ਰੇਲਵੇ ਨੇ ਚੰਡੀਗੜ੍ਹ ਤੋਂ ਚੱਲਣ ਵਾਲੀਆਂ 7 ਟਰੇਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਇਹ ਟਰੇਨਾਂ 2 ਦਸੰਬਰ ਤੋਂ 29 ਫਰਵਰੀ ਤੱਕ ਰੱਦ ਰਹਿਣਗੀਆਂ। ਹਾਲਾਂਕਿ ਰੇਲਵੇ ਨੇ ਆਪਣੀ ਪਹਿਲੀ ਲਿਸਟ 'ਚ ਸਿਰਫ 5 ਟਰੇਨਾਂ ਨੂੰ ਸ਼ਾਮਲ ਕੀਤਾ ਸੀ ਪਰ ਹੁਣ ਦੂਜੀ ਲਿਸਟ 'ਚ ਟਰੇਨਾਂ ਦੀ ਗਿਣਤੀ ਵਧਾ ਕੇ 7 ਕਰ ਦਿੱਤੀ ਹੈ। ਧੁੰਦ ਕਾਰਨ ਰੇਲਵੇ ਨੇ ਇਹ ਫੈਸਲਾ ਲਿਆ ਹੈ।
ਇਹ ਟਰੇਨਾਂ ਕਰ ਦਿੱਤੀਆਂ ਗਈਆਂ ਰੱਦ
12241-42 ਚੰਡੀਗੜ੍ਹ-ਅੰਮ੍ਰਿਤਸਰ 2 ਦਸੰਬਰ ਤੋਂ 1 ਮਾਰਚ ਤੱਕ
14217-18 ਚੰਡੀਗੜ੍ਹ-ਪ੍ਰਯਾਗਰਾਜ 2 ਦਸੰਬਰ ਤੋਂ 1 ਮਾਰਚ
14615-16 ਲਾਲ ਕੁਆਂ-ਅੰਮ੍ਰਿਤਸਰ 2 ਦਸੰਬਰ ਤੋਂ 24 ਫਰਵਰੀ ਤੱਕ
181003-04 ਅੰਮ੍ਰਿਤਸਰ-ਟਾਟਾ ਨਗਰ 4 ਦਸੰਬਰ ਤੋਂ 1 ਮਾਰਚ ਤੱਕ
14629-30 ਫ਼ਿਰੋਜ਼ਪੁਰ-ਚੰਡੀਗੜ੍ਹ 2 ਦਸੰਬਰ ਤੋਂ 29 ਫਰਵਰੀ ਤੱਕ
14503-04 ਕਾਲਕਾ-ਸ਼੍ਰੀਵੈਸ਼ਨੋ ਦੇਵੀ 2 ਦਸੰਬਰ ਤੋਂ 24 ਫਰਵਰੀ ਤੱਕ
ਕਲਾਨੌਰ ਯਾਰਡ ਦੀ ਮੁੜ ਉਸਾਰੀ ਕਾਰਨ 11 ਟਰੇਨਾਂ ਰੱਦ
ਇਸ ਦੇ ਨਾਲ ਹੀ ਫ਼ਿਰੋਜ਼ਪੁਰ ਡਵੀਜ਼ਨ ਦੀਆਂ ਟਰੇਨਾਂ ਨੂੰ ਵੀ ਵੱਡੇ ਪੱਧਰ 'ਤੇ ਰੱਦ ਤੇ ਸ਼ੋਰਟਟਰਮੀਨੇਟ ਕੀਤਾ ਜਾ ਰਿਹਾ ਹੈ। ਜਿਨ੍ਹਾਂ 'ਚੋਂ ਕੁਝ ਧੁੰਦ ਕਾਰਨ ਤੇ ਕੁਝ ਥਾਵਾਂ ’ਤੇ ਰੇਲਵੇ ਲਾਈਨ ਦੇ ਨਵੀਨੀਕਰਨ ਕਾਰਨ ਰੱਦ ਕਰ ਦਿੱਤੇ ਗਏ। ਫ਼ਿਰੋਜ਼ਪੁਰ ਡਿਵੀਜ਼ਨ ਨੇ ਸ਼ੁੱਕਰਵਾਰ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਯਾਤਰੀਆਂ ਨੂੰ ਸੂਚਿਤ ਕੀਤਾ ਕਿ ਕਲਾਨੌਰ ਯਾਰਡ ਦੀ ਮੁੜ ਉਸਾਰੀ ਕਾਰਨ 11 ਰੇਲ ਗੱਡੀਆਂ 2 ਦਿਨਾਂ ਲਈ ਰੱਦ ਕੀਤੀਆਂ ਜਾ ਰਹੀਆਂ ਹਨ। ਇਹ ਟਰੇਨਾਂ ਅੰਬਾਲਾ ਕੈਂਟਰ ਸਹਾਰਨਪੁਰ ਸੈਕਸ਼ਨ ਵਿਚਕਾਰ ਚੱਲਦੀਆਂ ਹਨ।
ਇਹ ਟਰੇਨਾਂ ਕਰ ਦਿੱਤੀਆਂ ਗਈਆਂ ਰੱਦ
ਅੰਬਾਲਾ ਕੈਂਟ ਸਹਾਰਨਪੁਰ (04532)
ਬਰੌਨੀ-ਜਾਮ ਤਵੀ ਵਿਸ਼ੇਸ਼ (04645)
ਇੰਦੌਰ ਅੰਮ੍ਰਿਤਸਰ ਐਕਸਪ੍ਰੈਸ (19325)
ਜੈ ਨਗਰ ਅੰਮ੍ਰਿਤਸਰ ਐਕਸਪ੍ਰੈਸ (14673)
ਬਨਮਾਨਖੀ ਅੰਮ੍ਰਿਤਸਰ ਐਕਸਪ੍ਰੈਸ (14617)
ਡਿਬਡੂਗੜ੍ਹ ਚੰਡੀਗੜ੍ਹ ਐਕਸਪ੍ਰੈਸ (15903)
ਹਰਿਦੁਆਰ ਅੰਮ੍ਰਿਤਸਰ ਐਕਸਪ੍ਰੈਸ (12053)
ਰਿਸ਼ੀਕੇਸ਼ ਸ਼੍ਰੀ ਗੰਗਾਨਗਰ ਐਕਸਪ੍ਰੈਸ (14816)
ਦਿੱਲੀ ਅੰਬਾਲਾ ਕੈਂਟ (14521)
ਮੁੰਬਈ ਸੈਂਟਰਲ ਅੰਮ੍ਰਿਤਸਰ ਐਕਸਪ੍ਰੈਸ (12903)
ਅੰਮ੍ਰਿਤਸਰ ਗੋਰਖਪੁਰ ਐਕਸਪ੍ਰੈਸ (22424)