਾਂ ਵਿੱਚ ਸਾਬਕਾ ਮੰਤਰੀ ਰਚਨਾ ਸਿੰਘ, ਸਾਬਕਾ ਵਿਧਾਇਕ ਜਿੰਨੀ ਸਿਮਸ, ਸਾਬਕਾ ਵਿਧਾਇਕ ਅਮਨ ਸਿੰਘ, ਬਲਤੇਜ ਸਿੰਘ ਢਿੱਲੋਂ, ਤੇਗਜੋਤ ਬੱਲ, ਸਿਮ ਸੰਧੂ, ਦੀਪਕ ਸੂਰੀ, ਅਵਤਾਰ ਸਿੰਘ ਗਿੱਲ, ਕਿਰਨ ਹੁੰਦਲ, ਧਰਮ ਕਾਜਲ, ਜਗ ਸਿੰਘ ਸੰਘੇੜਾ, ਸੈਮ ਅਟਵਾਲ, ਕਮਲ ਗਰੇਵਾਲ, ਸਾਰਾ ਕੂਨਰ ਤੇ ਮਨਜੀਤ ਸਹੋਤਾ ਸ਼ਾਮਲ ਹਨ।
ਲਗਾਤਾਰ 2 ਦਿਨ ਮੀਂਹ ਕਾਰਨ ਵੋਟਿੰਗ ਪ੍ਰਭਾਵਤ ਹੋਈ
ਦੋ ਦਿਨਾਂ ਤੋਂ ਲਗਾਤਾਰ ਮੀਂਹ ਅਤੇ ਹਨੇਰੀ ਕਾਰਨ ਚੋਣਾਂ ਦੌਰਾਨ ਕਾਫੀ ਕੰਮ ਪ੍ਰਭਾਵਤ ਹੋਇਆ। ਇਸ ਦੇ ਮੱਦੇਨਜ਼ਰ ਵੋਟਰਾਂ ਨੂੰ ਫੋਨ ਰਾਹੀਂ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਗਈ ਪਰ ਫਿਰ ਵੀ 57.41 ਫੀਸਦੀ ਵੋਟਾਂ ਪਈਆਂ, ਜਿਸ ਅਨੁਸਾਰ ਹੁਣ ਤੱਕ 98.5 ਫੀਸਦੀ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ। ਐਨਡੀਪੀ ਨੇ 46 ਸੀਟਾਂ, ਕੰਜ਼ਰਵੇਟਿਵ ਪਾਰਟੀ ਨੇ 45 ਅਤੇ ਗ੍ਰੀਨ ਪਾਰਟੀ ਨੇ 2 ਸੀਟਾਂ ਜਿੱਤੀਆਂ ਹਨ, ਪਰ ਅੰਤਿਮ ਨਤੀਜੇ ਪੋਸਟਲ ਵੋਟਾਂ ਦੀ ਗਿਣਤੀ ਤੋਂ ਬਾਅਦ ਪਤਾ ਲੱਗਣਗੇ।