ਮੋਹਾਲੀ ਦੇ ਮੈਕਸ ਹਸਪਤਾਲ 'ਚ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਡਾਕਟਰਾਂ ਨੇ ਮਰੀਜ਼ ਦੀ ਸਰਜਰੀ ਕਰਨ ਤੋਂ ਬਾਅਦ ਉਸ ਦੇ ਪੇਟ ਅੰਦਰ ਪੱਟੀ ਛੱਡ ਦਿੱਤੀ। ਜਦੋਂ ਉਕਤ ਵਿਅਕਤੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਮੁਹਾਲੀ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਕਰਵਾਇਆ। ਡਾਕਟਰਾਂ ਨੇ ਦੱਸਿਆ ਕਿ ਇਸ ਕਾਰਨ ਉਸ ਨੂੰ ਇਨਫੈਕਸ਼ਨ ਵੀ ਹੋ ਸਕਦੀ ਹੈ।
ਪੀੜਤ ਦੀ ਪਛਾਣ ਜੋਸ਼ੀਲ ਅਬਰਾਹਿਮ ਵਜੋਂ ਹੋਈ ਹੈ। ਇਕ ਨਿੱਜੀ ਹਸਪਤਾਲ ਨੇ ਉਸ ਦੇ ਅਪਰੇਸ਼ਨ ਲਈ 65 ਹਜ਼ਾਰ ਰੁਪਏ ਲਏ ਹਨ।
ਦਰਦ ਹੋਣ 'ਤੇ ਉਸ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ
ਜੋਸ਼ੀਲ ਅਬਰਾਹਿਮ ਨੇ ਦੱਸਿਆ ਕਿ ਉਹ ਆਪਣੀ ਬਵਾਸੀਰ ਦੀ ਬਿਮਾਰੀ ਦੇ ਇਲਾਜ ਲਈ 24 ਤਰੀਕ ਨੂੰ ਇਸ ਹਸਪਤਾਲ ਵਿੱਚ ਆਇਆ ਸੀ। ਹਸਪਤਾਲ ਨੇ ਉਸ ਦਾ ਇਲਾਜ ਕਰਕੇ 25 ਨੂੰ ਛੁੱਟੀ ਦੇ ਦਿੱਤੀ। ਜਿਸ ਤੋਂ ਬਾਅਦ ਉਸ ਨੂੰ ਦਰਦ ਹੋਣ ਲੱਗਾ ਅਤੇ ਜਦੋਂ ਉਹ ਇਲਾਜ ਲਈ ਸਿਵਲ ਹਸਪਤਾਲ ਗਿਆ ਤਾਂ ਸਕਰੀਨਿੰਗ ਦੌਰਾਨ ਪਤਾ ਲੱਗਾ ਕਿ ਅੰਦਰ ਪੱਟੀ ਰੱਖੀ ਹੋਈ ਹੈ। ਉਨ੍ਹਾਂ ਇਸ ਸਬੰਧੀ ਹਸਪਤਾਲ ਪ੍ਰਬੰਧਕਾਂ ਨੂੰ ਵੀ ਸ਼ਿਕਾਇਤ ਕੀਤੀ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ
ਪੀੜਤ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਵੀ ਕੀਤੀ ਹੈ। ਹਸਪਤਾਲ ਪ੍ਰਬੰਧਕਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ।