ਖ਼ਬਰਿਸਤਾਨ ਨੈੱਟਵਰਕ: ਲੁਧਿਆਣਾ 'ਚ ਤੜਕਸਾਰ ਸੜਕ ਹਾਦਸਾ ਵਾਪਰਿਆ| ਇਸ ਹਾਦਸੇ 'ਚ ਕਾਰਬਨ ਡਾਈਆਕਸਾਈਡ ਗੈਸ (CO2) ਨਾਲ ਭਰਿਆ ਇੱਕ ਟੈਂਕਰ ਬੱਸ ਸਟੈਂਡ ਨੇੜੇ ਇੱਕ ਪੁਲ 'ਤੇ ਪਲਟ ਗਿਆ| ਹਾਲਾਂਕਿ ਕਿ ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਇਹ ਹਾਦਸਾ ਕਿਵੇਂ ਵਾਪਰਿਆ| ਟੈਂਕਰ ਚਲਾ ਰਹੇ ਡਰਾਈਵਰ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਤੜਕੇ 3 ਵਜੇ ਦੇ ਕਰੀਬ ਵਾਪਰਿਆ|ਜ਼ਹਿਰੀਲੀ ਗੈਸ ਲੀਕ ਹੋਣ ਨਾਲ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ|
ਰਿਪੋਰਟਾਂ ਅਨੁਸਾਰ ਡਰਾਈਵਰ ਤੋਂ ਸਟੀਅਰਿੰਗ ਤੋਂ ਸੰਤੁਲਨ ਵਿਗੜ ਗਿਆ| ਜਿਸ ਕਾਰਨ ਟੈਂਕਰ ਬੇਕਾਬੂ ਹੋ ਕੇ ਪਲਟ ਗਿਆ। ਡਰਾਈਵਰ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਪੁਲਿਸ ਨੇ ਇਸ ਵੇਲੇ ਬੱਸ ਸਟੈਂਡ ਦੇ ਨੇੜੇ ਇੱਕ ਵੱਡਾ ਇਲਾਕਾ ਬੰਦ ਕਰ ਦਿੱਤਾ ਹੈ। ਸਥਾਨਕ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ।
ਜਾਣਕਾਰੀ ਅਨੁਸਾਰ ਗੈਸ ਦਾ ਭਰਿਆ ਇਹ ਟੈਂਕਰ ਬੱਸ ਅੱਡੇ ਤੋਂ ਫਿਰੋਜ਼ਪੁਰ ਜਾਣ ਵਾਲੇ ਪੁਲ 'ਤੇ ਪਲਟ ਗਿਆ ਹੈ ਅਤੇ ਲਗਾਤਾਰ ਗੈਸ ਦਾ ਰਿਸਾਵ ਹੋ ਰਿਹਾ ਹੈ। ਗੈਸ ਦੇ ਰਿਸਾਵ ਕਾਰਨ ਇਥੋਂ ਲੰਘਣ ਵਾਲੇ ਲੋਕਾਂ ਨੂੰ ਸਾਹ ਲੈਣ ਵਿੱਚ ਪ੍ਰੇਸ਼ਾਨੀ ਵੀ ਹੋ ਰਹੀ ਹੈ। ਹਾਲਾਂਕਿ, ਪ੍ਰਸ਼ਾਸਨ ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ ਅਤੇ ਗੈਸ ਰਿਸਾਵ ਨੂੰ ਰੋਕਣ ਦਾ ਕਾਰਜ ਜਾਰੀ ਹੈ।