ਪੰਜਾਬ ਤੋਂ ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ ਗਏ ਪੰਜਾਬੀਆਂ ਦੀਆਂ ਮੌਤ ਦੀਆਂ ਖ਼ਬਰਾਂ ਅਸੀਂ ਅਕਸਰ ਸੁਣਨ ਨੂੰ ਮਿਲਦੀਆਂ ਹਨ । ਤਾਜ਼ਾ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਹੈ ਜਿੱਥੇ 33 ਸਾਲਾ ਜਸਬੀਰ ਸਿੰਘ ਦੀ ਸਿੰਗਾਪੁਰ 'ਚ ਮੌਤ ਹੋ ਗਈ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ 2 ਬੱਚੇ ਛੱਡ ਗਿਆ ਹੈ।
ਰੋਜ਼ੀ ਰੋਟੀ ਕਮਾਉਣ ਲਈ ਗਿਆ ਸੀ ਵਿਦੇਸ਼
ਜਸਬੀਰ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਉਹ ਰੋਜ਼ੀ-ਰੋਟੀ ਕਮਾਉਣ ਲਈ ਸਿੰਗਾਪੁਰ ਗਿਆ ਸੀ, ਜਿੱਥੇ ਕਥਿਤ ਤੌਰ 'ਤੇ ਇਕ ਵਿਅਕਤੀ ਨੇ ਉਸ ਨੂੰ ਨਹਿਰ ਵਿਚ ਧੱਕਾ ਦੇ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪਰਿਵਾਰ ਨੇ ਦੱਸਿਆ ਕਿ ਸਿੰਗਾਪੁਰ ਪੁਲਸ ਨੇ ਧੱਕਾ ਮਾਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪਰਿਵਾਰ ਨੇ ਸਰਕਾਰ ਤੋਂ ਆਰਥਿਕ ਮਦਦ ਦੀ ਮੰਗ ਕਰਦਿਆਂ ਕਿਹਾ ਕਿ ਪਰਿਵਾਰ ਬਹੁਤ ਗਰੀਬ ਹੈ ਅਤੇ ਜਸਬੀਰ ਸਿੰਘ ਹੀ ਉਨ੍ਹਾਂ ਦਾ ਇੱਕੋ ਇੱਕ ਸਹਾਰਾ ਹੈ।
ਨਿਆਗਰਾ ਝਰਨੇ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ
ਇਸ ਤੋਂ ਪਹਿਲਾਂ ਕੈਨੇਡਾ ਵਿੱਚ ਇੱਕ ਪੰਜਾਬੀ ਨੌਜਵਾਨ ਨੇ ਨਿਆਗਰਾ ਫਾਲਜ਼ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਕੈਨੇਡੀਅਨ ਪੁਲਿਸ ਨੇ ਨੌਜਵਾਨ ਦੀ ਖੁਦਕੁਸ਼ੀ ਦੀ ਪੁਸ਼ਟੀ ਕੀਤੀ ਹੈ। ਉਕਤ ਨੌਜਵਾਨ ਲੁਧਿਆਣਾ ਨੇੜੇ ਪਿੰਡ ਅੱਬੂਵਾਲ ਦਾ ਵਸਨੀਕ ਸੀ।
ਹਫ਼ਤੇ ਬਾਅਦ ਮਿਲੀ ਲਾਸ਼
ਰਿਪੋਰਟ ਮੁਤਾਬਕ ਪੁਲਸ ਨੂੰ ਕਰੀਬ ਇਕ ਹਫਤੇ ਬਾਅਦ ਲਾਸ਼ ਮਿਲੀ। ਨਿਆਗਰਾ ਫਾਲਜ਼ 'ਚੋਂ ਪਹਿਲਾਂ ਵੀ ਕਈ ਲਾਸ਼ਾਂ ਮਿਲ ਚੁੱਕੀਆਂ ਸਨ, ਜਿਸ ਕਾਰਨ ਪੁਲਸ ਲਈ ਨੌਜਵਾਨ ਦੀ ਪਛਾਣ ਕਰਨੀ ਕਾਫੀ ਮੁਸ਼ਕਲ ਹੋ ਗਈ ਸੀ। ਇਸ ਲਈ ਡੀਐਨਏ ਰਾਹੀਂ ਉਸ ਦੀ ਪਛਾਣ ਕੀਤੀ ਗਈ।