• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਫ਼ਾਜ਼ਿਲਕਾ ਤੇ ਸਾਹਿਤ ਸਭਾ ਜਲਾਲਾਬਾਦ ਨੇ ਨਾਟਕ ਜਨਕ ਦੀ ਕੀਤੀ ਸਫਲ ਪੇਸ਼ਕਾਰੀ, ਸਰੋਤਿਆਂ ਨੇ ਖੂਬ ਸਲਾਹਿਆ

4/9/2025 5:35:20 PM Gurpreet Singh     fazilka, sahitya Sabha Jalalabad, play janak, punjab news    ਫ਼ਾਜ਼ਿਲਕਾ ਤੇ ਸਾਹਿਤ ਸਭਾ ਜਲਾਲਾਬਾਦ ਨੇ ਨਾਟਕ ਜਨਕ ਦੀ ਕੀਤੀ ਸਫਲ ਪੇਸ਼ਕਾਰੀ, ਸਰੋਤਿਆਂ ਨੇ ਖੂਬ ਸਲਾਹਿਆ 

ਖਬਰਿਸਤਾਨ ਨੈੱਟਵਰਕ-  ਜ਼ਿਲ੍ਹਾ ਭਾਸ਼ਾ ਦਫ਼ਤਰ, ਫ਼ਾਜ਼ਿਲਕਾ ਅਤੇ ਸਾਹਿਤ ਸਭਾ ਜਲਾਲਾਬਾਦ ਵੱਲੋਂ ਨਾਟਕ "ਜਨਕ" ਲੋਕਾਂ ਦੇ ਰੂ-ਬਰੂ ਕੀਤਾ ਗਿਆ, ਇਸ ਨਾਟਕ ਦੀ ਪੇਸ਼ਕਾਰੀ ਲਈ ਸਾਹਿਤ ਸਭਾ ਦੇ ਪ੍ਰਧਾਨ ਗੋਪਾਲ ਬਜਾਜ ਨੇ ਜ਼ਿਲ੍ਹਾ ਭਾਸ਼ਾ ਅਫਸਰ, ਫ਼ਾਜ਼ਿਲਕਾ ਭੁਪਿੰਦਰ ਕੁਮਾਰ ਉਤਰੇਜਾ ਅਤੇ ਉਹਨਾਂ ਦੇ ਨਾਲ ਆਈ ਸਮੁੱਚੀ ਟੀਮ ਨੂੰ ਜੀ ਆਇਆਂ ਕਿਹਾ।

ਇਸ ਦੌਰਾਨ ਸਟੇਜ ਦੀ ਭੂਮਿਕਾ ਐਡਵੋਕੇਟ ਪ੍ਰੀਤੀ ਬੂਟਾ ਨੇ ਬਾਖੂਬੀ ਨਿਭਾਈ, ਸਾਹਿਤ ਸਭਾ ਦੇ ਕੈਸ਼ੀਅਰ ਜਸਕਰਨਜੀਤ ਸਿੰਘ ਅਤੇ ਸਰਪ੍ਰਸਤ ਸੂਬਾ ਸਿੰਘ ਨੰਬਰਦਾਰ ਨੇ ਆਖਿਆ ਕਿ ਅਜਿਹੇ ਨਾਟਕ ਕਰਾਉਣਾ ਸਮੇਂ ਦੀ ਜ਼ਰੂਰਤ ਹੈ। ਇਹ ਨਾਟਕ ਸਾਡਾ ਮਨੋਰੰਜਨ ਹੀ ਨਹੀਂ ਕਰਦੇ ਸਗੋਂ ਸਾਨੂੰ ਸਮਾਜ ਵਿੱਚ ਹੋ ਰਹੀਆਂ ਕੁਰੀਤੀਆਂ ਤੋਂ ਵੀ ਜਾਣੂ ਕਰਵਾਉਂਦੇ ਹਨ। 

ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫਸਰ ਭੁਪਿੰਦਰ ਸਿੰਘ ਉਤਰੇਜਾ ਨੇ ਕਿਹਾ ਕਿ ਦੋ ਸਾਲ ਪਹਿਲਾਂ ਸਾਡੇ ਵੱਲੋਂ ਸਾਹਿਤ ਸਭਾ ਦੇ ਸਹਿਯੋਗ ਨਾਲ ਪ੍ਰਧਾਨ ਕੁਲਦੀਪ ਸਿੰਘ ਬਰਾੜ ਦੀ ਅਗਵਾਈ ਵਿੱਚ ਇੱਕ ਨਾਟਕ "ਜੀ ਆਇਆ" ਕਰਵਾਇਆ ਗਿਆ ਸੀ। ਜਿਸ ਨੂੰ ਜਲਾਲਾਬਾਦ ਦੇ ਸਰੋਤਿਆਂ  ਵੱਲੋਂ ਬਾਖੂਬ ਸਲਾਹਿਆ ਗਿਆ ਸੀ ਅਤੇ ਉਨਾਂ ਦੀ ਮੰਗ ਸੀ ਕਿ ਅਜਿਹਾ ਨਾਟਕ ਹੀ ਦੁਬਾਰਾ ਕਰਵਾਇਆ ਜਾਵੇ, ਅਸੀਂ ਵੀ ਦਰਸ਼ਕਾਂ ਦੀਆਂ ਉਮੀਦਾਂ ਉੱਪਰ ਖਰਾ ਉਤਰਨਾ ਚਾਹੁੰਦੇ ਸੀ। ਇਸ ਲਈ ਅਸੀਂ ਲੇਖਕ ਕਸ਼ਮੀਰ ਸਿੰਘ ਲੂਣਾ ਦੇ ਨਾਟਕ "ਜਨਕ' ਦੀ ਚੋਣ ਕੀਤੀ ਗਈ। 

ਇਸ ਦੇ ਡਾਇਰੈਕਟਰ ਹਨੀ ਉਤਰੇਜਾ ਹਨ ਅਤੇ ਨਾਟਕ ਵਿੱਚ ਸੰਗੀਤ ਕੁਲਜੀਤ ਭੱਟੀ ਵੱਲੋਂ ਦਿੱਤਾ ਗਿਆ ਹੈ। ਇਸ ਨਾਟਕ ਦਾ ਮੇਨ ਰੋਲ ਹਨੀ ਉਤਰੇਜਾ ਅਤੇ ਗੁਲਜਿੰਦਰ ਕੌਰ ਦੇ ਨਾਲ ਤਾਨੀਆ ਮਨਚੰਦਾ ਵੱਲੋਂ ਬਾਖੂਬੀ ਨਿਭਾਇਆ ਗਿਆ। ਇਸ ਨਾਟਕ ਦੇ ਅੰਤ ਵਿੱਚ ਦਰਸ਼ਕਾਂ ਨੇ ਤਾੜੀਆਂ ਨਾਲ ਸਾਡਾ ਹੌਸਲਾ ਹੋਰ ਵੀ ਵਧਾ ਦਿੱਤਾ।

'fazilka','sahitya Sabha Jalalabad','play janak','punjab news'

Please Comment Here

Similar Post You May Like

Recent Post

  • ਭਾਰਤ ਭੂਸ਼ਣ ਆਸ਼ੂ ਨੂੰ ਸੰਮਨ ਭੇਜਣ ਵਾਲਾ SSP ਮੁਅੱਤਲ, ਵਿਜੀਲੈਂਸ ਸਾਹਮਣੇ ਪੇਸ਼ ਨਹੀਂ ਹੋਣਾ ਪਵੇਗਾ...

  • PM ਮੋਦੀ ਨੇ ਦੁਨੀਆ ਦੇ ਸਭ ਤੋਂ ਉੱਚੇ ਚਨਾਬ ਆਰਚ ਬ੍ਰਿਜ ਦਾ ਕੀਤਾ ਉਦਘਾਟਨ, ਕਟੜਾ-ਸ੍ਰੀਨਗਰ ਵੰਦੇ ਭਾਰਤ ਨੂੰ ਦਿਖਾਈ ਹਰੀ ...

  • ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦੀ ਚੋਰ ਭੰਨ ਗਏ ਗੱਡੀ, ਲੈ ਗਏ ਲੱਖਾਂ ਦਾ ਸਾਮਾਨ ...

  • ਬੰਗਲੌਰ ਭਗਦੜ ਮਾਮਲੇ 'ਚ RCB ਮਾਰਕੀਟਿੰਗ ਅਫਸਰ ਗ੍ਰਿਫ਼ਤਾਰ,ਪੁਲਿਸ ਕਮਿਸ਼ਨਰ ਸਮੇਤ 8 ਅਧਿਕਾਰੀ ਸਸਪੈਂਡ ...

  • ਹੋਮ ਲੋਨ ਸਮੇਤ ਕਈ ਕਰਜ਼ੇ ਹੋਣਗੇ ਸਸਤੇ, RBI ਨੇ ਛੇ ਮਹੀਨਿਆਂ 'ਚ ਤੀਜੀ ਵਾਰ ਰੈਪੋ ਰੇਟ 'ਚ ਕੀਤੀ ਕਟੌਤੀ...

  • ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਦਾ ਸੰਮਨ, ਆਸ਼ੂ ਨੇ ਪੇਸ਼ ਹੋਣ ਤੋਂ ਕੀਤਾ ਮਨ੍ਹਾ...

  • ਪੰਜਾਬ 'ਚ ਮੁੜ ਵੱਧਣ ਲੱਗੀ ਗਰਮੀ, ਆਉਣ ਵਾਲੇ ਦਿਨਾਂ 'ਚ ਮੀਂਹ ਦਾ ਕੋਈ ਅਲਰਟ ਨਹੀਂ ...

  • ਮਸ਼ਹੂਰ ਬਾਡੀ ਬਿਲਡਰ ਤੇ ਬਾਲੀਵੁੱਡ ਅਦਾਕਾਰ ਵਰਿੰਦਰ ਘੁੰਮਣ ਨੇ ਚੋਣਾਂ ਲੜਨ ਦਾ ਕੀਤਾ ਐਲਾਨ , ਕਿਹਾ - 'ਪੰਜਾਬ ਦੇ ਨੌਜਵਾ...

  • ਲੁਧਿਆਣਾ 'ਚ ਅੱਜ ਬਿਜਲੀ ਰਹੇਗੀ ਬੰਦ, ਲੱਗੇਗਾ ਇੰਨੇ ਘੰਟਿਆਂ ਦਾ POWER CUT...

  • ਜਲੰਧਰ 'ਚ 4 ਦਿਨ ਮਾਰਕਿਟ ਰਹੇਗੀ ਬੰਦ, ਐਸੋਸੀਏਸ਼ਨ ਪ੍ਰਧਾਨ ਨੇ ਕੀਤਾ ਐਲਾਨ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY