ਦੇਰ ਰਾਤ ਚੰਡੀਗੜ੍ਹ ਦੇ ਦੋ ਕਲੱਬਾਂ 'ਤੇ ਹੋਏ ਬੰਬ ਧਮਾਕੇ ਦੀ ਜ਼ਿੰਮੇਵਾਰੀ ਗੈਂਗਸਟਰ ਗੋਲਡੀ ਬਰਾੜ ਅਤੇ ਰੋਹਿਤ ਗੋਦਾਰਾ ਨੇ ਲਈ ਹੈ। ਜੋ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਹੋਏ ਹਨ। ਸੈਕਟਰ 26 ਵਿੱਚ ਦੋ ਬਾਈਕ ਸਵਾਰਾਂ ਵੱਲੋਂ ਕਲੱਬ ਦੇ ਬਾਹਰ ਧਮਾਕਾ ਕੀਤਾ ਗਿਆ ਸੀ, ਜਿਸ ਕਾਰਨ ਕਲੱਬ ਦੇ ਸ਼ੀਸ਼ੇ ਟੁੱਟ ਗਏ। ਇਸ ਦੇ ਨਾਲ ਹੀ ਗੋਲਡੀ ਬਰਾੜ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਇਸ ਦੀ ਜ਼ਿੰਮੇਵਾਰੀ ਲਈ ਹੈ।
ਪ੍ਰੋਟੈਕਸ਼ਨ ਮਨੀ ਲਈ ਮੰਗੀ ਸੀ ਫਿਰੌਤੀ
ਗੋਲਡੀ ਨੇ ਪੋਸਟ ਵਿਚ ਲਿਖਿਆ ਹੈ ਕਿ ਗੋਲਡੀ ਬਰਾੜ ਅਤੇ ਰੋਹਿਤ ਗੋਦਾਰਾ (ਲਾਰੈਂਸ ਬਿਸ਼ਨੋਈ ਗੈਂਗ) ਕਲੱਬਾਂ 'ਤੇ ਹਮਲਿਆਂ ਦੀ ਜ਼ਿੰਮੇਵਾਰੀ ਲੈਂਦੇ ਹਨ। ਸੇਵਿਲ ਬਾਰ ਐਂਡ ਲੌਂਜ ਕਲੱਬ ਮਸ਼ਹੂਰ ਰੈਪਰ ਬਾਦਸ਼ਾਹ ਦੀ ਮਲਕੀਅਤ ਹੈ। ਦੂਜਾ, ਅਸੀਂ ਡੀਓਰਾ ਕਲੱਬ ਦੇ ਆਨਰ ਨੂੰ ਪ੍ਰੋਟੈਕਸ਼ਨ ਮਨੀ ਲਈ ਮੈਸੇਜ ਕੀਤਾ ਸੀ, ਪਰ ਉਸ ਨੇ ਸਾਡੀ ਗੱਲ ਨਹੀਂ ਸੁਣੀ। ਜਿਸ ਕਾਰਨ ਉਨ੍ਹਾਂ ਦੇ ਕੰਨ ਖੋਲ੍ਹਣ ਲਈ ਇਹ ਧਮਾਕੇ ਕੀਤੇ ਹਨ। ਗੋਲਡੀ ਨੇ ਲਿਖਿਆ ਕਿ ਜੋ ਵੀ ਸਾਡੀ ਕਾਲ ਨੂੰ ਨਜ਼ਰਅੰਦਾਜ਼ ਕਰਦਾ ਹੈ ਸਮਝ ਜਾਓ, ਨਹੀਂ ਤਾਂ ਹੋਰ ਵੀ ਵੱਡੇ ਕੰਮ ਹੋ ਸਕਦੇ ਹਨ।
ਜਾਣਕਾਰੀ ਮਿਲੀ ਸੀ ਕਿ ਸੈਕਟਰ-26 ਸਥਿਤ ਕਲੱਬ 'ਤੇ ਦੋ ਬਾਈਕ ਸਵਾਰਾਂ ਨੇ ਦੇਸੀ ਬੰਬ ਸੁੱਟ ਕੇ ਹਮਲਾ ਕਰ ਦਿੱਤਾ ਸੀ। ਜਿਸ ਕਾਰਨ ਕਲੱਬ ਦੇ ਸ਼ੀਸ਼ੇ ਟੁੱਟ ਗਏ। ਮੌਕੇ 'ਤੇ ਪੁਲਸ ਅਤੇ ਫੋਰੈਂਸਿਕ ਟੀਮ ਵੀ ਮੌਜੂਦ ਸੀ।
ਪੀ ਐਮ ਮੋਦੀ 3 ਦਸੰਬਰ ਨੂੰ ਆ ਰਹੇ ਚੰਡੀਗੜ੍ਹ
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਦਸੰਬਰ ਨੂੰ ਚੰਡੀਗੜ੍ਹ ਆਉਣ ਵਾਲੇ ਹਨ। ਜਿਨਾਂ ਦੇ ਦੌਰੇ ਤੋਂ ਪਹਿਲਾਂ ਇਨ੍ਹਾਂ ਧਮਾਕਿਆਂ ਨਾਲ ਦਹਿਸ਼ਤ ਫੈਲਦੀ ਨਜ਼ਰ ਆ ਰਹੀ ਹੈ। ਪੁਲਸ ਨੇ ਘਟਨਾ ਵਾਲੀ ਥਾਂ ਤੋਂ ਸੈਂਪਲ ਲੈ ਲਏ ਹਨ।
ਪੀ ਐਮ ਦੇ ਪ੍ਰੋਗਰਾਮ ਤੋਂ ਪਹਿਲਾਂ ਪੁਲਸ ਅਲਰਟ
ਦੱਸਿਆ ਜਾ ਰਿਹਾ ਹੈ ਕਿ ਵਿਸਫੋਟਕ ਸੁੱਟਣ ਵਾਲੇ ਬਾਈਕ ਸਵਾਰ ਸਨ। ਇਸ ਦੇ ਨਾਲ ਹੀ ਪੀਐਮ ਮੋਦੀ ਦੇ ਦੌਰੇ ਤੋਂ ਪਹਿਲਾਂ ਪੁਲਸ ਅਲਰਟ ਮੋਡ 'ਤੇ ਹੈ ਪਰ ਇਸ ਘਟਨਾ ਨੇ ਪੁਲਸ ਦਾ ਤਣਾਅ ਹੋਰ ਵਧਾ ਦਿੱਤਾ ਹੈ। ਜਾਣਕਾਰੀ ਅਨੁਸਾਰ ਪੀ ਐੱਮ ਦੀ ਸੁਰੱਖਿਆ ਟੀਮ ਵੀ ਇੱਕ-ਦੋ ਦਿਨਾਂ ਵਿੱਚ ਚੰਡੀਗੜ੍ਹ ਆਉਣ ਵਾਲੀ ਹੈ।
ਧਮਾਕੇ ਦੌਰਾਨ ਕਲੱਬ ਬੰਦ ਸਨ
ਜਦੋਂ ਇਹ ਧਮਾਕੇ ਹੋਏ ਤਾਂ ਦੋਵੇਂ ਕਲੱਬ ਬੰਦ ਸਨ, ਜਿਸ ਕਾਰਨ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ ਸੀ। ਮੌਕੇ 'ਤੇ ਸਿਰਫ ਇਕ ਸੁਰੱਖਿਆ ਗਾਰਡ ਮੌਜੂਦ ਸੀ। ਉਸ ਨੇ ਹੀ ਪੁਲਸ ਨੂੰ ਸੂਚਨਾ ਦਿੱਤੀ।
ਹਮਲਾਵਰ ਮੂੰਹ ਢੱਕ ਕੇ ਆਏ ਸਨ
ਕਲੱਬ ਦੇ ਸੁਰੱਖਿਆ ਗਾਰਡ ਪੂਰਨ ਸਿੰਘ ਦਾ ਕਹਿਣਾ ਹੈ ਕਿ ਧਮਾਕੇ ਦੀ ਆਵਾਜ਼ ਸੁਣ ਕੇ ਉਨ੍ਹਾਂ ਨੇ ਆ ਕੇ ਦੇਖਿਆ ਤਾਂ ਸ਼ੀਸ਼ਾ ਟੁੱਟਿਆ ਹੋਇਆ ਸੀ। ਉੱਥੇ ਇੱਕ ਹੋਰ ਸੁਰੱਖਿਆ ਗਾਰਡ ਸੀ। ਹਮਲਾਵਰਾਂ ਵਿੱਚੋਂ ਇੱਕ ਨੇ ਗਾਰਡ ਨੂੰ ਕਹਿ ਰਿਹਾ ਸੀ, "ਤੂੰ ਮੇਰਾ ਕੀ ਉਖਾੜ ਲਵੇਂਗਾ?" ਉਸ ਦਾ ਮੂੰਹ ਢੱਕਿਆ ਹੋਇਆ ਸੀ। ਦੋਸ਼ੀ ਬਾਈਕ 'ਤੇ ਆਏ। ਇਸ ਦੌਰਾਨ ਇੱਕ ਨੌਜਵਾਨ ਨੇ ਬਾਈਕ ਸਟਾਰਟ ਕੀਤੀ ਅਤੇ ਉੱਥੇ ਬੈਠ ਗਿਆ ਜਦੋਂਕਿ ਦੂਜੇ ਨੇ ਧਮਾਕਾ ਕਰ ਦਿੱਤਾ।
ਦੋਵੇਂ ਕਲੱਬਾਂ 'ਚ 30 ਮੀਟਰ ਦੀ ਦੂਰੀ
ਚੰਡੀਗੜ੍ਹ ਦੇ ਸੈਕਟਰ 26 ਵਿੱਚ ਡੀਓਰਾ ਕਲੱਬ, ਜਿੱਥੇ ਨਕਾਬਪੋਸ਼ ਵਿਅਕਤੀਆਂ ਨੇ ਦੇਸੀ ਬੰਬ ਸੁੱਟੇ। ਦੱਸਿਆ ਜਾ ਰਿਹਾ ਹੈ ਕਿ ਨਕਾਬਪੋਸ਼ ਮੁਲਜ਼ਮ ਸੈਕਟਰ-26 ਥਾਣੇ ਦੇ ਸਾਹਮਣੇ ਤੋਂ ਆਏ ਸੀ। ਮੁਲਜ਼ਮਾਂ ਨੇ ਸਲਿਪ ਰੋਡ ’ਤੇ ਬਾਈਕ ਖੜ੍ਹੀ ਕਰ ਦਿੱਤੀ। ਇਸ ਤੋਂ ਬਾਅਦ ਸੇਵਿਲ ਬਾਰ ਅਤੇ ਲੌਂਜ ਦੇ ਬਾਹਰ ਇੱਕ ਕਰੂਡ ਬੰਬ ਸੁੱਟਿਆ ਗਿਆ। ਇਸ ਤੋਂ ਬਾਅਦ ਉਸ ਨੇ ਡੀਓਰਾ ਕਲੱਬ 'ਤੇ ਬੰਬ ਸੁੱਟਿਆ। ਇਨ੍ਹਾਂ ਦੋਵਾਂ ਕਲੱਬਾਂ ਵਿਚਾਲੇ ਕਰੀਬ 30 ਮੀਟਰ ਦੀ ਦੂਰੀ ਹੈ।