• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਲਤੀਫਪੁਰਾ ਵਾਸੀ ਇਕ ਸਾਲ ਤੋਂ ਬੈਠੇ ਖੁੱਲ੍ਹੇ ਅਸਮਾਨ ਹੇਠ, ਪਿਛਲੇ ਸਾਲ 9,10 ਦਸੰਬਰ ਨੂੰ ਢਾਹ ਦਿੱਤੇ ਸਨ ਘਰ

जालंधर के लतीफपुरा लोगों ने मनाया काला दिवस,
12/10/2023 12:32:25 PM Ojasvi Kaushal     latifpura, jalandhar, black day, protest, hindi news    ਲਤੀਫਪੁਰਾ ਵਾਸੀ ਇਕ ਸਾਲ ਤੋਂ ਬੈਠੇ ਖੁੱਲ੍ਹੇ ਅਸਮਾਨ ਹੇਠ,  ਪਿਛਲੇ ਸਾਲ 9,10 ਦਸੰਬਰ ਨੂੰ ਢਾਹ ਦਿੱਤੇ ਸਨ ਘਰ  जालंधर के लतीफपुरा लोगों ने मनाया काला दिवस,

ਜਲੰਧਰ ਇੰਪਰੂਵਮੈਂਟ ਟਰੱਸਟ ਨੇ ਪਿਛਲੇ ਸਾਲ 9 ਤੇ 10 ਦਸੰਬਰ 2022 ਨੂੰ ਜੇਸੀਬੀ ਮਸ਼ੀਨਾਂ ਨਾਲ ਲਤੀਫਪੁਰਾ ਵਿੱਚ ਲਗਪਗ 70 ਘਰ ਢਾਹ ਦਿੱਤੇ ਸਨ। ਇਹ ਪਰਿਵਾਰ 1947 ਦੀ ਵੰਡ ਵੇਲੇ ਉੱਜੜ ਕੇ ਇੱਥੇ ਆ ਕੇ ਵੱਸੇ ਸਨ। ਜਲੰਧਰ ਦੇ ਲਤੀਫ਼ਪੁਰਾ ਵਿੱਚ ਉਜਾੜੇ ਲੋਕਾਂ ਨੂੰ ਇੱਕ ਸਾਲ ਬਾਅਦ ਵੀ ਇਨਸਾਫ ਨਹੀਂ ਮਿਲਿਆ। ਹਾਲੇ ਵੀ ਲਗਪਗ 40 ਪਰਿਵਾਰ ਖੁੱਲ੍ਹੇ ਅਸਮਾਨ ਹੇਠ ਬੈਠੇ ਹਨ। 

ਲਤੀਫ਼ਪੁਰਾ ਮੁੜਵਸੇਬਾ ਮੋਰਚਾ ਨੇ ਪੰਜਾਬ ਸਰਕਾਰ ਵੱਲੋਂ ਲਤੀਫ਼ਪੁਰਾ ਵਿੱਚ ਕੀਤੇ ਗਏ ਉਜਾੜੇ ਦਾ ਸਾਲ ਪੂਰਾ ਹੋਣ ’ਤੇ ਸ਼ਨੀਵਾਰ ਦਿਨ ਨੂੰ ‘ਕਾਲੇ ਦਿਵਸ’ ਵਜੋਂ ਮਨਾਇਆ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਰੋਸ ਮੁਜ਼ਾਹਰਾ ਕੀਤਾ। ਮੋਰਚੇ ਦੇ ਕਾਰਕੁਨਾਂ ਨੇ ਗੁਰੂ ਰਵਿਦਾਸ ਚੌਕ ਵਿੱਚ ਜਲੰਧਰ ਨਗਰ ਸੁਧਾਰ ਟਰੱਸਟ ਤੇ ਸੂਬਾ ਸਰਕਾਰ ਦੀ ਅਰਥੀ ਸਾੜੀ।

ਦਰਅਸਲ ਲਤੀਫਾਪੁਰਾ ਮੁੜਵਸੇਬਾ ਮੋਰਚੇ ਦੇ ਆਗੂਆਂ ਨੇ ਹਰ ਰੋਜ਼ ਲੜੀਵਾਰ ਭੁੱਖ ਹੜਤਾਲ ਹਾਲੇ ਵੀ ਜਾਰੀ ਰੱਖੀ ਹੋਈ ਹੈ। ਮੋਰਚੇ ਨੇ ਅੱਜ ਵੀ ਜਮਹੂਰੀਅਤ ਦਾ ਕਤਲ ਤੇ ਕਾਲਾ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ।

ਦੱਸ ਦੇਈਏ ਕਿ ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਇਹ ਥਾਂ ਨਗਰ ਸੁਧਾਰ ਟਰੱਸਟ ਦੀ ਹੈ ਤੇ ਉਕਤ ਪਰਿਵਾਰ ਇੱਥੇ ਕਬਜ਼ਾ ਕਰ ਕੇ ਬੈਠੇ ਸਨ।

ਲਤੀਫ਼ਪੁਰਾ ਇੱਕ ਪਿੰਡ ਸੀ, ਜੋ ਜਲੰਧਰ ਨੇੜੇ ਸਥਿਤ ਸੀ। ਆਬਾਦੀ ਵਧਣ ਤੇ ਸ਼ਹਿਰ ਵਿੱਚ ਹੋਏ ਵਿਕਾਸ ਦੌਰਾਨ ਇਹ ਪਿੰਡ ਸ਼ਹਿਰ ਦੀ ਜੱਦ ਵਿੱਚ ਆ ਗਿਆ। 


