ਜਲੰਧਰ ਜ਼ਿਮਨੀ ਚੋਣ 'ਚ ਆਮ ਆਦਮੀ ਪਾਰਟੀ ਦੇ ਆਗੂ ਮੋਹਿੰਦਰ ਭਗਤ ਨੇ ਜਿੱਤ ਦਰਜ ਕੀਤੀ । ਮਹਿੰਦਰ ਭਗਤ 37,325 ਵੋਟਾਂ ਨਾਲ ਜੇਤੂ ਰਹੇ। ਮਹਿੰਦਰ ਭਗਤ ਨੂੰ 55,246 ਵੋਟਾਂ ਮਿਲੀਆਂ। ਸ਼ੀਤਲ ਅੰਗੁਰਾਲ 17,921 ਵੋਟਾਂ ਨਾਲ ਦੂਜੇ ਸਥਾਨ 'ਤੇ ਹਨ ਅਤੇ 16,757 ਵੋਟਾਂ ਨਾਲ ਤੀਜੇ ਸਥਾਨ 'ਤੇ ਰਹੀ। ਸੁਰਜੀਤ ਕੌਰ 1242 ਵੋਟਾਂ ਨਾਲ ਚੌਥੇ ਅਤੇ ਬਿੰਦਰ ਕੁਮਾਰ 734 ਵੋਟਾਂ ਲੈ ਕੇ ਪੰਜਵੇਂ ਸਥਾਨ ’ਤੇ ਰਹੇ।
ਪਹਿਲੇ ਰਾਉਂਡ ਦੀ ਗਿਣਤੀ
ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਪਹਿਲੇ ਗੇੜ ਵਿੱਚ ਆਮ ਆਦਮੀ ਪਾਰਟੀ ਦੇ ਮੋਹਿੰਦਰ ਭਗਤ ਨੇ 3971 ਵੋਟਾਂ ਦੀ ਲੀਡ ਹਾਸਲ ਕੀਤੀ। ਜਦਕਿ ਕਾਂਗਰਸ ਦੀ ਸੁਰਿੰਦਰ ਕੌਰ 1722 ਵੋਟਾਂ ਲੈ ਕੇ ਦੂਜੇ ਨੰਬਰ 'ਤੇ ਰਹੀ। ਭਾਜਪਾ ਦੀ ਸ਼ੀਤਲ ਅੰਗੁਰਾਲ 1073 ਵੋਟਾਂ ਲੈ ਕੇ ਤੀਜੇ ਨੰਬਰ 'ਤੇ ਰਹੇ|
ਦੂਜੇ ਰਾਉਂਡ ਦੀ ਗਿਣਤੀ
ਦੂਸਰੇ ਰਾਉਂਡ 'ਚ ਵੀ ਮੋਹਿੰਦਰ ਭਗਤ ਨੇ ਲੀਡ ਬਣਾਈ ਰੱਖੀ ਹੈ । ਮੋਹਿੰਦਰ ਭਗਤ ਨੇ ਦੂਜੇ ਗੇੜ ਵਿੱਚ 9497 ਵੋਟਾਂ ਹਾਸਲ ਕੀਤੀਆਂ ਅਤੇ ਕਰੀਬ 6 ਹਜ਼ਾਰ ਵੋਟਾਂ ਦੀ ਲੀਡ ਲਈ। ਜਦਕਿ ਸੁਰਿੰਦਰ ਕੌਰ 3161 ਵੋਟਾਂ ਨਾਲ ਦੂਜੇ ਅਤੇ ਸ਼ੀਤਲ ਅੰਗੁਰਾਲ 2782 ਵੋਟਾਂ ਨਾਲ ਤੀਜੇ ਸਥਾਨ 'ਤੇ ਰਹੇ ।
ਤੀਜੇ ਰਾਉਂਡ ਦੀ ਗਿਣਤੀ
