ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੀ ਭਾਜਪਾ ਆਗੂ ਜੈ ਇੰਦਰ ਕੌਰ ਨੇ ਭਾਜਪਾ 'ਤੇ ਲੱਗ ਰਹੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਨੂੰ ਸਰਕਾਰ ਦੀ ਸ਼ਹਿ ਹੈ। ਇਸ ਦੌਰਾਨ ਉਨ੍ਹਾਂ ਨਸ਼ੇ ਸਬੰਧੀ ਡੀਐਸਪੀ ਨੂੰ ਸ਼ਿਕਾਇਤ ਵੀ ਦਿੱਤੀ ਹੈ।
ਪ੍ਰਚਾਰ ਦੇ ਦੌਰਾਨ ਲੜਕੀ ਨਾਲ ਨਸ਼ਾ ਤਸਕਰਾਂ ਨੇ ਕੀਤੀ ਬਦਸਲੂਕੀ
ਦਰਅਸਲ ਚੋਣ ਪ੍ਰਚਾਰ ਦੇ ਲਈ ਜੈ ਇੰਦਰ ਕੌਰ ਜਲੰਧਰ ਪੱਛਮੀ ਹਲਕੇ ਤੋਂ ਪਹੁੰਚੀ ਸੀ। ਇਸ ਦੌਰਾਨ ਉਸ ਦੇ ਨਾਲ ਇਕ ਪਰਿਵਾਰ ਵੀ ਆਇਆ ਸੀ । ਜਿਸ ਨੇ ਦੋਸ਼ ਲਾਇਆ ਕਿ ਬਾਬਾ ਬੁੱਢਾ ਜੀ ਪਾਰਕ ਨੇੜੇ ਚੋਣ ਪ੍ਰਚਾਰ ਦੌਰਾਨ ਨਸ਼ਾ ਤਸਕਰਾਂ ਨੇ ਉਨਾਂ ਦੀ ਲੜਕੀ ਨਾਲ ਬਦਸਲੂਕੀ ਕੀਤੀ ਹੈ। ਨਾਲ ਹੀ ਉਕਤ ਲੜਕੀ ਨੂੰ ਮੁਲਜ਼ਮਾਂ ਨੇ ਧਮਕੀ ਵੀ ਦਿੱਤੀ ਕਿ ਉਹ ਉਸ ਨੂੰ ਮੂੰਹ ਦਿਖਾਉਣ ਲਾਇਕ ਨਹੀਂ ਛੱਡਣਗੇ।
ਰਿੰਕੂ-ਅੰਗੁਰਾਲ 'ਤੇ ਲੱਗੇ ਦੋਸ਼ਾਂ 'ਤੇ ਦਿੱਤਾ ਇਹ ਬਿਆਨ
ਭਾਜਪਾ 'ਤੇ ਲੱਗ ਰਹੇ ਦੋਸ਼ਾਂ 'ਤੇ ਜੈਇੰਦਰ ਕੌਰ ਨੇ ਕਿਹਾ ਕਿ ਇਨ੍ਹਾਂ ਮਾਮਲਿਆਂ 'ਤੇ ਕੋਈ ਵੀ ਗੱਲ ਕਰਨ ਨੂੰ ਤਿਆਰ ਨਹੀਂ ਹੈ। ਰਿੰਕੂ ਅਤੇ ਸ਼ੀਤਲ ਅੰਗੁਰਾਲ 'ਤੇ ਲੱਗੇ ਦੋਸ਼ਾਂ 'ਤੇ ਉਨ੍ਹਾਂ ਕਿਹਾ ਕਿ ਦੋਸ਼ ਤਾਂ ਕੋਈ ਵੀ ਲਗਾ ਸਕਦਾ ਹੈ। ਦੋਸ਼ਾਂ ਦੇ ਆਧਾਰ 'ਤੇ ਕੁਝ ਵੀ ਕਹਿਣਾ ਗਲਤ ਹੈ। ਰਿੰਕੂ ਅਤੇ ਸ਼ੀਤਲ ਅੰਗੁਰਾਲ ਨੂੰ ਮੈਂ ਮਿਲਾਂਗੀ ਅਤੇ ਜਲਦੀ ਤੋਂ ਜਲਦੀ ਪੱਛਮੀ ਹਲਕੇ 'ਚ ਨਸ਼ਾ ਖਤਮ ਕਰਨ ਦੀ ਮੰਗ ਕੀਤੀ ਜਾਵੇਗੀ |
ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਿੱਤਾ ਭਰੋਸਾ
ਇਸ ਮਾਮਲੇ ’ਤੇ ਡੀਐਸਪੀ ਵੈਸਟ ਹਰਸ਼ਪ੍ਰੀਤ ਨੇ ਜੈਇੰਦਰ ਕੌਰ ਨੂੰ ਭਰੋਸਾ ਦਿੱਤਾ ਕਿ ਉਹ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰਕੇ ਕਾਰਵਾਈ ਕਰਨਗੇ। ਫਿਰ ਨਸ਼ਾ ਤਸਕਰ ਭਾਵੇਂ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਵੇ। ਉਸ ਨਾਲ ਪੁਲਿਸ ਨੂੰ ਕੋਈ ਫਰਕ ਨਹੀਂ ਪੈਂਦਾ।