ਉਤਰਾਖੰਡ ਦੇ ਹਰਿਦੁਆਰ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਹਰਿਦੁਆਰ ਜੇਲ 'ਚ ਚੱਲ ਰਹੀ ਰਾਮਲੀਲਾ ਦਾ ਫਾਇਦਾ ਚੁੱਕ ਕੇ ਦੋ ਕੈਦੀ ਫਰਾਰ ਹੋ ਗਏ ਹਨ। ਇਸ ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ 'ਚ ਹੜਕੰਪ ਮਚ ਗਿਆ ਹੈ। ਨਾਲ ਹੀ ਕੈਦੀਆਂ ਦੀ ਸਖ਼ਤ ਨਿਗਰਾਨੀ ਤੇ ਸੁਰੱਖਿਆ ਨੂੰ ਲੈ ਕੇ ਵੀ ਜੇਲ੍ਹ ਪ੍ਰਸ਼ਾਸਨ 'ਤੇ ਸਵਾਲ ਖੜ੍ਹੇ ਹੋ ਰਹੇ ਹਨ। ਪੁਲਿਸ ਨੇ ਦੋਵਾਂ ਫਰਾਰ ਕੈਦੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਹਰਿਦੁਆਰ ਜੇਲ੍ਹ ਤੋਂ ਦੋ ਕੈਦੀਆਂ ਦੇ ਫਰਾਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਪਿਛਲੇ ਕੁਝ ਦਿਨਾਂ ਤੋਂ ਜੇਲ੍ਹ 'ਚ ਰਾਮਲੀਲਾ ਚੱਲ ਰਹੀ ਸੀ। ਕੁਝ ਉਸਾਰੀ ਵੀ ਕੀਤੀ ਜਾ ਰਹੀ ਸੀ। ਇਸ ਦੇ ਚੱਲਦੇ ਜੇਲ੍ਹ ਅੰਦਰ ਪੌੜੀਆਂ ਲੱਗੀਆਂ ਹੋਈਆਂ ਸਨ , ਜਿੱਥੋਂ ਦੋਵੇਂ ਕੈਦੀ ਮੌਕੇ ਦਾ ਫਾਇਦਾ ਉਠਾ ਕੇ ਫਰਾਰ ਹੋ ਗਏ।
ਦੱਸਿਆ ਜਾ ਰਿਹਾ ਹੈ ਕਿ ਜੇਲ੍ਹ ਤੋਂ ਫਰਾਰ ਹੋਇਆ ਇੱਕ ਕੈਦੀ ਕਤਲ ਦੇ ਇੱਕ ਕੇਸ ਵਿੱਚ ਸਜ਼ਾ ਕੱਟ ਰਿਹਾ ਸੀ। ਦੂਜਾ ਮੁਲਜ਼ਮ ਵੀ ਅਗਵਾ ਦੇ ਇੱਕ ਕੇਸ 'ਚ ਜੇਲ੍ਹ 'ਚ ਸੀ। ਫਿਲਹਾਲ ਇਨ੍ਹਾਂ ਦੋਹਾਂ ਦੇ ਫਰਾਰ ਹੋਣ ਕਾਰਨ ਜੇਲ ਪ੍ਰਸ਼ਾਸਨ ਦੇ ਸੁਰੱਖਿਆ ਪ੍ਰਬੰਧਾਂ 'ਤੇ ਸਵਾਲ ਖੜ੍ਹੇ ਹੋ ਰਹੇ ਹਨ। ਸਵਾਲ ਇਹ ਉਠਾਇਆ ਜਾ ਰਿਹਾ ਹੈ ਕਿ ਜ਼ਿਲ੍ਹੇ ਦੀ ਸਭ ਤੋਂ ਸੁਰੱਖਿਅਤ ਜੇਲ੍ਹ 'ਚੋਂ ਕੈਦੀ ਕਿਵੇਂ ਫਰਾਰ ਹੋ ਜਾਂਦੇ ਹਨ। ਨਾਲ ਹੀ ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।
ਪੁਲਿਸ ਨੇ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਦੀ ਇਸ ਲਾਪ੍ਰਵਾਹੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ 'ਚ ਕੈਦੀ ਪੰਕਜ ਵਾਸੀ ਰੁੜਕੀ ਤੇ ਰਾਮ ਕੁਮਾਰ ਵਾਸੀ ਗੋਂਡਾ, ਉੱਤਰ ਪ੍ਰਦੇਸ਼ ਸ਼ਾਮਲ ਹਨ। ਇਸ 'ਚ ਮੁਲਜ਼ਮ ਪੰਕਜ ਇੱਕ ਕਤਲ ਕੇਸ 'ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ, ਜਦਕਿ ਅਪਰਾਧੀ ਰਾਮਕੁਮਾਰ ਅੰਡਰ ਟਰਾਇਲ ਕੈਦੀ ਹੈ।