ਮਸ਼ਹੂਰ ਪੰਜਾਬੀ ਗਾਇਕ ਡਿੰਪਲ ਰਾਜਾ ਦਾ ਦੇਹਾਂਤ ਹੋ ਗਿਆ। ਡਿੰਪਲ ਰਾਜਾ ਜਲੰਧਰ ਦੀ ਬਸਤੀ ਦਾਨਿਸ਼ਮੰਦਾ ਦਾ ਰਹਿਣ ਵਾਲਾ ਸੀ। ਉਸ ਨੇ ਪੰਜਾਬੀ ਸੰਗੀਤ ਰਿਐਲਿਟੀ ਸ਼ੋਅ ਆਵਾਜ਼ ਪੰਜਾਬ ਦੀ ਵਿੱਚ ਆਪਣੀ ਆਵਾਜ਼ ਨਾਲ ਜੱਜਾਂ ਨੂੰ ਪ੍ਰਭਾਵਿਤ ਕੀਤਾ। ਉਨ੍ਹਾਂ ਦੇ ਦੇਹਾਂਤ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਸੋਗ ਦੀ ਲਹਿਰ ਹੈ।
ਕਿਡਨੀ ਦੀ ਬੀਮਾਰੀ ਤੋਂ ਸੀ ਪੀੜਤ
ਦੱਸਿਆ ਜਾ ਰਿਹਾ ਹੈ ਕਿ ਡਿੰਪਲ ਰਾਜਾ ਲੰਬੇ ਸਮੇਂ ਤੋਂ ਕਿਡਨੀ ਦੀ ਬੀਮਾਰੀ ਤੋਂ ਪੀੜਤ ਸਨ, ਜਿਸ ਕਾਰਣ ਬਠਿੰਡਾ ਹਸਪਤਾਲ ਵਿੱਚ ਉਹ ਇਲਾਜ ਕਰਵਾ ਰਹੇ ਸਨ ਪਰ ਅੱਜ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।
ਮਿਸ ਪੂਜਾ ਨਾਲ ਗਾਏ ਕਈ ਗੀਤ
ਰਿਐਲਿਟੀ ਸ਼ੋਅਜ਼ ਵਿੱਚ ਆਪਣੀ ਆਵਾਜ਼ ਦਾ ਜਾਦੂ ਬਿਖੇਰਨ ਤੋਂ ਬਾਅਦ ਰਾਜਾ ਨੇ ਆਪਣੇ ਆਪ ਨੂੰ ਇੱਕ ਕਮਰਸ਼ੀਅਲ ਗਾਇਕ ਵਜੋਂ ਸਥਾਪਤ ਕੀਤਾ। ਇਸ ਤੋਂ ਬਾਅਦ ਉਨ੍ਹਾਂ ਦਾ ਗੀਤ ਸਾਡੇ ਬਾਰੇ ਪੁਛਣਾ ਤਾਂ... ਨੂੰ ਕਾਫੀ ਪਸੰਦ ਕੀਤਾ ਗਿਆ। ਉਸ ਨੇ ਮਿਸ ਪੂਜਾ ਨਾਲ ਕਈ ਗੀਤ ਗਾਏ। ਦੋਵਾਂ ਦੀ ਗਾਇਕੀ ਦੀ ਖੂਬ ਤਾਰੀਫ ਹੋਈ।
ਮਾਤਾ ਦੀਆਂ ਭੇਟਾਂ ਵੀ ਗਾਈਆਂ
ਆਪਣੇ ਸੰਗੀਤਕ ਕੈਰੀਅਰ ਵਿੱਚ ਡਿੰਪਲ ਰਾਜਾ ਨੇ ਨਾ ਸਿਰਫ਼ ਗੀਤ ਹੀ ਗਾਏ ਸਗੋਂ ਮਾਤਾ ਦੀਆਂ ਭੇਟਾਂ ਵੀ ਗਾਈਆਂ। ਉਨ੍ਹਾਂ ਨੂੰ ਜਗਰਾਤਿਆਂ ਵਿੱਚ ਮਾਤਾ ਦੀਆਂ ਭੇਟਾਂ ਗਾਉਣ ਲਈ ਬੁਲਾਇਆ ਜਾਂਦਾ ਸੀ।