ਖਬਰਿਸਤਾਨ ਨੇਟਵਰਕ। ਇੰਗਲੈਂਡ ਦੇ ਬਰਮਿੰਘਮ ਵਿੱਚ ਜਾਰੀ ਕਾਮਨਵੈਲਥ ਖੇਡ 2022 ਦੇ ਵਿਚਕਾਰ ਸੋਸ਼ਲ ਮੀਡੀਆ ‘ਤੇ ਭਾਰਤੀ ਅਥਲੀਟ ਹਿਮਾ ਦਾਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਕਾਮਨਵੈਲਥ ਖੇਡਾਂ ਵਿੱਚ ਉਨ੍ਹਾਂ ਦੇ ਸੋਨੇ ਦਾ ਮੈਡਲ ਜਿੱਤਣ ਤੋਂ ਬਾਅਦ ਦਾ ਹੈ। ਸੋਸ਼ਲ ਮੀਡੀਆ ‘ਤੇ ਕਈ ਪ੍ਰਭਾਵਸ਼ਾਲੀ ਲੋਕਾਂ ਨੇ ਇਸ ਵੀਡੀਓ ਨੂੰ ਹਿਮਾ ਦਾਸ ਦੇ ਗੋਲਡ ਮੈਡਲ ਜਿੱਤਣ ਦੇ ਦਾਅਵੇ ਨਾਲ ਸ਼ੇਅਰ ਕੀਤਾ ਹੈ।
ਖਬਰਿਸਤਾਨ ਦੀ ਜਾਂਚ ਵਿੱਚ ਇਹ ਦਾਅਵਾ ਗੁੰਮਰਾਹਕੁੰਨ ਨਿਕਲਿਆ। ਵਾਇਰਲ ਹੋ ਰਿਹਾ ਵੀਡੀਓ ਅਸਲ ਵਿੱਚ ਅੰਡਰ-20 ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦਾ ਹੈ, ਜਿਸ ਵਿੱਚ ਹਿਮਾ ਦਾਸ ਨੇ ਗੋਲਡ ਮੈਡਲ ਜਿੱਤਿਆ ਸੀ। ਇਹ ਚੈਂਪੀਅਨਸ਼ਿਪ ਫਿਨਲੈਂਡ ਵਿੱਚ 2018 ਵਿੱਚ ਆਯੋਜਿਤ ਹੋਈ ਸੀ ਅਤੇ ਉਸ ਹੀ ਈਵੈਂਟ ਦੇ ਪੁਰਾਣੇ ਵੀਡੀਓ ਨੂੰ ਰਾਸ਼ਟਰਮੰਡਲ ਖੇਡਾਂ 2022 ਦਾ ਦੱਸਦੇ ਹੋਏ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ਚ ?
ਸੋਸ਼ਲ ਮੀਡਿਆ ਯੂਜ਼ਰ ‘Abhishek Chaudhary’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ,”Hima Das wins 400m Gold in CWG at Birmingham.”(“ਹਿਮਾ ਦਾਸ ਨੇ ਬਰਮਿੰਘਮ CWG ਵਿੱਚ 400 ਮੀਟਰ ਵਿੱਚ ਗੋਲਡ ਜਿੱਤਿਆ।”)
ਪੜਤਾਲ
ਇੰਗਲੈਂਡ ਦੇ ਬਰਮਿੰਘਮ ਵਿੱਚ 2022 ਦੇ ਰਾਸ਼ਟਰਮੰਡਲ ਖੇਡਾਂ ਦਾ ਆਯੋਜਨ ਹੋ ਰਿਹਾ ਹੈ ਅਤੇ ਰਿਪੋਰਟ ਲਿਖੇ ਜਾਣ ਤੱਕ ਭਾਰਤ ਨੂੰ ਕੁੱਲ 13 ਤਗਮੇ ਮਿਲ ਚੁੱਕੇ ਹਨ।
mykhel.com ਦੀ ਵੈੱਬਸਾਈਟ ‘ਤੇ ਮੌਜੂਦ ਜਾਣਕਾਰੀ ਮੁਤਾਬਿਕ , ਭਾਰਤ ਨੂੰ ਮਿਲੇ ਹੁਣ ਤੱਕ ਦੇ ਸਾਰੇ ਮੈਡਲ ਐਥਲੈਟਿਕਸ ‘ਚ ਮਿਲੇ ਹੈ ਅਤੇ ਜਿਨ੍ਹਾਂ ਖਿਡਾਰੀਆਂ ਨੂੰ ਇਹ ਮਿਲੇ ਹਨ, ਉਸ ਵਿੱਚ ਹਿਮਾ ਦਾਸ ਦਾ ਨਾਮ ਨਹੀਂ ਹੈ।
ਸੱਪਸ਼ਟ ਹੈ ਕਿ ਰਾਸ਼ਟਰਮੰਡਲ 2022 ਵਿੱਚ ਪੰਜ ਸੋਨ, ਪੰਜ ਸਿਲਵਰ ਅਤੇ ਤਿੰਨ ਬ੍ਰੌਂਜ਼ ਮੈਡਲ ਜਿੱਤੇ ਹਨ। ਹਾਲਾਂਕਿ , ਜਿਨ੍ਹਾਂ ਖਿਡਾਰੀਆਂ ਨੂੰ ਇਹ ਮੈਡਲ ਮਿਲਿਆ ਹੈ , ਉਸ ਵਿੱਚ ਹਿਮਾ ਦਾਸ ਦਾ ਨਾਂ ਸ਼ਾਮਲ ਨਹੀਂ ਹੈ।
ਹਿਮਾ ਦਾਸ ਦੇ ਰਾਸ਼ਟਰਮੰਡਲ 2022 ਚ ਗੋਲਡ ਮੈਡਲ ਜਿੱਤਣ ਦੇ ਦਾਅਵੇ ਨਾਲ ਵਾਇਰਲ ਹੋ ਰਹੇ ਵੀਡੀਓ ਦੇ ਕਿ -ਫ੍ਰੇਮਾਂ ਨੂੰ ਰਿਵਰਸ ਇਮੇਜ ਸਰਚ ਕਰਨ ‘ਤੇ ‘Axomor Gourob’ ਦੇ ਯੂਟਿਊਬ ਚੈਨਲ ‘ਤੇ 29 ਅਗਸਤ 2018 ਨੂੰ ਅਪਲੋਡ ਕੀਤਾ ਹੋਇਆ ਵੀਡੀਓ ਕਲਿੱਪ ਮਿਲਿਆ। ਜਿਸ ਦੇ ਨਾਮ ਦਿੱਤੀ ਜਾਣਕਾਰੀ ਮੁਤਾਬਿਕ, ਇਹ ਵੀਡੀਓ 2018 ‘ਚ ਆਯੋਜਿਤ ਵਰਲਡ ਐਥਲੈਟਿਕਸ ਅੰਡਰ-20 ਚੈਂਪੀਅਨਸ਼ਿਪ ਦਾ ਹੈ, ਜਿਸ ‘ਚ ਹਿਮਾ ਦਾਸ ਨੇ ਗੋਲਡ ਮੈਡਲ ਜਿੱਤਿਆ ਸੀ।