ਆਪ ਸੰਸਦ ਮੈਂਬਰ ਦੇ ਘਰ ਦਾ ਕਰਨਗੇ ਘਿਰਾਓ

ਫਰੰਟ ਦੇ ਆਗੂ ਲਖਵੀਰ ਸਿੰਘ ਖਾਲਸਾ ਨੇ ਦੱਸਿਆ ਕਿ ਲਤੀਫਪੁਰਾ ਮੋਰਚਾ ਵੱਲੋਂ 2 ਜਨਵਰੀ ਨੂੰ ਜਲੰਧਰ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਦੇ ਘਰ ਦਾ ਘਿਰਾਓ ਕਰਕੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ।

ਕਾਲਾ ਦਿਨ ਮਨਾਉਣ ਵਾਸਤੇ ਲਤੀਫ਼ਪੁਰਾ ਵਿੱਚ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਫ਼ਤਹਿ) ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਲਖਵੀਰ ਸਿੰਘ ਖ਼ਾਲਸਾ ਜਥੇਬੰਦੀ ਦੇ ਕਾਰਕੁਨਾਂ ਸਮੇਤ ਪਹੁੰਚੇ ਹੋਏ ਸਨ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ, ਜ਼ਿਲ੍ਹੇ ਦੇ ਆਗੂ ਸੰਤੋਖ ਸਿੰਘ ਸੰਧੂ ਵੀ ਜਥੇਬੰਦੀ ਦੇ ਕਾਰਕੁਨਾਂ ਸਮੇਤ ਪਹੁੰਚੇ। 

 

'latifpura','jalandhar','black day','protest','hindi news'

Please Comment Here

Similar Post You May Like

Recent Post

  • ਲੁਧਿਆਣਾ 'ਚ ਚੋਕੋਬਾਰ ਆਈਸ ਕਰੀਮ 'ਚੋਂ ਨਿਕਲੀ ਮਰੀ ਹੋਈ ਕਿਰਲੀ , 7 ਸਾਲਾ ਬੱਚੇ ਦੀ ਵਿਗੜੀ ਸਿਹਤ ...

  • ਭਾਰਤੀ ਕ੍ਰਿਕਟਰ ਰਿੰਕੂ ਸਿੰਘ ਦੀ ਸਾਂਸਦ ਪ੍ਰਿਆ ਸਰੋਜ ਨਾਲ ਹੋਈ ਮੰਗਣੀ...

  • ਦੇਸ਼ ਦਿਨ-ਬ-ਦਿਨ ਵੱਧ ਰਹੇ ਕੋਰੋਨਾ ਦੇ ਮਾਮਲੇ, ਪਿਛਲੇ 24 ਘੰਟਿਆਂ 'ਚ ਇੰਨੇ ਲੋਕਾਂ ਦੀ ਹੋਈ ਮੌਤ...

  • ਜਲੰਧਰ 'ਚ ਭਿਆਨਕ ਸੜਕ ਹਾਦਸਾ,ਦੋ ਨਾਬਾਲਗ ਨੌਜਵਾਨਾਂ ਦੀ ਹੋਈ ਮੌਤ...

  • ਅੰਮ੍ਰਿਤਸਰ 'ਚ ਪੇਂਟ ਫੈਕਟਰੀ 'ਚ ਲੱਗੀ ਅੱਗ, ਦੋ ਦੀ ਮੌਤ ...

  • ਜਲੰਧਰ 'ਚ ਅਟਾਰੀ ਬਜ਼ਾਰ ਸਮੇਤ ਇਹ ਦੁਕਾਨਾਂ 6 ਦਿਨਾਂ ਲਈ ਰਹਿਣਗੀਆਂ ਬੰਦ ...

  • ਸਰਕਾਰੀ ਬੱਸਾਂ 'ਚ ਮੁਫ਼ਤ ਸਫ਼ਰ ਕਰਨ ਵਾਲਿਆਂ ਮਹਿਲਾਵਾਂ ਲਈ ਅਹਿਮ ਖਬਰ, ਟਰਾਂਸਪੋਰਟ ਮੰਤਰੀ ਨੇ ਕੀਤਾ ਇਹ ਐਲਾਨ ...

  • ਪੰਜਾਬ 'ਚ ਹੀਟ ​​ਵੇਵ ਦਾ ਅਲਰਟ ਜਾਰੀ, ਪਾਰਾ 42 ਡਿਗਰੀ ਤੋਂ ਪਾਰ ...

  • ਪਾਕਿਸਤਾਨ ਦੀ ਜਾਸੂਸੀ ਕਰਨ ਵਾਲੇ ਯੂਟਿਊਬਰ ਜਸਬੀਰ ਦੀ ਕੋਰਟ 'ਚ ਪੇਸ਼ੀ, ਮਿਲਿਆ ਇੰਨੇ ਦਿਨਾਂ ਦਾ ਰਿਮਾਂਡ...

  • ਕ੍ਰਿਕਟਰ Abhishek Sharma ਦੇ ਹੋਣ ਵਾਲੇ ਜੀਜੇ 'ਤੇ ਲੱਗੇ ਕੁੱਟਮਾਰ ਦੇ ਦੋਸ਼, ਪੀੜਤ ਨੇ ਕੀਤਾ ਖੁਲਾਸਾ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY