ਦੇਸ਼ ਵਿੱਚ ਲੋਕ ਸਭਾ ਚੋਣਾਂ ਚੱਲ ਰਹੀਆਂ ਹਨ। ਇਸ ਵਾਰ ਚੋਣਾਂ 7 ਪੜਾਵਾਂ ਵਿੱਚ ਕਰਵਾਈਆਂ ਜਾ ਰਹੀਆਂ ਹਨ। ਪੰਜਾਬ ਵਿੱਚ 7ਵੇਂ ਪੜਾਅ ਵਿੱਚ ਚੋਣਾਂ ਹੋਣੀਆਂ ਹਨ। ਹੁਣ ਇਸ ਸਬੰਧੀ ਜਲੰਧਰ ਦੇ ਡਿਪਟੀ ਕਮਿਸ਼ਨਰ ਡਾ: ਹਿਮਾਂਸ਼ੂ ਅਗਰਵਾਲ ਨੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ 1 ਜੂਨ ਨੂੰ ਹੋਣ ਵਾਲੀ ਵੋਟਿੰਗ ਵਾਲੇ ਦਿਨ ਬੂਥ 'ਤੇ ਜਾ ਕੇ ਆਪਣੀ ਵੋਟ ਪਾਉਣ ਦੀ ਅਪੀਲ ਕੀਤੀ ਹੈ | ਉਨ੍ਹਾਂ ਕਿਹਾ ਕਿ ਜਲੰਧਰ ਇਕ ਗੱਲ ਨੋਟ ਕਰ, 1 ਜੂਨ ਨੂੰ ਜ਼ਰੂਰ ਵੋਟ ਕਰ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਲੰਧਰ ਵੋਟਿੰਗ ਕਰਨ ਵਿੱਚ ਪਿੱਛੇ ਨਾ ਰਹਿ ਜਾਵੇ, ਇਸ ਲਈ ਹਰ ਕੋਈ 1 ਜੂਨ ਨੂੰ ਆਪਣੀ ਵੋਟ ਦਾ ਜ਼ਰੂਰ ਇਸਤੇਮਾਲ ਕਰੇ। ਜੇਕਰ ਤੁਸੀਂ ਚੋਣ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਟੋਲ ਫ੍ਰੀ ਨੰਬਰ 1950 ਡਾਇਲ ਕਰ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਜਲੰਧਰ ਦੇ ਕਈ ਹੋਟਲਾਂ, ਰੈਸਟੋਰੈਂਟਾਂ, ਕੈਫੇ ਅਤੇ ਮਠਿਆਈ ਦੀਆਂ ਦੁਕਾਨਾਂ 'ਤੇ ਪਹਿਲੀ ਵਾਰ ਵੋਟਾਂ ਪਾਉਣ ਵਾਲੇ ਵੋਟਰਾਂ ਨੂੰ ਛੋਟ ਵੀ ਮਿਲੇਗੀ।
ਦੇਸ਼ ਵਿਚ ਸੱਤ ਪੜਾਵਾਂ 'ਚ ਹੋ ਰਹੀਆਂ ਚੋਣਾਂ
- ਪਹਿਲਾ ਪੜਾਅ - 19 ਅਪ੍ਰੈਲ
- ਦੂਜਾ ਪੜਾਅ- 26 ਅਪ੍ਰੈਲ
- ਤੀਜਾ ਪੜਾਅ- 7 ਮਈ
- ਚੌਥਾ ਪੜਾਅ- 13 ਮਈ
- ਪੰਜਵਾਂ ਪੜਾਅ - 20 ਮਈ
- ਛੇਵਾਂ ਪੜਾਅ- 25 ਮਈ
- ਸੱਤਵਾਂ ਪੜਾਅ - 1 ਜੂਨ
- ਨਤੀਜੇ- 4 ਜੂਨ