ਮਾਨਸਾ ਦੇ ਪਿੰਡ ਅਹਿਮਦਪੁਰ ਵਿਚ ਦਿਓਰ-ਭਰਜਾਈ ਦਾ ਕਤਲ ਕਰ ਦਿੱਤਾ ਗਿਆ। ਜਗੀਰ ਸਿੰਘ (62) ਪੁੱਤਰ ਕੇਹਰ ਸਿੰਘ ਅਤੇ ਉਸ ਦੀ ਭਰਜਾਈ ਰਣਜੀਤ ਕੌਰ (60) ਪਤਨੀ ਹਰੀ ਸਿੰਘ ਦਾ ਹਮਲਾਵਰਾਂ ਨੇ ਬੀਤੀ ਰਾਤ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਮ੍ਰਿਤਕਾਂ ਦੇ ਗਲ ’ਤੇ ਤੇਜ਼ ਹਥਿਆਰ ਦੇ ਡੂੰਘੇ ਟੱਕਾਂ ਦੇ ਨਿਸ਼ਾਨ ਸਨ।
ਦੋਵੇਂ ਬਜ਼ੁਰਗ ਗੁਆਂਢੀ ਸਨ ਤੇ ਰਿਸ਼ਤੇ ਵਿਚ ਦਿਓਰ-ਭਰਜਾਈ ਸਨ। ਥਾਣਾ ਸਿਟੀ ਬੁਢਲਾਡਾ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।ਇਸ ਦੋਹਰੇ ਕਤਲਕਾਂਡ ਕਾਰਣ ਪਿੰਡ ਚ ਦਹਿਸ਼ਤ ਫੈਲ ਗਈ।