ਝਾਰਖੰਡ ਦੇ ਹਜ਼ਾਰੀਬਾਗ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਪਟਨਾ ਜਾ ਰਹੀ ਇੱਕ ਬੱਸ ਪਲਟ ਗਈ। ਇਸ ਦੌਰਾਨ ਘੱਟੋ-ਘੱਟ ਸੱਤ ਯਾਤਰੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 50 ਕਿਲੋਮੀਟਰ ਦੂਰ ਗੋਰਹਰ ਥਾਣਾ ਖੇਤਰ ਨੇੜੇ ਵਾਪਰਿਆ।
ਬੱਸ ਟਚ 50 ਯਾਤਰੀ ਸਨ ਸਵਾਰ
ਜਾਣਕਾਰੀ ਮੁਤਾਬਕ ਹਾਦਸੇ ਦੇ ਸਮੇਂ ਬੱਸ 'ਚ ਕਰੀਬ 50 ਯਾਤਰੀ ਸਵਾਰ ਸਨ। ਬੱਸ ਪਟਨਾ ਜਾ ਰਹੀ ਸੀ। ਛੇ ਮਾਰਗੀ ਸੜਕ ਦੇ ਨਿਰਮਾਣ ਦੌਰਾਨ ਸੜਕ ਨੂੰ ਕੱਟ ਕੇ ਛੱਡ ਦਿੱਤਾ ਗਿਆ ਸੀ। ਇੱਥੇ ਸਵੇਰੇ ਬੱਸ ਟੋਏ ਵਿੱਚ ਡਿੱਗ ਗਈ। ਮੌਕੇ 'ਤੇ ਪੁਲਿਸ ਅਧਿਕਾਰੀ ਮੌਜੂਦ ਸਨ। ਜ਼ਖਮੀਆਂ ਨੂੰ ਹਜ਼ਾਰੀਬਾਗ ਮੈਡੀਕਲ ਕਾਲਜ ਭੇਜਿਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ 'ਚ ਸਭ ਤੋਂ ਜ਼ਿਆਦਾ ਗਿਣਤੀ ਔਰਤਾਂ ਦੀ ਹੈ। ਜ਼ਖਮੀਆਂ ਨੂੰ ਇਲਾਜ ਲਈ ਹਜ਼ਾਰੀਬਾਗ ਮੈਡੀਕਲ ਕਾਲਜ ਭੇਜਿਆ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਹਾਦਸਾ ਸੜਕ ਦੇ ਨਿਰਮਾਣ ਵਿੱਚ ਅਣਗਹਿਲੀ ਕਾਰਨ ਵਾਪਰਿਆ ਹੈ। ਇਸ ਸੜਕ 'ਤੇ ਲਗਾਤਾਰ ਹਾਦਸੇ ਵਾਪਰ ਰਹੇ ਹਨ। ਇਸ ਸੜਕ ਦੇ ਨਿਰਮਾਣ ਦਾ ਕੰਮ ਪਿਛਲੇ ਛੇ ਸਾਲਾਂ ਤੋਂ ਚੱਲ ਰਿਹਾ ਹੈ ਪਰ ਅਜੇ ਤੱਕ ਦੋ ਕਿਲੋਮੀਟਰ ਦਾ ਕੰਮ ਪੂਰਾ ਨਹੀਂ ਹੋਇਆ।