ਯੂਪੀ ਦੇ ਗੋਂਡਾ ਵਿੱਚ ਐਲਪੀਜੀ ਸਿਲੰਡਰਾਂ ਨਾਲ ਭਰੇ ਇੱਕ ਟਰੱਕ ਨੂੰ ਅਚਾਨਕ ਅੱਗ ਲੱਗ ਗਈ। ਜਿਵੇਂ ਹੀ ਅੱਗ ਲੱਗੀ, ਇਕ ਤੋਂ ਬਾਅਦ ਇਕ ਕਈ ਸਿਲੰਡਰਾਂ ਵਿਚ ਧਮਾਕੇ ਹੋਣੇ ਸ਼ੁਰੂ ਹੋ ਗਏ। ਸਿਲੰਡਰ ਹਵਾ ਵਿੱਚ ਉਡਦੇ ਹੋਏ ਫਟਣ ਲੱਗੇ। ਜਿਸ ਤੋਂ ਬਾਅਦ ਅੱਗ ਨੇ ਪੂਰੇ ਟਰੱਕ ਨੂੰ ਆਪਣੀ ਲਪੇਟ 'ਚ ਲੈ ਲਿਆ।
ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਕ ਤੋਂ ਬਾਅਦ ਇਕ ਸਿਲੰਡਰ ਫਟ ਰਹੇ ਹਨ। ਅੱਗ ਦੀਆਂ ਲਪਟਾਂ ਕਾਫੀ ਉੱਚੀਆਂ ਸਨ। ਧਮਾਕਿਆਂ ਦੀ ਆਵਾਜ਼ ਗੋਂਡਾ ਅਤੇ ਬਹਰਾਇਚ ਦੇ ਆਲੇ-ਦੁਆਲੇ ਦੋ ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ।
ਅਪਡੇਟ ਜਾਰੀ ਹੈ।