• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਬਠਿੰਡਾ 'ਚ ਨਸ਼ੇ ਲਈ ਪੈਸੇ ਨਾ ਦੇਣ 'ਤੇ ਕਲਯੁੱਗੀ ਪੁੱਤ ਨੇ ਮਾਂ ਦੀ ਤੋੜ ਦਿੱਤੀ ਲੱਤ, ਪੰਜਾਬ ਮਹਿਲਾ ਕਮਿਸ਼ਨ ਨੇ ਸੋ-ਮੋਟੋ ਨੋਟਿਸ ਕੀਤਾ ਜਾਰੀ

4/17/2025 1:29:36 PM Gurpreet Singh     bathinda news, kothe sucha singh wala, drugs, punjab women Commission, so moto notice    ਬਠਿੰਡਾ 'ਚ ਨਸ਼ੇ ਲਈ ਪੈਸੇ ਨਾ ਦੇਣ 'ਤੇ ਕਲਯੁੱਗੀ ਪੁੱਤ ਨੇ ਮਾਂ ਦੀ ਤੋੜ ਦਿੱਤੀ ਲੱਤ, ਪੰਜਾਬ ਮਹਿਲਾ ਕਮਿਸ਼ਨ ਨੇ ਸੋ-ਮੋਟੋ ਨੋਟਿਸ ਕੀਤਾ ਜਾਰੀ 

ਖਬਰਿਸਤਾਨ ਨੈੱਟਵਰਕ - ਬਠਿੰਡਾ ਤੋਂ ਕਲਯੁੱਗੀ ਪੁੱਤਰ ਦਾ ਕਾਰਾ ਸਾਹਮਣੇ ਆਇਆ ਹੈ, ਜਿਥੇ ਉਸ ਨੇ 30 ਰੁਪਏ ਪਿੱਛੇ ਆਪਣੀ ਮਾਂ ਦੀ ਬੇਰਹਿਮੀ ਨਾਲ ਕੁੱਟ-ਮਾਰ ਕੀਤੀ। ਮਾਮਲਾ ਕੋਠੇ ਸੁੱਚਾ ਸਿੰਘ ਵਾਲਾ ਦੀ ਹੈ। 

ਨਸ਼ੇ ਲਈ ਮੰਗ ਰਿਹਾ ਸੀ ਪੈਸੇ

ਕੁੱਟ-ਮਾਰ ਤੋਂ ਬਾਅਦ ਬਜ਼ੁਰਗ ਮਾਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਪੁੱਤਰ ਨਸ਼ੇ ਕਰਨ ਲਈ ਪੈਸਿਆਂ ਦੀ ਮੰਗ ਕਰ ਰਿਹਾ ਸੀ, ਜਦੋਂ ਮਾਂ ਨੇ ਪੈਸੇ ਦੇਣ ਤੋਂ ਮਨ੍ਹਾ ਕੀਤਾ ਤਾਂ ਨਸ਼ੇ ਦੀ ਲੱਗੀ ਤੋੜ ਵਿਚ ਅੰਨੇ ਪੁੱਤ ਨੇ ਆਪਣੀ ਮਾਂ ਦੀ ਲੱਤ ਲੱਤ ਤੋੜ ਦਿੱਤੀ।

ਘਟਨਾ ਦੀ ਸੂਚਨਾ ਮਿਲਦੇ ਹੀ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੋਸਾਇਟੀ ਬਠਿੰਡਾ ਦੇ ਵਲੰਟੀਅਰ ਐਂਬੂਲੈਂਸ ਲੈ ਕੇ ਮੌਕੇ ‘ਤੇ ਪਹੁੰਚੇ। ਸੰਸਥਾ ਤੁਰੰਤ ਬਜ਼ੁਰਗ ਔਰਤ ਰਾਜਿੰਦਰ ਕੌਰ ਨੂੰ ਸਿਵਲ ਹਸਪਤਾਲ ਲੈ ਗਈ, ਜਿਥੇ ਔਰਤ ਦਾ ਇਲਾਜ ਚੱਲ ਰਿਹਾ ਹੈ।

ਬਜ਼ੁਰਗ ਔਰਤ ਦਾ ਬਿਆਨ

ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਬਜ਼ੁਰਗ ਔਰਤ ਨੇ ਕਿਹਾ ਕਿ ਮੇਰੇ ਪੁੱਤਰ ਨੇ ਮੇਰੇ ਤੋਂ ਸਿਗਰਟ ਲਈ 30 ਰੁਪਏ ਮੰਗੇ ਸਨ ਜੋ ਉਸ ਨੇ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਜਦੋਂ ਬਜ਼ੁਰਗ ਔਰਤ ਨੇ ਆਪਣੇ ਭਰਾ ਨੂੰ ਬੁਲਾਉਣਾ ਸ਼ੁਰੂ ਕੀਤਾ ਤਾਂ ਪੁੱਤਰ ਨੇ ਇਸ ਦਾ ਵਿਰੋਧ ਕਰਨਾ ਕੀਤਾ ਤੇ ਮੇਰੇ ਨਾਲ ਕੁੱਟ-ਮਾਰ ਕੀਤੀ।

ਪੁੱਤਰ ਡਿਪਰੈਸ਼ਨ ਦਾ ਸ਼ਿਕਾਰ

ਔਰਤ ਨੇ ਦੱਸਿਆ ਕਿ ਉਸ ਦਾ ਪੁੱਤਰ ਡਿਪਰੈਸ਼ਨ ਦਾ ਸ਼ਿਕਾਰ ਹੈ ਅਤੇ ਉਸ ਦੀ ਨੂੰਹ ਨਾਲ ਉਸ ਦਾ ਤਲਾਕ ਦਾ ਕੇਸ ਹਾਈ ਕੋਰਟ ਵਿੱਚ ਚੱਲ ਰਿਹਾ ਹੈ। ਆਪਣੇ ਪੈਸਿਆਂ ਨਾਲ ਉਸ ਨੇ ਆਪਣੀ ਨੂੰਹ ਨੂੰ ਪੜ੍ਹਾਇਆ ਅਤੇ ਉਸ ਨੂੰ ਨਰਸ ਬਣਾਇਆ। ਹੁਣ ਉਹ ਨਾ ਤਾਂ ਉਸ ਦੀ ਸੇਵਾ ਕਰ ਰਹੀ ਹੈ ਅਤੇ ਨਾ ਹੀ ਮੇਰੇ ਪੁੱਤਰ ਦੀ। ਇਸੇ ਲਈ ਉਸ ਨੇ ਹਾਈ ਕੋਰਟ ਵਿੱਚ ਤਲਾਕ ਦਾ ਕੇਸ ਦਾਇਰ ਕੀਤਾ ਹੈ। ਉਹ ਡਿਪਰੈਸ਼ਨ ਵਿੱਚ ਰਹਿਣ ਲੱਗ ਪਿਆ ਅਤੇ ਇਸ ਤੋਂ ਪਹਿਲਾਂ ਵੀ ਮੇਰਾ ਪੁੱਤਰ ਉਸ ਨੂੰ ਕਈ ਵਾਰ ਕੁੱਟ ਚੁੱਕਾ ਸੀ। ਹੁਣ ਫਿਰ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। 

ਪੰਜਾਬ ਮਹਿਲਾ ਕਮਿਸ਼ਨ ਨੇ ਸੋ-ਮੋਟੋ ਨੋਟਿਸ ਕੀਤਾ ਜਾਰੀ

ਇਸ ਮਾਮਲੇ ਸਬੰਧੀ ਪੰਜਾਬ ਰਾਜ ਮਹਿਲਾ ਕਮਿਸ਼ਨ ਰਾਜ ਲਾਲੀ ਗਿੱਲ ਨੇ ਸੋ-ਮੋਟੋ ਨੋਟਿਸ ਲੈਂਦਿਆਂ ਪੁਲਿਸ ਦੇ ਉੱਚ ਅਧਿਕਾਰੀਆਂ ਕੋਲੋਂ ਮਾਮਲੇ ਦੀ ਜਾਂਚ ਕਰਵਾਉਣ ਦੇ ਆਦੇਸ਼ ਦਿੱਤੇ ਹਨ। ਮਾਮਲੇ ਦੀ ਜਾਂਚ 2 ਦਿਨਾਂ ਵਿਚ ਪੂਰੀ ਕਰ ਕੇ ਕਮਿਸ਼ਨ ਨੂੰ ਭੇਜਣ ਦੀ ਹਦਾਇਤ ਦਿੱਤੀ ਗਈ ਹੈ। 

'bathinda news','kothe sucha singh wala','drugs','punjab women Commission','so moto notice'

Please Comment Here

Similar Post You May Like

Recent Post

  • Elon Musk ਦੀ ਸਟਾਰਲਿੰਕ ਕੰਪਨੀ ਨੂੰ ਭਾਰਤ 'ਚ ਸਰਵਿਸ ਸ਼ੁਰੂ ਕਰਨ ਲਈ ਮਿਲਿਆ ਲਾਇਸੈਂਸ ...

