ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬਾਜ਼ੀ ਮਾਰਦੇ ਹੋਏ ਤੀਜੀ ਵਾਰ ਪ੍ਰਧਾਨ ਚੁਣੇ ਗਏ ਹਨ। ਬਲਬੀਰ ਸਿੰਘ ਘੁੰਨਸ ਤੇ ਹਰਜਿੰਦਰ ਸਿੰਘ ਧਾਮੀ ਵਿਚਾਲੇ ਪ੍ਰਧਾਨਗੀ ਦੀ ਚੋਣ ਹੋਈ, ਜਿਸ ਵਿਚ ਕੁੱਲ 137 ਵੋਟਾਂ ਹੋਈਆਂ।
ਸੀਨੀਅਰ ਮੀਤ ਪ੍ਰਧਾਨ ਬਣੇ ਹਰਭਜਨ ਸਿੰਘ ਮਸਾਣਾ
ਐਸ ਜੀ ਪੀ ਸੀ ਦੀ ਚੋਣ ਦੌਰਾਨ ਧਾਮੀ ਨੂੰ 118 ਵੋਟਾਂ ਹਾਸਲ ਹੋਈਆਂ, ਦੂਜੇ ਪਾਸੇ ਘੁੰਨਸ ਨੂੰ ਮਹਿਜ਼ 17 ਵੋਟਾਂ ਹੀ ਮਿਲੀਆਂ। ਇਨ੍ਹਾਂ ਵਿਚੋਂ 2 ਵੋਟਾਂ ਰੱਦ ਹੋਈਆਂ। ਇਸ ਦੇ ਨਾਲ ਹੀ ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਮਸਾਣਾ ਤੇ ਜੂਨੀਅਰ ਮੀਤ ਪ੍ਰਧਾਨ ਗੁਰਬਖਸ਼ ਸਿੰਘ ਖਾਲਸਾ ਬਣੇ ਹਨ। ਰਜਿੰਦਰ ਸਿੰਘ ਮਹਿਤਾ ਨੂੰ ਜਨਰਲ ਸਕੱਤਰ ਦਾ ਅਹੁਦਾ ਮਿਲਿਆ।