ਖਬਰਿਸਤਾਨ ਨੈੱਟਵਰਕ- ਟਰੇਨਾਂ ਵਿਚ ਸਫ਼ਰ ਕਰਨ ਵਾਲਿਆਂ ਲਈ ਇੱਕ ਜ਼ਰੂਰੀ ਖ਼ਬਰ ਹੈ। ਦੱਸ ਦੇਈਏ ਕਿ ਰੇਲਵੇ ਸਟੇਸ਼ਨਾਂ 'ਤੇ ਮੁਰੰਮਤ ਦੇ ਕੰਮ ਕਾਰਨ, ਕਈ ਰੇਲਗੱਡੀਆਂ ਨੂੰ ਡਾਇਵਰਟ ਕੀਤਾ ਗਿਆ ਹੈ ਅਤੇ ਕੁਝ ਨੂੰ ਕੁਝ ਸਮੇਂ ਲਈ ਰੱਦ ਵੀ ਕਰ ਦਿੱਤਾ ਗਿਆ ਹੈ। 21 ਮਈ ਨੂੰ ਚੱਲਣ ਵਾਲੀਆਂ ਸਾਰੀਆਂ ਰੇਲਗੱਡੀਆਂ ਨੂੰ ਡਾਇਵਰਟ ਕੀਤਾ ਗਿਆ ਹੈ, ਜਿਸ ਕਾਰਨ ਯਾਤਰੀਆਂ ਨੂੰ ਕੁਝ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਪ੍ਰਭਾਵਿਤ ਟ੍ਰੇਨਾਂ ਦੀ ਸੂਚੀ
ਫਤਿਹਗੜ੍ਹ ਸਾਹਿਬ-ਦਿੱਲੀ -(ਟ੍ਰਮਿਨੇਟ ਅੰਬਾਲਾ ਸਟੇਸ਼ਨ)
ਦਿੱਲੀ-ਫਤਿਹਗੜ੍ਹ ਸਾਹਿਬ - (ਅੰਬਾਲਾ ਸਟੇਸ਼ਨ ਤੋਂ ਚੱਲੇਗੀ)
ਇਹ ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ
ਨਵੀਂ ਦਿੱਲੀ ਤੋਂ ਜਲੰਧਰ ਸ਼ਹਿਰ (21 ਮਈ)
ਅੰਮ੍ਰਿਤਸਰ ਤੋਂ ਨਵੀਂ ਦਿੱਲੀ (21 ਮਈ)
ਡਾਇਵਰਟ ਕੀਤੀਆਂ ਗਈਆਂ ਟਰੇਨਾਂ
ਵੰਦੇ ਭਾਰਤ (ਅੰਮ੍ਰਿਤਸਰ-ਦਿੱਲੀ)-ਅੰਬਾਲਾ-ਸਹਾਰਨਪੁਰ-ਮੇਰਠ ਸਿਟੀ ਜੰਕਸ਼ਨ-ਗਾਜ਼ੀਆਬਾਦ-ਦਯਾਬਸਤੀ-ਦਿੱਲੀ
ਅੰਮ੍ਰਿਤਸਰ-ਬਾਂਦਰਾ: ਕੁਰੂਕਸ਼ੇਤਰ-ਨਰਵਾਣਾ-ਜੀਂਦ-ਪਾਣੀਪਤ ਰਾਹੀਂ ਜਾਵੇਗੀ।
ਹਜ਼ੂਰ ਸਾਹਿਬ ਨਾਂਦੇੜ-ਅੰਮ੍ਰਿਤਸਰ: ਵਾਇਆ ਨਿਜ਼ਾਮੂਦੀਨ-ਤਿਲਕ ਪੁਲ-ਸ਼ਕੂਰ ਬਸਤੀ-ਗਾਜ਼ੀਆਬਾਦ ਰਾਹੀਂ ਜਾਵੇਗੀ।
ਇਹ ਟਰੇਨਾਂ ਦੇਰੀ ਨਾਲ ਚੱਲਣਗੀਆਂ
ਚੰਡੀਗੜ੍ਹ-ਨਵੀਂ ਦਿੱਲੀ - 1 ਘੰਟਾ 45 ਮਿੰਟ ਦੀ ਦੇਰੀ ਨਾਲ ਚੱਲੇਗੀ।
ਪਠਾਨਕੋਟ-ਦਿੱਲੀ - 2 ਘੰਟੇ 45 ਮਿੰਟ ਦੀ ਦੇਰੀ ਨਾਲ ਚੱਲੇਗੀ।
ਕਈ ਹੋਰ ਰੇਲਗੱਡੀਆਂ 55 ਤੋਂ 105 ਮਿੰਟ ਦੀ ਦੇਰੀ ਨਾਲ ਚੱਲਣਗੀਆਂ।