ਪਹਿਲੇ 3 ਰਾਊਂਡ ਦੇ ਨਤੀਜੇ ਆ ਚੁੱਕੇ ਹਨ। ਜਿਸ ਵਿੱਚ ਆਮ ਆਦਮੀ ਪਾਰਟੀ ਦੇ ਮੋਹਿੰਦਰ ਭਗਤ 13,847 ਵੋਟਾਂ ਦੀ ਲੀਡ ਨਾਲ ਅੱਗੇ ਚੱਲ ਰਹੇ ਹਨ। ਜਦਕਿ ਕਾਂਗਰਸ ਦੀ ਸੁਰਿੰਦਰ ਕੌਰ 4938 ਵੋਟਾਂ ਨਾਲ ਅੱਗੇ ਚੱਲ ਰਹੀ ਹੈ। ਜਦਕਿ ਭਾਜਪਾ ਦੇ ਸ਼ੀਤਲ ਅੰਗੁਰਾਲ 2782 ਵੋਟਾਂ ਨਾਲ ਤੀਜੇ ਸਥਾਨ 'ਤੇ ਚੱਲ ਰਹੇ ਹਨ ।
ਚੌਥੇ ਰਾਉਂਡ ਦੀ ਗਿਣਤੀ
ਚੌਥੇ ਗੇੜ ਦੀ ਵੋਟਿੰਗ ਵਿੱਚ ਮੋਹਿੰਦਰ ਭਗਤ ਨੇ 12 ਹਜ਼ਾਰ ਵੋਟਾਂ ਦੀ ਲੀਡ ਲੈ ਲਈ। ਉਨ੍ਹਾਂ ਨੂੰ 18,469 ਵੋਟਾਂ ਮਿਲੀਆਂ। ਜਦਕਿ ਸੁਰਿੰਦਰ ਕੌਰ 6871 ਵੋਟਾਂ ਨਾਲ ਦੂਜੇ ਸਥਾਨ 'ਤੇ ਅਤੇ ਅੰਗੁਰਾਲ 3638 ਵੋਟਾਂ ਨਾਲ ਤੀਜੇ ਸਥਾਨ 'ਤੇ ਚੱਲ ਰਹੇ ਹਨ।
5ਵੇਂ ਰਾਊਂਡ ਵਿੱਚ ਮਹਿੰਦਰ ਭਗਤ 15 ਹਜ਼ਾਰ ਵੋਟਾਂ ਨਾਲ ਅੱਗੇ
5ਵੇਂ ਗੇੜ ਦੀ ਵੋਟਿੰਗ ਵਿੱਚ ਮੋਹਿੰਦਰ ਭਗਤ 23189 ਵੋਟਾਂ ਨਾਲ ਅੱਗੇ ਚੱਲ ਰਹੇ ਹਨ ਅਤੇ ਉਨ੍ਹਾਂ ਕੋਲ 15 ਹਜ਼ਾਰ ਵੋਟਾਂ ਦੀ ਲੀਡ ਹੈ। ਸੁਰਿੰਦਰ ਕੌਰ 8001 ਵੋਟਾਂ ਨਾਲ ਦੂਜੇ ਸਥਾਨ 'ਤੇ ਅਤੇ ਸ਼ੀਤਲ ਅੰਗੁਰਾਲ 4395 ਵੋਟਾਂ ਨਾਲ ਤੀਜੇ ਸਥਾਨ 'ਤੇ ਹੈ |
6ਵੇਂ ਰਾਉਂਡ ਦੀ ਗਿਣਤੀ
ਮੋਹਿੰਦਰ ਭਗਤ ਛੇਵੇਂ ਰਾਊਂਡ ਤੱਕ ਜਿੱਤ ਦੇ ਕਰੀਬ ਹਨ। ਮਹਿੰਦਰ ਭਗਤ 27168 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਉਹ ਕਰੀਬ 18 ਹਜ਼ਾਰ ਵੋਟਾਂ ਦੀ ਲੀਡ 'ਤੇ ਚੱਲ ਰਹੇ ਹਨ । ਸੁਰਿੰਦਰ ਕੌਰ 9204 ਵੋਟਾਂ ਲੈ ਕੇ ਦੂਜੇ ਸਥਾਨ 'ਤੇ ਹਨ। ਪਰ ਭਾਜਪਾ ਦੇ ਸ਼ੀਤਲ ਅੰਗੁਰਾਲ ਦੀ ਹਾਲਤ ਖਰਾਬ ਚੱਲ ਰਹੀ ਹੈ ਅਤੇ ਉਹ ਮਹਿੰਦਰ ਭਗਤ ਨੂੰ ਟੱਕਰ ਦੇਣ 'ਚ ਕਾਮਯਾਬ ਨਹੀ ਹੋ ਪਾਏ |
ਮੋਹਿੰਦਰ ਭਗਤ ਦੀ ਜਿੱਤ ਲਗਭਗ ਤੈਅ ਹੈ
7ਵੇਂ ਗੇੜ ਦੀ ਗਿਣਤੀ ਵਿੱਚ ਮੋਹਿੰਦਰ ਭਗਤ ਨੇ 20778 ਵੋਟਾਂ ਦੀ ਲੀਡ ਹਾਸਲ ਕੀਤੀ ਹੈ। ਮਹਿੰਦਰ ਭਗਤ ਨੂੰ 30,999 ਅਤੇ ਕਾਂਗਰਸ ਦੀ ਸੁਰਿੰਦਰ ਕੌਰ ਨੂੰ 10,221 ਵੋਟਾਂ ਮਿਲੀਆਂ। ਸ਼ੀਤਲ ਅੰਗੁਰਾਲ 8860 ਵੋਟਾਂ ਨਾਲ ਤੀਜੇ ਸਥਾਨ 'ਤੇ।
ਹਰ ਰਾਉਂਡ ਨਾਲ ਜਿੱਤ ਪੱਕੀ ਰਹੇ ਮਹਿੰਦਰ ਭਗਤ
ਮੋਹਿੰਦਰ ਭਗਤ ਹਰ ਰਾਉਂਡ ਨਾਲ ਆਪਣੀ ਜਿੱਤ ਪੱਕੀ ਕਰ ਰਹੇ ਹਨ। 8ਵੇਂ ਰਾਉਂਡ ਦੀ ਗਿਣਤੀ ਦੌਰਾਨ ਮਹਿੰਦਰ ਭਗਤ ਨੂੰ 34,709 ਵੋਟਾਂ ਮਿਲੀਆਂ। ਜਦਕਿ ਕਾਂਗਰਸ ਦੀ ਸੁਰਿੰਦਰ ਕੌਰ ਨੂੰ 11,469 ਵੋਟਾਂ ਮਿਲੀਆਂ। ਜਦਕਿ ਸ਼ੀਤਲ ਅੰਗੁਰਾਲ 10,355 ਵੋਟਾਂ ਨਾਲ ਤੀਜੇ ਸਥਾਨ 'ਤੇ ਹਨ ।
ਮਹਿੰਦਰ ਭਗਤ ਨੇ 9ਵੇਂ ਰਾਊਂਡ 'ਚ 25 ਹਜ਼ਾਰ ਵੋਟਾਂ ਦੀ ਬਣਾਈ ਲੀਡ
9ਵੇਂ ਗੇੜ ਦੀ ਵੋਟਿੰਗ ਤੱਕ ਮੋਹਿੰਦਰ ਭਗਤ ਨੂੰ 25,987 ਵੋਟਾਂ ਦੀ ਲੀਡ ਬਣਾ ਲਈ ਹੈ । ਉਨ੍ਹਾਂ ਨੂੰ 38.56 ਵੋਟਾਂ ਮਿਲੀਆਂ। ਜਦਕਿ ਸੁਰਿੰਦਰ ਕੌਰ ਨੂੰ 12,581 ਵੋਟਾਂ ਮਿਲੀਆਂ। ਸ਼ੀਤਲ ਅੰਗੁਰਾਲ ਨੇ ਇਸ ਰਾਊਂਡ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਅਤੇ 12,566 ਵੋਟਾਂ ਲੈ ਕੇ ਤੀਜੇ ਨੰਬਰ 'ਤੇ ਰਹੀ।
ਸ਼ੀਤਲ ਅੰਗੁਰਾਲ ਦੂਜੇ ਸਥਾਨ 'ਤੇ ਪਹੁੰਚੀ
10ਵੇਂ ਰਾਊਂਡ ਤੱਕ ਮੋਹਿੰਦਰ ਭਗਤ ਦੀ ਜਿੱਤ ਯਕੀਨੀ ਮੰਨੀ ਜਾ ਰਹੀ ਹੈ। ਕਿਉਂਕਿ ਉਹ 42,007 ਵੋਟਾਂ ਨਾਲ ਅੱਗੇ ਚੱਲ ਰਹੇ ਹਨ । ਸ਼ੀਤਲ ਅੰਗੁਰਾਲ ਨੇ ਸੁਰਿੰਦਰ ਕੌਰ ਨੂੰ ਪਿੱਛੇ ਛੱਡਦਿਆਂ ਦੂਜੇ ਨੰਬਰ ਤੇ ਪਹੁੰਚ ਗਏ ਹਨ ਤੇ ਇਸ ਰਾਉਂਡ 'ਚ ਉਨਾਂ ਨੂੰ 14,403 ਵੋਟਾਂ ਮਿਲੀਆਂ । ਜਦਕਿ ਸੁਰਿੰਦਰ ਕੌਰ 13,727 ਵੋਟਾਂ ਲੈ ਕੇ ਤੀਜੇ ਸਥਾਨ 'ਤੇ ਗਈ ਹੈ |
ਮਹਿੰਦਰ ਭਗਤ ਦੀ ਜਿੱਤ ਤੈਅ , 30 ਹਜ਼ਾਰ ਵੋਟਾਂ ਦੀ ਲੀਡ
11ਵੇਂ ਰਾਉਂਡ ਦੇ ਰੁਝਾਨਾਂ ਤੱਕ ਮੋਹਿੰਦਰ ਭਗਤ 30 ਹਜ਼ਾਰ ਵੋਟਾਂ ਦੀ ਲੀਡ ਬਣਾ ਚੁੱਕੇ ਹਨ ਅਤੇ ਹੁਣ ਉਨ੍ਹਾਂ ਦੀ ਜਿੱਤ ਪੱਕੀ ਹੋ ਗਈ ਹੈ। ਸ਼ੀਤਲ ਅੰਗੁਰਾਲ 15,393 ਵੋਟਾਂ ਨਾਲ ਦੂਜੇ ਅਤੇ ਸੁਰਿੰਦਰ ਕੌਰ 14,668 ਵੋਟਾਂ ਲੈ ਕੇ ਤੀਜੇ ਨੰਬਰ ’ਤੇ |
ਮੋਹਿੰਦਰ ਭਗਤ ਜਿੱਤ ਗਏ , ਰਸਮੀ ਕਾਰਵਾਈ ਬਾਕੀ
12ਵੇਂ ਰਾਊਂਡ ਵਿੱਚ ਮੋਹਿੰਦਰ ਭਗਤ ਨੇ 50,732 ਵੋਟਾਂ ਹਾਸਲ ਕੀਤੀਆਂ ਹਨ ਅਤੇ ਉਨ੍ਹਾਂ ਦੀ ਜਿੱਤ ਪੱਕੀ ਹੋ ਗਈ ਹੈ। ਹੁਣ ਸਿਰਫ਼ ਰਸਮੀ ਕਾਰਵਾਈਆਂ ਹੀ ਰਹਿ ਗਈਆਂ ਹਨ। ਕਿਉਂਕਿ ਸਿਰਫ਼ ਇੱਕ ਰਾਉਂਡ ਬਾਕੀ ਹੈ। ਸ਼ੀਤਲ ਅੰਗੁਰਾਲ 16,614 ਵੋਟਾਂ ਨਾਲ ਦੂਜੇ ਸਥਾਨ 'ਤੇ ਪਹੁੰਚ ਗਏ ਹਨ । ਜਦਕਿ ਸੁਰਿੰਦਰ ਕੌਰ 15,728 ਵੋਟਾਂ ਨਾਲ ਤੀਜੇ ਸਥਾਨ 'ਤੇ ਹਨ।
13ਵੇਂ ਰਾਉਂਡ ਦੀ ਗਿਣਤੀ
13ਵੇਂ ਅਤੇ ਆਖਰੀ ਗੇੜ ਦੀ ਗਿਣਤੀ ਵਿੱਚ ਮੋਹਿੰਦਰ ਭਗਤ ਨੂੰ 55,246 ਵੋਟਾਂ ਮਿਲੀਆਂ ਅਤੇ ਉਹ 37 ਹਜ਼ਾਰ 325 ਵੋਟਾਂ ਨਾਲ ਜਿੱਤੇ । ਸ਼ੀਤਲ ਅੰਗੁਰਲ 17,921 ਵੋਟਾਂ ਨਾਲ ਦੂਜੇ ਅਤੇ 16,757 ਵੋਟਾਂ ਨਾਲ ਤੀਜੇ ਸਥਾਨ 'ਤੇ ਰਹੀ। ਸੁਰਜੀਤ ਕੌਰ 1242 ਵੋਟਾਂ ਨਾਲ ਚੌਥੇ ਅਤੇ ਬਿੰਦਰ ਕੁਮਾਰ 734 ਵੋਟਾਂ ਨਾਲ ਕੇ ਪੰਜਵੇਂ ਸਥਾਨ ’ਤੇ ਰਹੇ।
ਸਿਰਫ਼ 54.90 ਫੀਸਦ ਵੋਟਿੰਗ ਹੋਈ
10 ਜੁਲਾਈ ਨੂੰ ਹੋਈ ਵੋਟਿੰਗ ਵਿੱਚ ਸਿਰਫ਼ 54.90 ਫ਼ੀਸਦੀ ਵੋਟਾਂ ਹੀ ਪਈਆਂ ਸਨ, ਇਹ ਵੋਟ ਫ਼ੀਸਦੀ ਲੋਕ ਸਭਾ ਚੋਣਾਂ ਨਾਲੋਂ ਕਰੀਬ 9 ਫ਼ੀਸਦੀ ਘੱਟ ਹੈ। ਜ਼ਿਮਨੀ ਚੋਣਾਂ ਵਿੱਚ ਕੁੱਲ 15 ਉਮੀਦਵਾਰ ਮੈਦਾਨ ਵਿੱਚ ਹਨ | ਜਿਸ ਵਿੱਚ ਸਾਬਕਾ ਭਾਜਪਾ ਵਿਧਾਇਕ ਸ਼ੀਤਲ ਅੰਗੁਰਾਲ, ‘ਆਪ’ ਵੱਲੋਂ ਭਾਜਪਾ ਦੇ ਸਾਬਕਾ ਮੰਤਰੀ ਦੇ ਪੁੱਤਰ ਮੋਹਿੰਦਰ ਭਗਤ ਅਤੇ ਕਾਂਗਰਸ ਵੱਲੋਂ ਸਾਬਕਾ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਚੋਣ ਲੜ ਰਹੇ ਹਨ। 2012 'ਚ ਭਾਜਪਾ, 2017 'ਚ ਕਾਂਗਰਸ ਅਤੇ 2022 'ਚ 'ਆਪ' ਨੇ ਸੀਟ ਜਿੱਤੀ ਸੀ।