ਖਬਰਿਸਤਾਨ ਨੈੱਟਵਰਕ- ਪਹਿਲਗਾਮ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਖਿਲਾਫ ਕਈ ਵੱਡੇ ਫੈਸਲੇ ਲਏ ਹਨ ਤੇ ਲਗਾਤਾਰ ਪਾਕਿਸਤਾਨ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਹੁਣ ਭਾਰਤ ਨੇ ਪਾਕਿਸਤਾਨ ਖਿਲਾਫ ਡਿਜੀਟਲ ਕਾਰਵਾਈ ਕਰਦੇ ਹੋਏ 16 ਯੂਟਿਊਬ ਚੈਨਲਾਂ ਉਤੇ ਪਾਬੰਦੀ ਲਾ ਦਿੱਤੀ ਹੈ।
ਦੇਖੋ ਲਿਸਟ

ਜਾਣਕਾਰੀ ਅਨੁਸਾਰ ਇਸ ਸੂਚੀ ਵਿੱਚ ਡਾਨ ਨਿਊਜ਼, ਸਮਾ ਟੀਵੀ, ਆਰੀਆ ਨਿਊਜ਼, ਜੀਓ ਨਿਊਜ਼ ਸਮੇਤ 16 ਪਾਕਿਸਤਾਨੀ ਯੂਟਿਊਬ ਚੈਨਲਾਂ ਉਤੇ ਪਾਬੰਦੀ ਲਗਾਈ ਗਈ ਹੈ। ਸਰਕਾਰ ਨੇ ਇਹ ਪਾਬੰਦੀ ਜੰਮੂ-ਕਸ਼ਮੀਰ ਵਿੱਚ ਪਹਿਲਗਾਮ ਅਤਵਾਦੀ ਹਮਲੇ ਦੇ ਪਿਛੋਕੜ ਵਿੱਚ ਭਾਰਤ, ਇਸ ਦੀਆਂ ਹਥਿਆਰਬੰਦ ਸੈਨਾਵਾਂ ਅਤੇ ਸੁਰੱਖਿਆ ਏਜੰਸੀਆਂ ਵਿਰੁੱਧ ਭੜਕਾਊ ਅਤੇ ਫਿਰਕੂ ਤੌਰ 'ਤੇ ਸੰਵੇਦਨਸ਼ੀਲ ਸਮੱਗਰੀ, ਝੂਠੇ ਅਤੇ ਗੁੰਮਰਾਹਕੁੰਨ ਬਿਆਨਾਂ ਅਤੇ ਗਲਤ ਜਾਣਕਾਰੀ ਫ਼ੈਲਾਉਣ ਲਈ ਲਗਾਈ ਹੈ।
ਸਰਕਾਰ ਨੇ ਸਿੰਧੂ ਜਲ ਸੰਧੀ ਨੂੰ ਵੀ ਮੁਅੱਤਲ ਕਰ ਦਿੱਤਾ ਹੈ, ਪਾਕਿਸਤਾਨੀ ਵੀਜ਼ੇ ਰੱਦ ਕਰ ਦਿੱਤੇ ਹਨ ਅਤੇ ਹਾਈ ਕਮਿਸ਼ਨ ਵਿੱਚ ਸਟਾਫ਼ ਵੀ ਘਟਾ ਦਿੱਤਾ ਹੈ। ਇਸ ਦੌਰਾਨ, ਪਾਕਿਸਤਾਨੀ ਮੀਡੀਆ ਭਾਰਤ ਬਾਰੇ ਅਫਵਾਹਾਂ ਫੈਲਾ ਰਿਹਾ ਸੀ, ਜਿਸ ਕਾਰਨ ਸਰਕਾਰ ਨੇ ਪਾਕਿਸਤਾਨੀ ਮੀਡੀਆ ਦੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਬੈਨ ਲਗਾ ਦਿੱਤਾ ਹੈ। ਹੁਣ ਭਾਰਤ ਵਿੱਚ ਕੋਈ ਵੀ ਪਾਕਿਸਤਾਨੀ ਮੀਡੀਆ ਚੈਨਲ ਨਹੀਂ ਦਿਖਾਇਆ ਜਾਵੇਗਾ।
ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ ਪਾਕਿਸਤਾਨ ਸਰਕਾਰ ਦੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਵੀ ਪਾਬੰਦੀ ਲਗਾ ਦਿੱਤੀ ਸੀ।