ਟੈਸਟ ਰੈਂਕਿੰਗ ’ਚ ਭਾਰਤੀ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੁਨੀਆ ਦੇ ਚੋਟੀ ਦੇ ਤੇਜ਼ ਗੇਂਦਬਾਜ਼ ਬਣ ਗਏ ਹਨ। ਉਨ੍ਹਾਂ ਨੇ ਰਵੀਚੰਦਰਨ ਅਸ਼ਵਿਨ ਨੂੰ ਪਛਾੜ ਦਿੱਤਾ। ਜ਼ਿਕਰਯੋਗ ਹੈ ਕਿ ਜਸਪ੍ਰੀਤ ਬੁਮਰਾਹ ਹਾਲ ਹੀ ’ਚ ਬੰਗਲਾਦੇਸ਼ ਦੇ ਖ਼ਿਲਾਫ਼ ਖੇਡੀ ਗਈ ਦੋ ਮੈਚਾਂ ਦੀ ਟੈਸਟ ਸੀਰੀਜ਼ ’ਚ ਆਪਣੇ ਸਨਸਨੀਖੇਜ਼ ਪ੍ਰਦਰਸ਼ਨ ਦੇ ਆਧਾਰ ’ਤੇ ਆਈ.ਸੀ.ਸੀ. ਦੀ ਤਾਜ਼ਾ ਟੈਸਟ ਰੈਂਕਿੰਗ ’ਚ ਸਿਖਰ ’ਤੇ ਪੁੱਜੇ ਹਨ।
ਬੰਗਲਾਦੇਸ਼ ਖਿਲਾਫ ਟੈਸਟ ਸੀਰੀਜ ’ਚ 11 ਵਿਕਟਾਂ ਲਈਆਂ
ਬੁਮਰਾਹ ਨੇ ਬੰਗਲਾਦੇਸ਼ ਖਿਲਾਫ ਟੈਸਟ ਸੀਰੀਜ ’ਚ 11 ਵਿਕਟਾਂ ਲਈਆਂ ਸਨ, ਜਿਸ ਤੋਂ ਉਨ੍ਹਾਂ ਨੂੰ ਫਾਇਦਾ ਹੋਇਆ ਹੈ। ਬੁੱਧਵਾਰ ਨੂੰ ਜਾਰੀ ਤਾਜਾ ਰੈਂਕਿੰਗ ’ਚ ਬੁਮਰਾਹ ਦੇ 870 ਰੇਟਿੰਗ ਅੰਕ ਹਨ, ਜਦਕਿ ਇੱਕ ਹੋਰ ਭਾਰਤੀ ਗੇਂਦਬਾਜ ਰਵੀਚੰਦਰਨ ਅਸ਼ਵਿਨ 869 ਰੇਟਿੰਗ ਅੰਕਾਂ ਨਾਲ ਦੂਜੇ ਸਥਾਨ ’ਤੇ ਹਨ। ਇਸ ਦੇ ਨਾਲ ਹੀ ਰਵਿੰਦਰ ਜਡੇਜਾ 809 ਅੰਕਾਂ ਨਾਲ ਛੇਵੇਂ ਸਥਾਨ ’ਤੇ ਹਨ। ਬੱਲੇਬਾਜਾਂ ’ਚ ਯਸ਼ਸਵੀ ਜਾਇਸਵਾਲ ਤੀਜੇ ਨੰਬਰ ’ਤੇ ਆ ਗਏ ਹਨ।
ਟੈਸਟ ਰੈਂਕਿੰਗ 'ਚ ਭਾਰਤੀ ਖਿਡਾਰੀਆਂ ਦਾ ਦਬਦਬਾ
ਭਾਰਤੀ ਖਿਡਾਰੀ ਟੈਸਟ ਰੈਂਕਿੰਗ ਵਿਚ ਛਾਏ ਹੋਏ ਹਨ। ਦੱਸ ਦੇਈਏ ਕਿ ਜਸਪ੍ਰੀਤ ਬੁਮਰਾਹ ਪਹਿਲੇ ਸਥਾਨ ’ਤੇ ਅਤੇ ਰਵੀਚੰਦਰਨ ਅਸ਼ਵਿਨ ਦੂਜੇ ਸਥਾਨ ’ਤੇ ਹਨ। ਪਿਛਲੇ ਹਫਤੇ ਅਸ਼ਵਿਨ ਪਹਿਲੇ ਤੇ ਬੁਮਰਾਹ ਦੂਜੇ ਨੰਬਰ ’ਤੇ ਸਨ। ਰਵਿੰਦਰ ਜਡੇਜਾ ਟਾਪ-10 ’ਚ ਮੌਜੂਦ ਤੀਜੇ ਭਾਰਤੀ ਗੇਂਦਬਾਜ ਹਨ। ਉਹ ਛੇਵੇਂ ਨੰਬਰ ’ਤੇ ਮੌਜੂਦ ਹਨ।