• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਬਾਬਾ ਸਿੱਦੀਕੀ ਦੇ ਕਤਲ ਦੀ ਜ਼ਿੰਮੇਵਾਰੀ, ਪੋਸਟ 'ਚ ਸਲਮਾਨ ਖਾਨ ਬਾਰੇ ਲਿਖੀਆਂ ਆਹ ਗੱਲਾਂ

'सलमान खान हम ये जंग नहीं चाहते थे... तुम्हारी वजह से'
10/13/2024 2:44:25 PM Ojasvi Kaushal     Lawrence Bishnoi Gang, Baba Siddiqui Murder, Mumbai NCP, Lawerence Bishnoi Gang, Hindi News    ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਬਾਬਾ ਸਿੱਦੀਕੀ ਦੇ ਕਤਲ ਦੀ ਜ਼ਿੰਮੇਵਾਰੀ, ਪੋਸਟ 'ਚ ਸਲਮਾਨ ਖਾਨ ਬਾਰੇ ਲਿਖੀਆਂ ਆਹ ਗੱਲਾਂ  'सलमान खान हम ये जंग नहीं चाहते थे... तुम्हारी वजह से'

ਐਨਸੀਪੀ (ਅਜੀਤ ਧੜੇ) ਦੇ ਆਗੂ ਅਤੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੀ ਸ਼ਨੀਵਾਰ ਰਾਤ ਮੁੰਬਈ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਘਟਨਾ ਦੀ ਜ਼ਿੰਮੇਵਾਰੀ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਲਾਰੈਂਸ ਬਿਸ਼ਨੋਈ ਦੇ ਗੈਂਗ ਨੇ ਲਈ ਹੈ। ਸਿੱਦੀਕੀ ਦੇ ਕਤਲ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਗਿਆ ਹੈ। 

ਪੋਸਟ ਵਿੱਚ ਕੀ ਲਿਖਿਆ ?

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਪੋਸਟ 'ਚ ਲਿਖਿਆ ਹੈ, ਸਲਮਾਨ ਖਾਨ, ਅਸੀਂ ਇਹ ਜੰਗ ਨਹੀਂ ਚਾਹੁੰਦੇ ਸੀ, ਪਰ ਤੁਸੀਂ ਸਾਡੇ ਭਰਾ ਦਾ ਨੁਕਸਾਨ ਕਰਵਾਇਆ। ਬਾਬਾ ਸਿੱਦੀਕੀ ਦੀ ਅੱਜ ਸ਼ਰਾਫਤ ਦੇ ਜੋ ਪੁਲ ਬੰਨ੍ਹੇ ਜਾ ਰਹੇ ਹਨ, ਉਹ ਕਿਸੇ ਸਮੇਂ ਦਾਊਦ ਨਾਲ ਮਕੋਕਾ ਐਕਟ ਅਧੀਨ ਸੀ। ਉਸ (ਬਾਬਾ ਸਿੱਦੀਕੀ) ਦੀ ਮੌਤ ਦਾ ਕਾਰਨ ਅਨੁਜ ਥਾਪਨ ਅਤੇ ਦਾਊਦ ਨੂੰ ਬਾਲੀਵੁੱਡ, ਰਾਜਨੀਤੀ, ਪ੍ਰਾਪਰਟੀ ਡੀਲਿੰਗ ਨਾਲ ਜੋੜਨਾ ਸੀ। ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਪਰ ਜੋ ਲੋਕ ਸਲਮਾਨ ਖਾਨ ਅਤੇ ਦਾਊਦ ਗੈਂਗ ਦੀ ਮਦਦ ਕਰਦੇ ਹਨ, ਉਹ ਆਪਣਾ ਹਿਸਾਬ ਕਿਤਾਬ ਲਗਾ ਲੈਣ। ਸਾਡੇ ਭਰਾਵਾਂ ਨੂੰ ਕੋਈ ਮਰਵਾਏਗਾ ਤਾਂ ਉਸ ਦਾ ਜਵਾਬ ਅਸੀਂ ਜ਼ਰੂਰ ਦੇਵਾਂਗੇ। ਅਸੀਂ ਕਦੇ ਪਹਿਲਾ ਵਾਰ ਨਹੀਂ ਕੀਤਾ।

ਛਾਤੀ ਵਿਚ ਲੱਗੀਆਂ ਤਿੰਨ ਗੋਲੀਆਂ

ਜਾਣਕਾਰੀ ਅਨੁਸਾਰ ਉਸ ਦੀ ਛਾਤੀ ਵਿੱਚ ਤਿੰਨ ਗੋਲੀਆਂ ਲੱਗੀਆਂ ਹਨ, ਜਿਸ ਤੋਂ ਬਾਅਦ ਰਾਤ ਕਰੀਬ 9.30 ਵਜੇ ਉਸ ਨੂੰ ਹਸਪਤਾਲ ਲਿਆਂਦਾ ਗਿਆ ਪਰ ਉਸ ਦੀ ਮੌਤ ਹੋ ਗਈ। ਦੱਸ ਦੇਈਏ ਕਿ ਸਲਮਾਨ ਖਾਨ ਅਤੇ ਬਾਬਾ ਸਿੱਦੀਕੀ ਦੋਸਤ ਰਹੇ ਹਨ।

ਪੁਲਸ ਨੇ 2 ਨੂੰ ਗ੍ਰਿਫਤਾਰ ਕੀਤਾ 

ਮੁੰਬਈ ਪੁਲਸ ਨੇ ਇਸ ਘਟਨਾ ਅਤੇ ਕਤਲ ਕੇਸ ਵਿੱਚ 3 ਵਿੱਚੋਂ 2 ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਅਪਰਾਧ ਵਿੱਚ ਵਰਤੀ ਗਈ 9.9 ਐਮਐਮ ਦੀ ਪਿਸਤੌਲ ਵੀ ਬਰਾਮਦ ਕੀਤੀ ਹੈ। ਫੜੇ ਗਏ ਸ਼ੂਟਰਾਂ ਵਿੱਚੋਂ ਇੱਕ ਉੱਤਰ ਪ੍ਰਦੇਸ਼ ਅਤੇ ਦੂਜਾ ਹਰਿਆਣਾ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਹਮਲਾਵਰਾਂ ਨੇ ਬਾਬਾ ਸਿੱਦੀਕੀ ਨੂੰ ਮਾਰਨ ਲਈ ਛੇ ਰਾਉਂਡ ਫਾਇਰ ਕੀਤੇ। ਇਸ ਵਿੱਚ ਉਸ ਦੀ ਛਾਤੀ ਵਿੱਚ 3 ਗੋਲੀਆਂ ਲੱਗੀਆਂ। ਬੁਲੇਟ ਪਰੂਫ ਕਾਰ ਹੋਣ ਦੇ ਬਾਵਜੂਦ ਗੋਲੀ ਸ਼ੀਸ਼ੇ 'ਚੋਂ ਲੰਘ ਗਈ।

ਦੋ ਮਹੀਨਿਆਂ ਤੋਂ ਰੇਕੀ ਕਰ ਰਹੇ ਸਨ ਸ਼ੂਟਰ

ਪੁਲਸ ਨੇ ਦੱਸਿਆ ਕਿ ਉਹ ਪਿਛਲੇ ਦੋ ਮਹੀਨਿਆਂ ਤੋਂ ਬਾਬੇ ਦੇ ਘਰ ਅਤੇ ਬੇਟੇ ਦੇ ਦਫ਼ਤਰ ਦੀ ਰੇਕੀ ਕਰ ਰਹੇ ਸਨ। ਤਿੰਨੇ ਦੋਸ਼ੀ ਆਟੋ ਰਿਕਸ਼ਾ 'ਚ ਸ਼ੂਟਿੰਗ ਵਾਲੀ ਥਾਂ 'ਤੇ ਪਹੁੰਚੇ ਸਨ। ਬਾਬਾ ਸਿੱਦੀਕੀ ਨੂੰ ਗੋਲੀ ਮਾਰਨ ਤੋਂ ਬਾਅਦ ਦੀ ਵੀਡੀਓ ਵੀ ਸਾਹਮਣੇ ਆਈ ਹੈ ਅਤੇ ਸ਼ੱਕੀ ਮੁਲਜ਼ਮਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਹਨ।

15 ਦਿਨ ਪਹਿਲਾਂ ਧਮਕੀ ਮਿਲੀ ਸੀ

ਮੁੰਬਈ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਬਾਬਾ ਸਿੱਦੀਕੀ ਨੂੰ ਕਰੀਬ 15 ਦਿਨ ਪਹਿਲਾਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ। ਇਸ ਤੋਂ ਬਾਅਦ ਪੁਲਸ ਨੇ ਉਸ ਨੂੰ ਵਾਈ ਸ਼੍ਰੇਣੀ ਦੀ ਸੁਰੱਖਿਆ ਪ੍ਰਦਾਨ ਕੀਤੀ। ਇਸ ਤਹਿਤ ਬਾਬਾ ਸਿੱਦੀਕੀ ਦੇ ਨਾਲ ਇੱਕ ਪੁਲਸ ਕਾਂਸਟੇਬਲ ਤਾਇਨਾਤ ਸੀ। ਬਾਬਾ ਸਿੱਦੀਕੀ 'ਤੇ ਹਮਲੇ ਤੋਂ ਬਾਅਦ ਉੱਤਰੀ ਪੱਛਮੀ ਮੁੰਬਈ ਦੇ ਖੇਤਵਾੜੀ ਜੰਕਸ਼ਨ ਇਲਾਕੇ 'ਚ ਭਾਰੀ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ।

ਸਲਮਾਨ ਖਾਨ ਦੇ ਘਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ 

ਬਾਬਾ ਦੇ ਕਤਲ ਤੋਂ ਬਾਅਦ ਅਦਾਕਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ। ਕਿਸੇ ਨੂੰ ਵੀ ਘਰ ਅੱਗੇ ਰੁਕਣ ਨਹੀਂ ਦਿੱਤਾ ਜਾ ਰਿਹਾ। ਰਿਪੋਰਟ ਮੁਤਾਬਕ ਇਸ ਘਟਨਾ ਪਿੱਛੇ ਗੈਂਗਸਟਰ ਲਾਰੈਂਸ ਗੈਂਗ ਦਾ ਹੱਥ ਹੈ। ਦੱਸ ਦੇਈਏ ਕਿ ਲਾਰੇਂਸ ਗੈਂਗ ਨੇ 14 ਅਪ੍ਰੈਲ ਨੂੰ ਸਲਮਾਨ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਸੀ।

'Lawrence Bishnoi Gang','Baba Siddiqui Murder','Mumbai NCP','Lawerence Bishnoi Gang','Hindi News'

Please Comment Here

Similar Post You May Like

  • जालंधर लॉरेंस बिश्नोई गैंग एनकाउंटर,

    जालंधर लॉरेंस बिश्नोई गैंग एनकाउंटर, लोगों ने बताया कि कैसे पुलिस ने प्लानिंग से किया एनकाउंटर

  • जालंधर पुलिस ने अरेस्ट किए लॉरेंस बिश्नोई गैंग के 8 गैंगस्टर,

    जालंधर पुलिस ने अरेस्ट किए लॉरेंस बिश्नोई गैंग के 8 गैंगस्टर, 3 पिस्टल, 10 कारतूस बरामद

  • 'सलमान खान हम ये जंग नहीं चाहते थे... तुम्हारी वजह से'

    'सलमान खान हम ये जंग नहीं चाहते थे... तुम्हारी वजह से' लॉरेंस बिश्नोई गैंग ने ली सिद्दीकी की ह'त्या की जिम्मेदारी

  • बाबा सिद्दीकी हत्याकांड के तार जालंधर से जुड़े,

    बाबा सिद्दीकी हत्याकांड के तार जालंधर से जुड़े, चौथा आरोपी नकोदर का रहने वाला

  • Salman Khan का हाल बाबा सिद्दीकी से बदतर होगा,

    Salman Khan का हाल बाबा सिद्दीकी से बदतर होगा, लॉरेंस बिश्नोई गैंग ने मुंबई पुलिस को भेजा धमकी भरा मैसेज

  • लॉरेंस बिश्नोई का एनकाउंटर करने वाले को मिलेंगे 1 करोड़ 11 लाख रुपए,

    लॉरेंस बिश्नोई का एनकाउंटर करने वाले को मिलेंगे 1 करोड़ 11 लाख रुपए, करणी सेना के अध्यक्ष ने क्यों की ऐसी घोषणा

Recent Post

  • ਵਿਧਾਇਕ ਰਮਨ ਅਰੋੜਾ ਦੇ ਪੁੱਤਰ ਰਾਜਨ ਅਰੋੜਾ ਨੂੰ ਲੈ ਕੇ Update, ਜ਼ਮਾਨਤ 'ਤੇ ਹਾਈ ਕੋਰਟ ਨੇ ਸੁਣਾਇਆ ਫੈਸਲਾ ...

  • ਉੱਡਦੇ ਜਹਾਜ਼ 'ਚ cockpit ਅੰਦਰ crew members ਬਣਾਉਂਦੇ ਹਨ ਸਰੀਰਕ ਸਬੰਧ, Air Hostess ਦਾ ਹੈਰਾਨੀਜਨਕ ਖੁਲਾਸਾ!...

  • ਜਹਾਜ਼ ਅੰਦਰ ਸੱਪ ਵੜਨ ਨਾਲ 2 ਘੰਟੇ ਦੇਰੀ ਨਾਲ ਉੱਡੀ ਫਲਾਈਟ, ਪੈਸੰਜਰ ਸਹਿਮੇ !...

  • ਪੰਜਾਬ ਕੈਬਨਿਟ ਦਾ ਵਿਸਥਾਰ, ਵਿਧਾਇਕ ਸੰਜੀਵ ਅਰੋੜਾ ਨੇ ਮੰਤਰੀ ਵਜੋਂ ਲਿਆ ਹਲਫ਼, ਮਿਲੇ ਇਹ ਵਿਭਾਗ...

  • AAP ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਅਹਿਮ ਫੈਸਲਾ, ਕਿਹਾ-ਆਪਣੇ ਦਮ 'ਤੇ ਲੜਾਂਗੇ ਚੋਣ ...

  • ਜਲੰਧਰ 'ਚ ਦੋ ਬੱਚਿਆਂ ਦੀ ਮਾਂ ਦੀ ਸ਼ੱਕੀ ਹਾਲਾਤਾਂ 'ਚ ਮੌਤ, ਪੀੜਤ ਪਰਿਵਾਰ ਨੇ ਸਹੁਰਿਆਂ 'ਤੇ ਲਗਾਏ ਗੰਭੀਰ ਦੋਸ਼ ...

  • SpiceJet ਦੇ ਉੱਡਦੇ ਜਹਾਜ਼ ਦੀ ਟੁੱਟ ਗਈ ਬਾਰੀ, ਪੈਸੰਜਰਾਂ 'ਚ ਮਚੀ ਹਫੜਾ-ਦਫੜੀ, ਦੇਖੋ ਵੀਡੀਓ...

  • ਪੰਜਾਬ 'ਚ ਅੱਜ 11 ਜ਼ਿਲ੍ਹਿਆਂ 'ਚ ਪਵੇਗਾ ਭਾਰੀ ਮੀਂਹ , Flash Flood ਦਾ ਅਲਰਟ ਜਾਰੀ ...

  • ਜਲੰਧਰ 'ਚ ਅੱਜ ਲੱਗੇਗਾ Power cut, ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ!...

  • ਰਮਨ ਅਰੋੜਾ ਨੇ ਕੋਰਟ 'ਚ ਦਾਇਰ ਕੀਤੀ ਜ਼ਮਾਨਤ ਪਟੀਸ਼ਨ, ਭ੍ਰਿਸ਼ਟਾਚਾਰ ਮਾਮਲੇ 'ਚ ਹੋਈ ਸੀ ਗ੍ਰਿਫਤਾਰੀ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY