• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਜਲੰਧਰ 'ਚ ਕਾਰਬਾਈਨ ਸਾਫ ਕਰਦੇ ਸਮੇਂ ਅਚਾਨਕ ਚੱਲੀਆਂ ਗੋਲੀਆਂ, ਡਿਊਟੀ 'ਤੇ ਤਾਇਨਾਤ ਕਾਂਸਟੇਬਲ ਦੀ ਮੌ.ਤ

Jalandhar में ड्यूटी पर तैनात कांस्टेबल की मौ'त,
8/31/2024 12:23:57 PM Kushi Rajput         ਜਲੰਧਰ 'ਚ ਕਾਰਬਾਈਨ ਸਾਫ ਕਰਦੇ ਸਮੇਂ ਅਚਾਨਕ ਚੱਲੀਆਂ ਗੋਲੀਆਂ, ਡਿਊਟੀ 'ਤੇ ਤਾਇਨਾਤ ਕਾਂਸਟੇਬਲ ਦੀ ਮੌ.ਤ  Jalandhar में ड्यूटी पर तैनात कांस्टेबल की मौ'त,

ਜਲੰਧਰ ਵਿਚ ਇੱਕ ਸੁਰੱਖਿਆ ਗਾਰਡ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਇਹ ਮਾਮਲਾ ਬਬਰੀਕ ਚੌਕ ਨੇੜਿਓਂ ਸਾਹਮਣੇ ਆਇਆ ,ਜਿਥੇ ਪੰਜਾਬ ਪੁਲਸ ਦੇ ਇੱਕ ਸੁਰੱਖਿਆ ਗਾਰਡ ਦੀ ਗੋਲੀ ਲੱਗਣ ਨਾਲ ਮੌਤ ਹੋਈ। ਦੱਸ ਦੇਈਏ ਕਿ ਰਿੰਕੂ ਪੰਡਿਤ ਦੀ ਸੁਰੱਖਿਆ ਲਈ ਪੀ.ਏ.ਪੀ ਤੋਂ ਜਲੰਧਰ ਦੇ ਰਾਮ ਦਾਸ ਨਗਰ, ਚੌਗਿੱਟੀ ਇਲਾਕੇ ਦੇ ਰਹਿਣ ਵਾਲੇ 48 ਸਾਲਾ ਰਮਨੀਕ ਸਿੰਘ ਨੂੰ ਤਾਇਨਾਤ ਕੀਤਾ ਗਿਆ ਸੀ।

ਕਾਰਬਾਈਨ ਸਾਫ ਕਰਦੇ ਸਮੇਂ ਚੱਲੀਆਂ ਗੋਲੀਆਂ

ਸ਼ੁੱਕਰਵਾਰ ਨੂੰ ਉਹ ਆਪਣੀ ਸਰਕਾਰੀ ਕਾਰਬਾਈਨ ਦੀ ਸਫਾਈ ਕਰ ਰਿਹਾ ਸੀ, ਇਸ ਦੌਰਾਨ ਉਸ ਦੀ ਕਾਰਬਾਈਨ 'ਚੋਂ ਗੋਲੀ ਚੱਲ ਗਈ। ਇਸ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਰਮਨੀਕ ਸਿੰਘ 3 ਬੇਟੀਆਂ ਦਾ ਪਿਤਾ ਸੀ।

ਗਰਦਨ ਵਿੱਚੋਂ ਗੋਲੀਆਂ ਵੱਜ ਕੇ ਸਿਰ ਵਿਚੋਂ ਨਿਕਲੀਆਂ

ਜਾਣਕਾਰੀ ਅਨੁਸਾਰ ਇਹ ਘਟਨਾ ਬਬਰੀਕ ਚੌਕ ਨੇੜੇ ਸਥਿਤ ਰਿੰਕੂ ਪੰਡਿਤ ਦੇ ਘਰ ਵਾਪਰੀ। ਸ਼ੁੱਕਰਵਾਰ ਸਵੇਰੇ ਉਹ ਆਪਣੀ ਕਾਰਬਾਈਨ ਸਾਫ਼ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਗੋਲੀਆਂ ਚੱਲ ਗਈਆਂ। ਜਦੋਂ ਘਰ 'ਚ ਮੌਜੂਦ ਪਰਿਵਾਰ ਮੌਕੇ 'ਤੇ ਪਹੁੰਚਿਆ ਤਾਂ ਦੇਖਿਆ ਕਿ ਰਮਨੀਕ ਸਿੰਘ ਖੂਨ ਨਾਲ ਲੱਥਪੱਥ ਪਿਆ ਸੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

ਜਾਂਚ 'ਚ ਪਤਾ ਲੱਗਾ ਕਿ ਗੋਲੀਆਂ ਉਸ ਦੀ ਗਰਦਨ ਦੇ ਹੇਠਲੇ ਹਿੱਸੇ 'ਚ ਲੱਗੀਆਂ ਸਨ, ਜੋ ਕਿ ਰਮਨੀਕ ਦੇ ਸਿਰ ਵਿਚੋਂ ਗੋਲੀਆਂ ਨਿਕਲ ਗਈਆਂ। ਘਟਨਾ ਵਾਲੀ ਥਾਂ 'ਤੇ ਰਮਨੀਕ ਦੇ ਨਾਲ ਇਕ ਹੋਰ ਗਾਰਡ ਮੌਜੂਦ ਸੀ। ਜਿਸ ਨੇ ਇਸ ਬਾਰੇ ਸਭ ਤੋਂ ਪਹਿਲਾਂ ਆਪਣੇ ਵਿਭਾਗ ਨੂੰ ਸੂਚਿਤ ਕੀਤਾ ਸੀ।

ਪਤਨੀ ਦੇ ਬਿਆਨ 'ਤੇ ਪੁਲਸ ਕਾਰਵਾਈ ਕਰੇਗੀ

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ 5 ਦੀ ਪੁਲਸ ਮੌਕੇ 'ਤੇ ਪਹੁੰਚ ਗਈ। ਪੁਲਸ ਨੇ ਤੁਰੰਤ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਜਲਦ ਹੀ ਮ੍ਰਿਤਕ ਦੀ ਪਤਨੀ ਪੂਜਾ ਦੇ ਬਿਆਨ ਦਰਜ ਕਰ ਕੇ ਅਗਲੇਰੀ ਕਾਰਵਾਈ ਕਰੇਗੀ।

ਇਸ ਦੌਰਾਨ ਏਸੀਪੀ ਹਰਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਰਮਨੀਕ ਸਿੰਘ ਕਾਂਸਟੇਬਲ ਵਜੋਂ ਤਾਇਨਾਤ ਸੀ। ਰਮਨੀਕ ਸਿੰਘ ਪਹਿਲਾਂ ਪੀਏਪੀ ਵਿੱਚ ਤਾਇਨਾਤ ਸੀ, ਪਰ ਉਹ 2 ਦਿਨ ਪਹਿਲਾਂ ਹੀ ਰਿੰਕੂ ਦੀ ਸੁਰੱਖਿਆ ਲਈ ਆਇਆ ਸੀ। ਅਜਿਹਾ ਇਸ ਲਈ ਕਿਉਂਕਿ ਰਿੰਕੂ ਦਾ ਇੱਕ ਗੰਨਮੈਨ ਕਿਸੇ ਕੰਮ ਲਈ ਵਿਦੇਸ਼ ਗਿਆ ਹੋਇਆ ਸੀ। ਰਮਨੀਕ ਦੀ ਗਰਦਨ 'ਤੇ ਤਿੰਨ ਗੋਲੀਆਂ ਲੱਗੀਆਂ ਸਨ। ਫੋਰੈਂਸਿਕ ਟੀਮ ਨੇ ਘਟਨਾ ਵਾਲੀ ਥਾਂ ਤੋਂ ਸੈਂਪਲ ਵੀ ਲਏ ਹਨ। ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ

''

Please Comment Here

Similar Post You May Like

Recent Post

  • ਜਲੰਧਰ 'ਚ ਕਾਂਗਰਸੀ ਆਗੂ ਜ਼ੋਰਾਵਰ ਸਿੰਘ ਸੋਢੀ ਨੂੰ ਪਾਰਟੀ ਵਿੱਚੋਂ ਕੱਢਿਆ ਗਿਆ, ਸਾਬਕਾ ਮੰਤਰੀ ਨੇ ਕੀਤੀ ਕਾਰਵਾਈ...

  • ਹੁਣ ਜਲੰਧਰ ਦੇ ਇਸ ਇਲਾਕੇ 'ਚ ਲੱਗੇਗੀ ਪਟਾਕਾ ਮਾਰਕਿਟ, ਨਵੀਂ ਜਗ੍ਹਾਂ ਹੋਈ Final...

  • ਜਲੰਧਰ 'ਚ ਚੋਰਾਂ ਨੇ ਦੋ ਘਰਾਂ ਨੂੰ ਬਣਾਇਆ ਨਿਸ਼ਾਨਾ, ਲੱਖਾਂ ਦੇ ਗਹਿਣਿਆਂ ਸਮੇਤ ਕੈਸ਼ ਕੀਤਾ ਚੋਰੀ ...

  • ਬਿਕਰਮ ਮਜੀਠੀਆ ਦੀ ਅੱਜ ਪੇਸ਼ੀ, ਕੋਰਟ ਨੇ 14 ਦਿਨਾਂ ਲਈ ਨਿਆਂਇਕ ਹਿਰਾਸਤ 'ਚ ਭੇਜਿਆ ...

  • ਪੰਜਾਬ 'ਚ ਸਵੇਰ ਤੋਂ ਹੀ ਪੈ ਰਿਹਾ ਮੀਂਹ, ਜਲੰਧਰ ਸਮੇਤ 8 ਜ਼ਿਲ੍ਹਿਆਂ 'ਚ ਫਲੈਸ਼ ਅਲਰਟ ਜਾਰੀ ...

  • ਨੀਰਵ ਮੋਦੀ ਦਾ ਭਰਾ ਨਿਹਾਲ ਮੋਦੀ ਅਮਰੀਕਾ 'ਚ ਗ੍ਰਿਫ਼ਤਾਰ, 13,600 ਕਰੋੜ ਦੇ ਘੁਟਾਲੇ ਦੇ ਸਬੂਤ ਨਸ਼ਟ ਕਰਨ ਦੇ ਦੋਸ਼ ...

  • ਮੂਸੇਵਾਲਾ ਕਤਲਕਾਂਡ 'ਚ ਸ਼ਾਮਲ ਗੈਂਗਸਟਰ ਦੇ ਭਰਾ ਦਾ MURDER, ਇਸ ਗੈਂਗ ਨੇ ਲਈ ਜ਼ਿੰਮੇਵਾਰੀ...

  • ਜਲੰਧਰ 'ਚ AAP ਵਰਕਰ ਨੇ ਆਪਣੀ ਹੀ ਪਾਰਟੀ ਦੇ ਕੌਂਸਲਰ ਪਤੀ ਨੂੰ ਕੱਢੀਆਂ ਗਾਲ੍ਹਾਂ, AUDIO VIRAL!...

  • ਜਲੰਧਰ 'ਚ SHO ਲਾਈਨ ਹਾਜ਼ਰ, ਧਾਰਮਕ ਵਿਵਾਦ 'ਚ ਕਾਰਵਾਈ ਨਾ ਕਰਨ 'ਤੇ Action ...

  • ਜਲੰਧਰ 'ਚ ਰੋਜ਼ਾਨਾ 2 ਸ਼ਿਫਟਾਂ 'ਚ ਹੋਵੇਗੀ ਸਫਾਈ, ਮੇਅਰ ਵਿਨੀਤ ਧੀਰ ਨੇ ਹੁਕਮ ਕੀਤੇ ਜਾਰੀ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY