ਗੁਰਦਾਸਪੁਰ ਦੇ ਪਿੰਡ ਛੋਟਾ ਨੰਗਲ ਦਾ ਇਕ ਨੌਜਵਾਨ 45 ਸਾਲਾ ਗੁਰਮੁਖ ਸਿੰਘ ਪਰਿਵਾਰ ਦੇ ਗੁਜ਼ਰ-ਬਸਰ ਲਈ ਕਮਾਈ ਕਰਨ 14 ਸਾਲ ਪਹਿਲਾਂ ਵਿਦੇਸ਼ (ਲਿਬਨਾਨ) ਗਿਆ ਸੀ, ਜਿਸ ਦੀ ਦਿਲ ਦਾ ਦੌਰਾ ਪੈਣ ਕਾਰਣ ਮੌਤ ਹੋ ਗਈ।
ਪਿੰਡ 'ਚ ਸੋਗ ਦੀ ਲਹਿਰ
ਚਾਰ ਦਿਨ ਪਹਿਲਾਂ ਹੋਈ ਮੌਤ ਦੀ ਖਬਰ ਜਦੋਂ ਪਰਿਵਾਰ ਨੂੰ ਮਿਲੀ ਤਾਂ ਪਰਿਵਾਰ ਉਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਤੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ।
ਪਿੱਛੇ ਛੱਡ ਗਿਆ 2 ਧੀਆਂ ਤੇ ਇਕ ਪੁੱਤਰ
ਇਸ ਸਬੰਧੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਗੁਰਮੁਖ ਸਿੰਘ ਦੀਆਂ ਦੋ ਧੀਆਂ ਤੇ ਇੱਕ ਪੁੱਤਰ ਹੈ ਅਤੇ ਗੁਰਮੁਖ ਸਿੰਘ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ।
ਮ੍ਰਿਤਕ ਦੇਹ ਵਿਦੇਸ਼ ਤੋਂ ਲਿਆਉਣ ਦੀ ਮੰਗ
ਗਰੀਬ ਪਰਿਵਾਰ ਹੋਣ ਕਾਰਨ ਉਸ ਦੀ ਮ੍ਰਿਤਕ ਦੇਹ ਨੂੰ ਉਥੋਂ ਲਿਆਉਣ ਵਿੱਚ ਅਸਮਰੱਥ ਹੈ, ਜਿਸ ਕਾਰਨ ਪਰਿਵਾਰ ਨੇ ਸਮਾਜ ਸੇਵੀ ਸੰਸਥਾਵਾਂ ਤੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਗੁਰਮੁਖ ਸਿੰਘ ਦੀ ਮ੍ਰਿਤਕ ਦੇਹ ਵਿਦੇਸ਼ ਤੋਂ ਲਿਆਉਣ ਵਿੱਚ ਉਨ੍ਹਾਂ ਦੀ ਮਦਦ ਕੀਤੀ ਜਾਵੇ।