ਜਲੰਧਰ ਵਿੱਚ ਲੋਕ ਲੋਹੜੀ ਦਾ ਜਿਥੇ ਤਿਉਹਾਰ ਮਨਾ ਰਹੇ ਸਨ ਤਾਂ ਉਥੇ ਹੀ ਆਦਮਪੁਰ ਦੇ ਪਧਿਆਣਾ ਪਿੰਡ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਸੀ। ਇੱਥੇ, ਏਅਰ ਫੋਰਸ ਦੇ ਨੇੜੇ ਸਥਿਤ ਇੱਕ ਸਕੂਲ ਦੀ ਗਰਾਊਂਡ ਵਿਚ ਇੱਕ ਗ੍ਰੇਨੇਡ ਵਰਗੀ ਵਸਤੂ ਬਰਾਮਦ ਹੋਈ। ਇਸ ਦੌਰਾਨ ਪਿੰਡ ਵਾਸੀਆਂ ਨੇ ਤੁਰੰਤ ਪੁਲਸ ਨੂੰ ਘਟਨਾ ਦੀ ਸੂਚਨਾ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਪੁਲਸ ਜਾਂਚ ਵਿੱਚ ਜੁਟੀ
ਪੁਲਸ ਵੱਲੋਂ ਬੰਬ ਸਕੁਐਡ ਟੀਮ ਨੂੰ ਸੂਚਿਤ ਕੀਤਾ ਗਿਆ ਤੇ ਇਲਾਕੇ ਨੂੰ ਸੀਲ ਕਰ ਦਿੱਤਾ। ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਬਾਰੇ ਐਸਐਸਪੀ ਹਰਕਮਲ ਸਿੰਘ ਖੱਖ ਨੇ ਕਿਹਾ ਕਿ ਬੰਬ ਵਰਗੀ ਚੀਜ਼ ਮਿਲੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬੰਬ ਸਕੁਐਡ ਦੀ ਫੋਰੈਂਸਿਕ ਰਿਪੋਰਟ ਤੋਂ ਬਾਅਦ ਇਹ ਸਪੱਸ਼ਟ ਹੋ ਜਾਵੇਗਾ ਕਿ ਇਹ ਗ੍ਰੇਨੇਡ ਹੈ ਜਾਂ ਕੁਝ ਹੋਰ।