  • MLA ਦੇ ਪੁੱਤਰ ਰਾਜਨ ਅਰੋੜਾ ਅਤੇ ATP ਸੁਖਦੇਵ ਦੀਆਂ ਵਧੀਆਂ ਮੁਸ਼ਕਲਾਂ, ਕੋਰਟ ਨੇ ਜ਼ਮਾਨਤ ਪਟੀਸ਼ਨ ਕੀਤੀ ਰੱਦ ...

  • ਪੰਜਾਬ ਦੇ ਇਨ੍ਹਾਂ ਸ਼ਹਿਰਾਂ 'ਚ ਨਵੇਂ ਅਰਬਨ ਸਟੇਟ ਬਣਾਉਣ ਦੀ ਤਿਆਰੀ, ਕਿਸਾਨਾਂ ਤੇ ਜ਼ਮੀਨ ਮਾਲਕਾਂ ਲਈ ਇਸ਼ਤਿਹਾਰ ਜਾਰੀ...

  • ਸ੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਸਾਹਿਬ ਨੇ ਦਿੱਤਾ ਕੌਮ ਦੇ ਨਾਂ ਸੰਦੇਸ਼, ਘੱਲੂਘਾਰਾ ਬਰਸੀ ਮੌਕੇ ਅੰਮ੍ਰਿਤਸਰ ਰਿਹਾ ਬ...

  • ਭਾਰਤ ਭੂਸ਼ਣ ਆਸ਼ੂ ਨੂੰ ਸੰਮਨ ਭੇਜਣ ਵਾਲਾ SSP ਮੁਅੱਤਲ, ਵਿਜੀਲੈਂਸ ਸਾਹਮਣੇ ਪੇਸ਼ ਨਹੀਂ ਹੋਣਾ ਪਵੇਗਾ...

  • PM ਮੋਦੀ ਨੇ ਦੁਨੀਆ ਦੇ ਸਭ ਤੋਂ ਉੱਚੇ ਚਨਾਬ ਆਰਚ ਬ੍ਰਿਜ ਦਾ ਕੀਤਾ ਉਦਘਾਟਨ, ਕਟੜਾ-ਸ੍ਰੀਨਗਰ ਵੰਦੇ ਭਾਰਤ ਨੂੰ ਦਿਖਾਈ ਹਰੀ ...

  • ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦੀ ਚੋਰ ਭੰਨ ਗਏ ਗੱਡੀ, ਲੈ ਗਏ ਲੱਖਾਂ ਦਾ ਸਾਮਾਨ ...

  • ਬੰਗਲੌਰ ਭਗਦੜ ਮਾਮਲੇ 'ਚ RCB ਮਾਰਕੀਟਿੰਗ ਅਫਸਰ ਗ੍ਰਿਫ਼ਤਾਰ,ਪੁਲਿਸ ਕਮਿਸ਼ਨਰ ਸਮੇਤ 8 ਅਧਿਕਾਰੀ ਸਸਪੈਂਡ ...

  • ਹੋਮ ਲੋਨ ਸਮੇਤ ਕਈ ਕਰਜ਼ੇ ਹੋਣਗੇ ਸਸਤੇ, RBI ਨੇ ਛੇ ਮਹੀਨਿਆਂ 'ਚ ਤੀਜੀ ਵਾਰ ਰੈਪੋ ਰੇਟ 'ਚ ਕੀਤੀ ਕਟੌਤੀ...

  • ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਦਾ ਸੰਮਨ, ਆਸ਼ੂ ਨੇ ਪੇਸ਼ ਹੋਣ ਤੋਂ ਕੀਤਾ ਮਨ੍ਹਾ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY