ਖਬਰਿਸਤਾਨ ਨੈੱਟਵਰਕ- ਜਲੰਧਰ: ਆਪ੍ਰੇਸ਼ਨ ਸਿੰਦੂਰ ਦੀ ਸਫਲਤਾ 'ਤੇ, ਰਾਸ਼ਟਰ ਦੇ ਪ੍ਰਤੀ ਸ਼ੁਕਰਗੁਜ਼ਾਰੀ ਅਤੇ ਸਿੱਖਿਆ ਦੇ ਖੇਤਰ ਵਿੱਚ ਕੰਮ ਕਰਨ ਦੀ ਆਪਣੀ ਵਚਨਬੱਧਤਾ ਨੂੰ ਪੂਰਾ ਕਰਨ ਦੇ ਪ੍ਰਤੀਕ ਵਜੋਂ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ਨੇ 'ਜੈ ਜਵਾਨ ਸਕਾਲਰਸ਼ਿਪ' ਦੀ ਸ਼ੁਰੂਆਤ ਦਾ ਐਲਾਨ ਕੀਤਾ ਹੈ। ਐਲਪੀਯੂ ਦੇ ਅੰਡਰਗ੍ਰੈਜੁਏਟ ਅਤੇ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਵਿੱਚ ਔਨਲਾਈਨ ਮੋਡ ਰਾਹੀਂ ਦਾਖਲਾ ਲੈਣ ਵਾਲੇ ਸਾਰੇ ਸਰਗਰਮ ਰੱਖਿਆ ਅਤੇ ਅਰਧ ਸੈਨਿਕ ਬਲਾਂ ਲਈ 100% ਟਿਊਸ਼ਨ ਫੀਸ ਮੁਆਫ਼ ਕੀਤੀ ਜਾਵੇਗੀ। ਇਹ ਪਹਿਲ ਵਿਸ਼ੇਸ਼ ਤੌਰ 'ਤੇ ਭਾਰਤ ਦੇ 22 ਲੱਖ ਸਰਗਰਮ ਰੱਖਿਆ (ਫ਼ੌਜ, ਜਲ ਸੈਨਾ ਅਤੇ ਹਵਾਈ ਸੈਨਾ) ਅਤੇ ਅਰਧ ਸੈਨਿਕ ਬਲਾਂ ਦੇ ਕਰਮਚਾਰੀਆਂ ਲਈ ਤਿਆਰ ਕੀਤੀ ਗਈ ਹੈ, ਜਿਨ੍ਹਾਂ ਵਿੱਚ ਸੀਆਰਪੀਸੈਫ, ਆਈਟੀਬੀਪੀ, ਬੀਐਸਐਫ ਅਤੇ ਐਸਐਸਬੀ ਸ਼ਾਮਲ ਹਨ। ਇਸ ਕਦਮ ਨੇ ਇਸ ਸਕਾਲਰਸ਼ਿਪ ਨੂੰ ਸਿੱਖਿਆ ਦੇ ਖੇਤਰ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਨਿੱਜੀ ਸਕਾਲਰਸ਼ਿਪ ਸਕੀਮ ਬਣਾ ਦਿੱਤਾ ਹੈ।
ਇਸ ਪਹਿਲਕਦਮੀ ਦਾ ਐਲਾਨ ਕਰਦੇ ਹੋਏ, ਡਾ. ਅਸ਼ੋਕ ਕੁਮਾਰ ਮਿੱਤਲ ਨੇ ਕਿਹਾ, "ਸਾਡੀਆਂ ਹਥਿਆਰਬੰਦ ਸੈਨਾਵਾਂ ਦੀ ਬਹਾਦਰੀ ਅਤੇ ਕੁਰਬਾਨੀ ਦਾ ਸਨਮਾਨ ਕਰਨ ਲਈ ਜਿੰਨੇ ਵੀ ਸਲੂਟ ਦਿੱਤੇ ਜਾਣ ਉਹ ਘੱਟ ਹੀ ਰਹਿਣਗੇ। ਇਹ ਸਕਾਲਰਸ਼ਿਪ, ਸਫਲ ਆਪ੍ਰੇਸ਼ਨ ਸਿੰਦੂਰ ਦੇ ਮੱਦੇਨਜ਼ਰ ਰਾਸ਼ਟਰੀ ਮਹੱਤਵ ਰੱਖਦੀ ਹੈ, ਜਿੱਥੇ ਸਾਡੇ ਬਹਾਦਰ ਸੇਨਾਨੀਆਂ ਨੇ ਪਹਿਲਗਾਮ ਵਿੱਚ ਨਾਗਰਿਕਾਂ ਦੇ ਭਿਆਨਕ ਕਤਲੇਆਮ ਦੇ ਜਵਾਬ ਵਿੱਚ ਅਸਾਧਾਰਨ ਹਿੰਮਤ ਦਿਖਾਈ। ਉਨ੍ਹਾਂ ਦੀ ਸ਼ਾਨਦਾਰ ਅਤੇ ਦ੍ਰਿੜ ਕਾਰਵਾਈ ਨੇ ਰਾਸ਼ਟਰ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਅਤੇ ਇੱਕ ਮਜ਼ਬੂਤ ਵਿਸ਼ਵ ਸ਼ਕਤੀ ਵਜੋਂ ਭਾਰਤ ਦੀ ਸਥਿਤੀ ਦੀ ਪੁਸ਼ਟੀ ਕੀਤੀ। ਇਹ ਪੂਰੀ ਸਕਾਲਰਸ਼ਿਪ ਏਕਤਾ ਦੀ ਇੱਕ ਠੋਸ ਉਦਾਹਰਣ ਹਨ; ਕਿਉਂਕਿ ਸੱਚਾ ਸਤਿਕਾਰ, ਸ਼ਬਦਾਂ ਤੋਂ ਪਰੇ ਹੋਕੇ ਐਕਸ਼ਨ ਲੈਣ ਦਾ ਹੈ।"
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਡਾ. ਅਸ਼ੋਕ ਕੁਮਾਰ ਮਿੱਤਲ ਨੇ ਇੱਕ ਇਤਿਹਾਸਕ ਐਲਾਨ ਕੀਤਾ ਜਿਸ 'ਚ ਰੱਖਿਆ ਅਤੇ ਅਰਧ ਸੈਨਿਕ ਬਲਾਂ ਦੇ ਕਰਮਚਾਰੀਆਂ ਲਈ ਦੁਨੀਆ ਦੀ ਸਭ ਤੋਂ ਵੱਡੀ ਵਿਦਿਅਕ ਸਕਾਲਰਸ਼ਿਪ ਪਹਿਲਕਦਮੀ ਦੀ ਸ਼ੁਰੂਆਤ ਕਰਨਾ ਹੈ। ਇਸ ਵੱਕਾਰੀ, ਜੈ ਜਵਾਨ ਸਕਾਲਰਸ਼ਿਪ ਨਾਲ 22 ਲੱਖ ਤੋਂ ਵੱਧ ਦੇਸ਼ ਦੀ ਸੇਵਾ ਕਰ ਰਹੇ ਜਵਾਨਾਂ ਨੂੰ ਲਾਭ ਮਿਲੇਗਾ, ਜੋ ਕਿ ਸਿੱਖਿਆ ਕ੍ਰਾਂਤੀ ਦੀ ਅਗਵਾਈ ਕਰਨ ਅਤੇ ਉੱਚ ਸਿੱਖਿਆ ਨੂੰ ਸੁਲਭ, ਪਹੁੰਚਯੋਗ ਅਤੇ ਮਜ਼ਬੂਤ ਬਣਾਉਣ ਦੇ ਐਲਪੀਯੂ ਦੇ ਮਿਸ਼ਨ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਹੈ।
ਡਾ: ਮਿੱਤਲ ਨੇ ਐਲਾਨ ਕੀਤਾ ਕਿ 2025-2026 ਅਤੇ 2026-2027 ਅਕਾਦਮਿਕ ਸੈਸ਼ਨਾਂ (ਜੁਲਾਈ ਅਤੇ ਜਨਵਰੀ ਦੋਵਾਂ ਦੇ ਦਾਖਲਿਆਂ ਸਮੇਤ) ਵਿੱਚ ਦਾਖਲਾ ਲੈਣ ਵਾਲਾ ਹਰ ਸਰਗਰਮ ਰੱਖਿਆ ਕਰਮਚਾਰੀ ਅਤੇ ਅਰਧ ਸੈਨਿਕ ਕਰਮਚਾਰੀ ਇਸ ਸਕਾਲਰਸ਼ਿਪ ਲਈ ਯੋਗ ਹੋਵੇਗਾ। ਉਨ੍ਹਾਂ ਕਿਹਾ, "ਇਹ ਸਾਡੇ ਬਹਾਦਰ ਸੈਨਿਕਾਂ ਦੇ ਨਿਰਸਵਾਰਥ ਸਮਰਪਣ ਪ੍ਰਤੀ ਸਾਡੀ ਸ਼ਰਧਾਂਜਲੀ ਹੈ। ਉਹ ਦੇਸ਼ ਦੀ ਰੱਖਿਆ ਕਰਦੇ ਹਨ; ਇਹ ਸਾਡਾ ਫਰਜ਼ ਹੈ ਕਿ ਅਸੀਂ ਉਨ੍ਹਾਂ ਨੂੰ ਗਿਆਨ ਨਾਲ ਸਸ਼ਕਤ ਬਣਾਈਏ।"
ਐਲਪੀਯੂ ਦੇ ਫਲੈਕਸਿਬਲ ਯੂਜੀਸੀ-ਮਾਨਤਾ ਪ੍ਰਾਪਤ ਔਨਲਾਈਨ ਡਿਗਰੀ ਪ੍ਰੋਗਰਾਮ ਹਥਿਆਰਬੰਦ ਬਲਾਂ ਦੇ ਕਰਮਚਾਰੀਆਂ ਦੀਆਂ ਜ਼ਰੂਰੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਤਿਆਰ ਕੀਤੇ ਗਏ ਹਨ ਜਿਨ੍ਹਾਂ ਨੂੰ ਅਕਸਰ ਵਾਰ-ਵਾਰ ਸਥਾਨਾਂਤਰਣ ਅਤੇ ਸੰਚਾਲਨ ਦੀਆਂ ਮੰਗਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਪ੍ਰੋਗਰਾਮ ਪੂਰੀ ਸਹੂਲਤ ਅਤੇ ਅਨੁਕੂਲਤਾ ਪ੍ਰਦਾਨ ਕਰਦੇ ਹਨ, ਭਾਵੇਂ ਵਿਦਿਆਰਥੀ ਸਿਆਚਿਨ ਦੀਆਂ ਬਰਫੀਲੀਆਂ ਉਚਾਈਆਂ 'ਤੇ ਤਾਇਨਾਤ ਹੋਵੇ ਜਾਂ ਸਮੁੰਦਰ ਦੀ ਡੂੰਘਾਈ ਵਿੱਚ ਪਣਡੁੱਬੀ 'ਤੇ, ਉਹ ਕਿਸੇ ਵੀ ਸਮੇਂ-ਕਿਤੇ ਵੀ ਪਹੁੰਚ ਅਤੇ ਔਨਲਾਈਨ ਕਲਾਸਾਂ ਅਤੇ ਪ੍ਰੀਖਿਆਵਾਂ ਨਾਲ ਆਪਣੀ ਪੜ੍ਹਾਈ ਪੂਰੀ ਕਰ ਸਕਦਾ ਹੈ।
ਐਲਪੀਯੂ ਅਤੇ ਭਾਰਤੀ ਹਥਿਆਰਬੰਦ ਸੈਨਾਵਾਂ ਵਿਚਕਾਰ ਡੂੰਘੇ ਸਬੰਧਾਂ ਬਾਰੇ ਵਿਸਥਾਰ ਵਿੱਚ ਦੱਸਦੇ ਹੋਏ, ਡਾ: ਮਿੱਤਲ ਨੇ ਕਿਹਾ, "ਰੱਖਿਆ ਭਾਈਚਾਰੇ ਨਾਲ ਸਾਡਾ ਰਿਸ਼ਤਾ ਨਵਾਂ ਨਹੀਂ ਹੈ। ਲਵਲੀ ਗਰੁੱਪ ਦੇ ਸੰਸਥਾਪਕ ਇੱਕ ਵਾਰ ਇੱਕ ਫੌਜੀ ਠੇਕੇਦਾਰ ਵਜੋਂ ਕੰਮ ਕਰਦੇ ਸਨ, ਅਤੇ ਅਸੀਂ ਸੱਤ ਦਹਾਕਿਆਂ ਤੋਂ ਵੱਧ ਸਮੇਂ ਤੋਂ ਰੱਖਿਆ ਕਰਮਚਾਰੀਆਂ ਦਾ ਮਾਣ ਨਾਲ ਸਮਰਥਨ ਕੀਤਾ ਹੈ। ਇਹ ਵਿਰਾਸਤ ਸਾਡੇ ਦ੍ਰਿਸ਼ਟੀਕੋਣ ਨੂੰ ਆਕਾਰ ਦਿੰਦੀ ਹੈ - ਸਿੱਖਿਆ ਦੀ ਪਰਿਵਰਤਨਸ਼ੀਲ ਸ਼ਕਤੀ ਦੁਆਰਾ ਰਾਸ਼ਟਰ ਦੀ ਸੇਵਾ ਕਰਨ ਵਿੱਚ ਮਦਦ ਕਰਨ ਲਈ।"
ਸਾਰੇ ਰੈਂਕਾਂ ਦੇ ਸਿਪਾਹੀ ਅਤੇ ਅਧਿਕਾਰੀ ਦੋਵੇਂ ਇਸ ਸਕਾਲਰਸ਼ਿਪ ਲਈ ਯੋਗ ਹਨ। ਜਿਨ੍ਹਾਂ ਨੇ 12ਵੀਂ ਜਮਾਤ ਪੂਰੀ ਕਰ ਲਈ ਹੈ, ਉਹ ਗ੍ਰੈਜੂਏਟ ਪ੍ਰੋਗਰਾਮਾਂ ਵਿੱਚ ਦਾਖਲਾ ਲੈ ਸਕਦੇ ਹਨ, ਜਦੋਂ ਕਿ ਗ੍ਰੈਜੂਏਟ ਮਾਸਟਰ ਡਿਗਰੀ ਪ੍ਰਾਪਤ ਕਰ ਸਕਦੇ ਹਨ। ਇਹ ਯੋਗਤਾਵਾਂ ਨਾ ਸਿਰਫ਼ ਗਿਆਨ ਅਤੇ ਹੁਨਰਾਂ ਨੂੰ ਵਧਾ ਕੇ ਸਰਗਰਮ ਸੇਵਾ ਦੌਰਾਨ ਕਰਮਚਾਰੀਆਂ ਨੂੰ ਸਸ਼ਕਤ ਬਣਾਉਂਦੀਆਂ ਹਨ, ਸਗੋਂ ਸੇਵਾਮੁਕਤੀ ਤੋਂ ਬਾਅਦ ਕਰੀਅਰ ਦੇ ਨਵੇਂ ਰਸਤੇ ਵੀ ਖੋਲ੍ਹਦੀਆਂ ਹਨ।
ਯੂਨੀਵਰਸਿਟੀ ਦੇ ਔਨਲਾਈਨ ਪ੍ਰੋਗਰਾਮਾਂ ਦੀ ਭਰੋਸੇਯੋਗਤਾ ਬਾਰੇ ਬੋਲਦਿਆਂ, ਉਨ੍ਹਾਂ ਜ਼ੋਰ ਦੇ ਕੇ ਕਿਹਾ, “ਐਲਪੀਯੂ ਦੀਆਂ ਔਨਲਾਈਨ ਡਿਗਰੀਆਂ ਪੂਰੀ ਤਰ੍ਹਾਂ ਯੂਜੀਸੀ-ਮਾਨਤਾ ਪ੍ਰਾਪਤ ਹਨ ਅਤੇ ਯੂਜੀਸੀ ਨੋਟੀਫਿਕੇਸ਼ਨ ਐਫ. ਨੰ. 3-5/2022 (ਡੀਈਬੀ-III) ਮਿਤੀ 2 ਸਤੰਬਰ 2022 ਦੇ ਅਨੁਸਾਰ ਨਿਯਮਤ ਡਿਗਰੀਆਂ ਦੇ ਬਰਾਬਰ ਹਨ। ਇਨ੍ਹਾਂ ਨੂੰ ਨਾ ਸਿਰਫ਼ ਪੂਰੇ ਭਾਰਤ ਵਿੱਚ ਮਾਨਤਾ ਪ੍ਰਾਪਤ ਹੈ ਬਲਕਿ ਵਿਸ਼ਵ ਪੱਧਰ 'ਤੇ ਵੀ ਸਵੀਕਾਰ ਕੀਤਾ ਜਾਂਦਾ ਹੈ, ਜਿਸ ਨਾਲ ਸਰਕਾਰੀ ਨੌਕਰੀਆਂ ਅਤੇ ਉੱਚ ਸਿੱਖਿਆ ਦੇ ਮੌਕਿਆਂ ਲਈ ਯੋਗਤਾ ਮਿਲਦੀ ਹੈ।”
ਐਲਪੀਯੂ ਕੋਲ ਵੱਕਾਰੀ ਨੈਕ A++ ਮਾਨਤਾ ਹੈ, ਜੋ ਇਸਨੂੰ ਭਾਰਤ ਦੇ ਚੋਟੀ ਦੇ ਸੰਸਥਾਨਾਂ ਵਿੱਚੋਂ ਇੱਕ ਬਣਾਉਂਦੀ ਹੈ, ਅਤੇ ਵਰਤਮਾਨ ਵਿੱਚ ਐਨਆਈਆਰਐਫ ਰੈਂਕਿੰਗ ਵਿੱਚ 27ਵੇਂ ਸਥਾਨ 'ਤੇ ਹੈ, ਜੋ ਕਿ ਯੂਨੀਵਰਸਿਟੀ ਦੀ ਉੱਤਮ ਅਕਾਦਮਿਕ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ।