ਖ਼ਬਰਿਸਤਾਨ ਨੈੱਟਵਰਕ: ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਆਪਣਾ ਮਰਨ ਵਰਤ ਤੋੜ ਦਿੱਤਾ ਹੈ| ਏਡੀਜੀਪੀ ਜਸਕਰਨ ਸਿੰਘ, ਡੀ ਆਈ ਜੀ ਨਰਿੰਦਰ ਭਾਰਗਵ, ਡੀ ਐਸ ਪੀ ਹਰਜਿੰਦਰ ਸਿੰਘ ਗਿੱਲ, ਡੀਐਸਪੀ ਗੁਰਜੀਤ ਰੁਮਾਣਾ ਨੇ ਡੱਲੇਵਾਲ ਨੂੰ ਪਟਿਆਲਾ ਦੇ ਇਕ ਨਿੱਜੀ ਹਸਪਤਾਲ 'ਚ ਪਾਣੀ ਪਿਲਾਇਆ। ਦੱਸ ਦਈਏ 19 ਮਾਰਚ ਤੋਂ ਬਾਅਦ ਕਿਸਾਨ ਆਗੂ ਡੱਲੇਵਾਲ ਵੱਲੋਂ ਪਾਣੀ ਪੀਣਾ ਵੀ ਛੱਡ ਦਿੱਤਾ ਗਿਆ ਸੀ। ਹੁਣ ਜਦੋਂ ਕਿਸਾਨ ਆਗੂ ਰਿਹਾਅ ਹੋ ਗਏ ਹਨ ਤਾਂ ਉਨ੍ਹਾਂ ਨੇ ਪਾਣੀ ਪੀਤਾ। ਇਸ ਮੌਕੇ ਜੇਲ੍ਹ ਤੋਂ ਰਿਹਾਅ ਹੋ ਕੇ ਆਏ ਕੋਹਾੜ, ਕੋਟੜਾ ਤੇ ਹਰਦੋਝੰਡੇ ਵੀ ਪਹੁੰਚੇ, ਉਨ੍ਹਾਂ ਨੇ ਡੱਲਵਾਲ ਦਾ ਹਾਲ-ਚਾਲ ਪੁੱਛਿਆ।
ਪੰਜਾਬ ਪੁਲਿਸ ਨੇ ਕਿਸਾਨ ਮਜ਼ਦੂਰ ਮੋਰਚਾ (ਕੇਐਮਐਮ) ਦੇ ਕਨਵੀਨਰ ਸਰਵਣ ਸਿੰਘ ਪੰਧੇਰ, ਅਭਿਮਨਿਊ ਕੋਹਾੜ ਸਮੇਤ ਕਈ ਕਿਸਾਨਾਂ ਨੂੰ 8 ਦਿਨਾਂ ਦੀ ਨਜ਼ਰਬੰਦੀ ਤੋਂ ਬਾਅਦ ਵੀਰਵਾਰ ਦੇਰ ਰਾਤ ਪਟਿਆਲਾ ਅਤੇ ਮੁਕਤਸਰ ਜੇਲ੍ਹਾਂ ਤੋਂ ਰਿਹਾਅ ਕਰ ਦਿੱਤਾ।