'ਕਸੌਟੀ ਜ਼ਿੰਦਗੀ ਕੀ' ਅਤੇ 'ਕਿਉਂਕੀ ਸਾਸ ਭੀ ਕਭੀ ਬਹੂ ਥੀ' ਫੇਮ ਐਕਟਰ ਵਿਕਾਸ ਸੇਠੀ ਨੇ 48 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਉਹ ਆਰਥਿਕ ਤੰਗੀ ਤੋ ਪ੍ਰੇਸ਼ਾਨ ਰਹਿੰਦਾ ਸੀ। ਉਸ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਉਹ ਆਪਣੇ ਪਿੱਛੇ ਪਤਨੀ ਅਤੇ ਛੋਟੇ ਜੁੜਵਾ ਬੱਚੇ ਛੱਡ ਗਿਆ ਹੈ। ਉਨ੍ਹਾਂ ਦੀ ਮੌਤ ਕਾਰਨ ਪਰਿਵਾਰ ਦੇ ਨਾਲ-ਨਾਲ ਟੀਵੀ ਜਗਤ 'ਚ ਵੀ ਸੋਗ ਦੀ ਲਹਿਰ ਹੈ।
ਵਿਕਾਸ ਸੁੱਤਾ ਪਿਆ ਸੀ। ਪਰ ਜਦੋਂ ਉਹ ਸਵੇਰੇ ਨਾ ਉਠਿਆ ਤਾਂ ਉਸ ਦੀ ਪਤਨੀ ਉਸ ਨੂੰ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੂਤਰਾਂ ਮੁਤਾਬਕ ਵਿਕਾਸ ਪਿਛਲੇ ਕੁਝ ਸਮੇਂ ਤੋਂ ਵਿੱਤੀ ਸੰਕਟ 'ਚੋਂ ਗੁਜ਼ਰ ਰਿਹਾ ਸੀ। ਉਸ ਨੂੰ ਲੰਬੇ ਸਮੇਂ ਤੋਂ ਕੋਈ ਕੰਮ ਨਹੀਂ ਮਿਲ ਰਿਹਾ ਸੀ। ਉਹ ਇੰਡਸਟਰੀ ਦੇ ਕਈ ਦੋਸਤਾਂ ਦੇ ਸੰਪਰਕ 'ਚ ਵੀ ਨਹੀਂ ਸੀ।
ਟੈਲੀਵਿਜ਼ਨ ਸ਼ੋਅ ਤੋਂ ਇਲਾਵਾ, ਵਿਕਾਸ ਨੇ ਕਰਨ ਜੌਹਰ ਦੀ ਫਿਲਮ 'ਕਭੀ ਖੁਸ਼ੀ ਕਭੀ ਗਮ' ਵਿੱਚ ਵੀ ਰੋਬੀ ਦੀ ਭੂਮਿਕਾ ਨਿਭਾਈ ਸੀ। ਫਿਲਮ 'ਚ ਵੀ ਉਨ੍ਹਾਂ ਨੂੰ ਕਾਫੀ ਪਸੰਦ ਕੀਤਾ ਗਿਆ ਸੀ। 2001 'ਚ 'ਦੀਵਾਨਾਪਨ' 'ਚ ਵੀ ਕੰਮ ਕੀਤਾ, ਜਿਸ 'ਚ ਅਰਜੁਨ ਰਾਮਪਾਲ ਅਤੇ ਦੀਆ ਮਿਰਜ਼ਾ ਨੇ ਵੀ ਕੰਮ ਕੀਤਾ ਸੀ। 2019 ਵਿੱਚ ਉਸਨੂੰ ਤੇਲਗੂ ਹਿੱਟ ਆਈਸਮਾਰਟ ਸ਼ੰਕਰ ਵਿੱਚ ਦੇਖਿਆ ਗਿਆ ਸੀ।