ਜਲੰਧਰ ਦੇ ਕੁੱਲ 85 ਵਾਰਡਾਂ ਵਿੱਚ ਚੋਣਾਂ ਹੋਈਆਂ, ਜਿਨ੍ਹਾਂ ਵਿੱਚ ਸਿਰਫ਼ 50.27 ਫੀਸਦੀ ਵੋਟਾਂ ਪਈਆਂ। ਇਹ ਵੋਟ ਪ੍ਰਤੀਸ਼ਤ ਪਿਛਲੀਆਂ ਚੋਣਾਂ ਨਾਲੋਂ ਕਰੀਬ 11 ਫੀਸਦੀ ਘੱਟ ਹਨ। ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ। 'ਆਪ' ਪਾਰਟੀ ਨੂੰ 38 ਸੀਟਾਂ ਮਿਲੀਆਂ ਹਨ। ਦੱਸਿਆ ਜਾ ਰਿਹਾ ਹੈ ਕਿ 2 ਚੁਣੇ ਹੋਏ ਕੌਂਸਲਰ ‘ਆਪ’ ਵਿੱਚ ਸ਼ਾਮਲ ਹੋ ਗਏ ਹਨ।
ਜਾਣਕਾਰੀ ਅਨੁਸਾਰ ਵਾਰਡ-81 ਤੋਂ ਆਜ਼ਾਦ ਅਤੇ ਵਾਰਡ-65 ਤੋਂ ਕਾਂਗਰਸੀ ਕੌਂਸਲਰ ਨੇ ਆਮ ਆਦਮੀ ਪਾਰਟੀ ਦਾ ਝਾੜੂ ਫੜਿਆ ਹੈ। ਇਸੇ ਲੜੀ ਤਹਿਤ ਵਾਰਡ-81 ਤੋਂ ਆਜ਼ਾਦ ਕੌਂਸਲਰ ਸੀਮਾ ਰਾਣੀ ਅਤੇ ਵਾਰਡ-65 ਤੋਂ ਕਾਂਗਰਸੀ ਕੌਂਸਲਰ ਪਰਵੀਨ ਵਾਸਨ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।