ਬੈਂਗਲੁਰੂ ਨੇੜੇ ਚਿੱਕਬੱਲਾਪੁਰ ਦੇ ਬਾਹਰਵਾਰ ਬੇਂਗਲੁਰੂ-ਹੈਦਰਾਬਾਦ ਹਾਈਵੇਅ 'ਤੇ ਇਕ SUV ਦੇ ਖੜ੍ਹੇ ਟਰੱਕ ਨਾਲ ਟਕਰਾ ਜਾਣ ਕਾਰਨ 12 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਵੀਰਵਾਰ, 26 ਅਕਤੂਬਰ ਨੂੰ ਸਵੇਰੇ 7.15 ਵਜੇ ਚਿਤਰਾਵਤੀ ਟ੍ਰੈਫਿਕ ਪੁਲਸ ਸਟੇਸ਼ਨ ਦੇ ਸਾਹਮਣੇ NH44 'ਤੇ ਵਾਪਰਿਆ।
ਧੁੰਦ ਕਾਰਨ ਵਾਪਰਿਆ ਹਾਦਸਾ
ਪੁਲਸ ਮੁਤਾਬਕ ਦੋ ਹੋਰ ਜ਼ਖਮੀ ਹੋ ਗਏ ਅਤੇ ਹਸਪਤਾਲ 'ਚ ਇਲਾਜ ਅਧੀਨ ਹਨ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਧੁੰਦ ਕਾਰਨ ਡਰਾਈਵਰ ਸੜਕ ਕਿਨਾਰੇ ਖੜ੍ਹੇ ਟੈਂਕਰ ਨੂੰ ਨਹੀਂ ਦੇਖ ਸਕਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ।
ਹਾਦਸੇ 'ਚ 12 ਲੋਕਾਂ ਦੀ ਹੋਈ ਮੌਤ
ਚਿੱਕਬੱਲਾਪੁਰ ਦੇ ਐਸਪੀ ਡੀਐਲ ਨਾਗੇਸ਼ ਨੇ ਦੱਸਿਆ ਕਿ ਐਸਯੂਵੀ ਪਿੱਛੇ ਤੋਂ ਆ ਰਹੇ ਟਰੱਕ ਨਾਲ ਟਕਰਾ ਗਈ, ਜਿਸ ਕਾਰਨ 12 ਲੋਕਾਂ ਦੀ ਮੌਤ ਹੋ ਗਈ।
ਪੀੜਿਤਾਂ ਵਿੱਚ ਦੋ ਔਰਤਾਂ ਵੀ ਸ਼ਾਮਲ ਹਨ। 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ 7 ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ।