ਚੰਡੀਗੜ੍ਹ/ ਜ਼ੀਰਕਪੁਰ 'ਚ ਪੁਲਸ ਅਤੇ ਗੈਂਗਸਟਰਾਂ ਵਿਚਾਲੇ ਐਨਕਾਊਂਟਰ ਹੋਇਆ। ਇਹ ਸਾਰੇ ਗੈਂਗਸਟਰ ਅਰਸ਼ ਡੱਲਾ ਦੇ ਸਾਥੀ ਦੱਸੇ ਜਾਂਦੇ ਹਨ। ਇਸ ਮੁਕਾਬਲੇ ਦੌਰਾਨ ਇੱਕ ਗੈਂਗਸਟਰ ਅਤੇ ਇੱਕ ਡੀਐਸਪੀ ਰੈਂਕ ਦਾ ਪੁਲਸ ਅਧਿਕਾਰੀ ਗੋਲੀਆਂ ਲੱਗਣ ਨਾਲ ਜ਼ਖਮੀ ਹੋ ਗਿਆ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਬਲਟਾਣਾ ਦੇ ਹੋਟਲ 'ਚ ਲੁਕੇ ਸਨ ਗੈਂਗਸਟਰ
ਮੀਡੀਆ ਰਿਪੋਰਟਾਂ ਮੁਤਾਬਕ ਅਰਸ਼ ਡੱਲਾ ਦੇ ਤਿੰਨ ਗੈਂਗਸਟਰ ਬਲਟਾਣਾ ਦੇ ਇੱਕ ਹੋਟਲ ਵਿੱਚ ਲੁਕੇ ਹੋਏ ਸਨ। ਜਦੋਂ ਪੁਲਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗੈਂਗਸਟਰਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਦੇ ਜਵਾਬ ਵਿੱਚ ਪੁਲਸ ਨੇ ਵੀ ਗੋਲੀਬਾਰੀ ਕੀਤੀ।
ਮੁਕਾਬਲੇ ਵਿੱਚ ਡੀਐਸਪੀ ਤੇ ਗੈਂਗਸਟਰ ਜ਼ਖ਼ਮੀ
ਇਸ ਗੋਲੀਬਾਰੀ ਵਿੱਚ ਗੈਂਗਸਟਰਾਂ ਦੇ ਇੱਕ ਸਾਥੀ ਨੂੰ ਗੋਲੀ ਲੱਗ ਗਈ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਡੀਐਸਪੀ ਨੂੰ ਵੀ ਇੱਕ ਗੈਂਗਸਟਰ ਨੇ ਗੋਲੀ ਮਾਰ ਦਿੱਤੀ ਸੀ। ਪੁਲਸ ਨੇ ਤਿੰਨੋਂ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਲਾਕਾ ਸੀਲ
ਇਸ ਘਟਨਾ ਤੋਂ ਬਾਅਦ ਪੁਲਸ ਨੇ ਆਸ-ਪਾਸ ਦੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਪੁਲਸ ਨੇ ਉਸ ਹੋਟਲ ਨੂੰ ਵੀ ਸੀਲ ਕਰ ਦਿੱਤਾ ਹੈ, ਜਿੱਥੇ ਗੈਂਗਸਟਰ ਠਹਿਰੇ ਹੋਏ ਸਨ।