ਬੰਬੀਹਾ ਗੈਂਗ ਨੇ ਇੰਗਲੈਂਡ 'ਚ ਇਕ ਪੰਜਾਬੀ ਕਾਰੋਬਾਰੀ ਦੇ ਘਰ 'ਤੇ ਹਮਲਾ ਕਰਕੇ ਉਸ ਦੀਆਂ ਲਗਜ਼ਰੀ ਗੱਡੀਆਂ ਨੂੰ ਵੀ ਅੱਗ ਲਗਾ ਦਿੱਤੀ ਹੈ। ਇਸ ਹਮਲੇ ਦੀ ਜ਼ਿੰਮੇਵਾਰੀ ਬੰਬੀਹਾ ਗੈਂਗ ਨਾਲ ਜੁੜੇ ਗੈਂਗਸਟਰ ਕੌਸ਼ਲ ਚੌਧਰੀ ਦੇ ਗੁੰਡਿਆਂ ਨੇ ਲਈ ਹੈ। ਇਸ ਹਮਲੇ ਸਬੰਧੀ ਇਕ ਪੋਸਟ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਹੈ।
ਕੌਸ਼ਲ ਚੌਧਰੀ ਗਰੁੱਪ ਨੇ ਲਗਵਾਈ ਅੱਗ
ਗੈਂਗਸਟਰ ਕੌਸ਼ਲ ਚੌਧਰੀ ਦੇ ਨਾਂ 'ਤੇ ਚੱਲ ਰਹੇ ਕਈ ਸੋਸ਼ਲ ਮੀਡੀਆ ਪੇਜਾਂ ਨੇ ਇੰਗਲੈਂਡ 'ਚ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ। ਪੋਸਟ 'ਚ ਲਿਖਿਆ ਹੈ, 'ਸਾਡੇ ਸਾਰੇ ਭਰਾਵਾਂ ਨੂੰ ਰਾਮ-ਰਾਮ। ਅੱਜ ਇੰਗਲੈਂਡ 'ਚ ਅਮਨ ਬਨਵੈਤ (ਲੁਧਿਆਣਾ ਵਾਸੀ) ਦੇ ਘਰ ਅਤੇ ਗੱਡੀਆਂ ਨੂੰ ਅੱਗ ਕੌਸ਼ਲ ਚੌਧਰੀ ਗਰੁੱਪ ਨੇ ਲਗਾਵਾਈ ਹੈ। ਜੋ ਵੀ ਸਾਡੀ ਵਿਰੋਧੀ ਪਾਰਟੀ ਨਾਲ ਚੱਲੇਗਾ, ਉਹ ਭਾਰਤ 'ਚ ਹੋਵੇ ਜਾਂ ਭਾਰਤ ਤੋਂ ਬਾਹਰ, ਅਸੀਂ ਕਿਸੇ ਨੂੰ ਵੀ ਨਹੀਂ ਬਖਸ਼ਾਂਗੇ। ਜੈ ਬਾਬਾ ਦੀ ।
ਲੁਧਿਆਣਾ ਦਾ ਰਹਿਣ ਵਾਲਾ ਹੈ ਕਾਰੋਬਾਰੀ
ਜਿਸ ਕਾਰੋਬਾਰੀ ਦੇ ਘਰ 'ਤੇ ਹਮਲਾ ਕੀਤਾ ਗਿਆ ਅਤੇ ਮੁਲਜ਼ਮਾਂ ਵੱਲੋਂ ਲਗਜ਼ਰੀ ਗੱਡੀਆਂ ਨੂੰ ਅੱਗ ਲਗਾਈ ਗਈ, ਉਹ ਲੁਧਿਆਣਾ ਦਾ ਵਸਨੀਕ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਸੋਮਵਾਰ ਨੂੰ ਅੰਜਾਮ ਦਿੱਤਾ ਗੀਏ ਹੈ। ਇਹ ਘਟਨਾ ਇੰਗਲੈਂਡ ਦੇ ਵਿਟਲੇ ਕ੍ਰੇਸੇਂਟ ਵਿੱਚ ਵਾਪਰੀ ਹੈ। ਬ੍ਰਿਟਿਸ਼ ਪੁਲਿਸ ਨੇ ਹੁਣ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।