ਚੱਕਰਵਾਤੀ ਤੂਫਾਨ ਫੇਂਗਲ ਨੇ ਸ਼ਨੀਵਾਰ ਨੂੰ ਤਾਮਿਲਨਾਡੂ ਅਤੇ ਪੁਡੂਚੇਰੀ ਵਿੱਚ ਖੂਬ ਤਬਾਹੀ ਮਚਾਈ, ਜਿਸ ਕਾਰਣ ਇੱਕ ਇੰਡੀਗੋ ਏਅਰਲਾਈਨਜ਼ ਦੀ ਫਲਾਈਟ ਚੇਨਈ ਹਵਾਈ ਅੱਡੇ 'ਤੇ ਲੈਂਡਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਹੋਣ ਤੋਂ ਵਾਲ-ਵਾਲ ਬਚ ਗਈ। ਮੀਡੀਆ ਰਿਪੋਰਟ ਦੇ ਮੁਤਾਬਕ ਜਹਾਜ਼ ਨੂੰ ਰਨਵੇਅ 'ਤੇ ਲੈਂਡ ਕਰਨਾ ਬਹੁਤ ਮੁਸ਼ਕਲ ਸੀ। ਜਦੋਂ ਜਹਾਜ਼ ਲੈਂਡਿੰਗ ਲਈ ਜ਼ਮੀਨ ਦੇ ਬਹੁਤ ਨੇੜੇ ਆਉਂਦਾ ਹੈ ਅਤੇ ਹਵਾ ਵਿੱਚ ਝੂਲਣ ਲੱਗ ਜਾਂਦਾ ਹੈ ਤਾਂ ਅਚਾਨਕ ਪਾਇਲਟ ਲੈਂਡਿੰਗ ਨੂੰ ਰੋਕ ਕੇ ਜਹਾਜ਼ ਦੁਬਾਰਾ ਉਡਾਣ ਭਰ ਲੈਂਦਾ ਹੈ।
ਵੀਡੀਓ ਵਾਇਰਲ
ਇਹ ਵੀਡੀਓ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਜਹਾਜ਼ ਤੇਜ਼ ਹਵਾਵਾਂ 'ਚ ਰਨਵੇ 'ਤੇ ਲੈਂਡ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਚੱਕਰਵਾਤ ਕਾਰਨ ਲੈਂਡਿੰਗ 'ਚ ਕਾਫੀ ਸੰਘਰਸ਼ ਕਰਨਾ ਪਿਆ। ਜਿਵੇਂ ਹੀ ਜਹਾਜ਼ ਜ਼ਮੀਨ ਦੇ ਨੇੜੇ ਆਇਆ, ਤੇਜ਼ ਹਵਾਵਾਂ ਅਤੇ ਖਰਾਬ ਮੌਸਮ ਦੇ ਕਾਰਨ, ਪਾਇਲਟ ਨੇ ਸੁਰੱਖਿਆ ਦੇ ਹਿੱਤ ਵਿੱਚ ਲੈਂਡਿੰਗ ਨੂੰ ਰੱਦ ਕਰਦੇ ਹੋਏ, ਜਹਾਜ਼ ਦੁਬਾਰਾ ਟੇਕ ਆਫ ਕਰ ਗਿਆ। ਇਹ ਬੇਹੱਦ ਜੋਖਮ ਭਰਿਆ ਸੀ ਪਰ ਪਾਇਲਟ ਨੇ ਸਮਝਦਾਰੀ ਨਾਲ ਇਹ ਫੈਸਲਾ ਲਿਆ, ਨਹੀਂ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ।
ਏਅਰਲਾਈਨ ਨੇ ਕੀ ਕਿਹਾ
ਇਸ ਘਟਨਾ ਤੋਂ ਬਾਅਦ ਇੰਡੀਓ ਨੂੰ ਵੀ ਗੰਭੀਰ ਨਤੀਜੇ ਭੁਗਤਣੇ ਪਏ। ਇੰਡੀਓ ਦੇ ਬੁਲਾਰੇ ਨੇ ਕਿਹਾ, "ਬਾਰਿਸ਼ ਅਤੇ ਤੇਜ਼ ਹਵਾਵਾਂ (ਜਿਸ ਕਾਰਨ ਬਾਅਦ ਵਿੱਚ ਚੇਨਈ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ) ਸਮੇਤ ਪ੍ਰਤੀਕੂਲ ਮੌਸਮ ਦੇ ਕਾਰਨ, ਮੁੰਬਈ ਅਤੇ ਚੇਨਈ ਦੇ ਵਿਚਕਾਰ ਉਡਾਣ ਭਰਨ ਵਾਲੀ ਫਲਾਈਟ 6E 683 ਦੇ ਕਾਕਪਿਟ ਚਾਲਕ ਦਲ ਨੇ ਸਥਾਪਿਤ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕੀਤੀ।